ਪੰਜਾਬ

punjab

Asian Games 2023: ਭਾਰਤ ਨੇ ਰਚਿਆ ਇਤਿਹਾਸ, 71 ਤਗਮਿਆਂ ਨਾਲ ਏਸ਼ਿਆਈ ਖੇਡਾਂ ਵਿੱਚ ਸਭ ਤੋਂ ਵੱਧ ਤਗ਼ਮਿਆਂ ਦਾ ਆਪਣਾ ਪਿਛਲਾ ਰਿਕਾਰਡ ਤੋੜਿਆ

By ETV Bharat Punjabi Team

Published : Oct 4, 2023, 2:25 PM IST

ਚੀਨ ਦੇ ਹਾਂਗਜ਼ੂ ਵਿੱਚ ਹੋ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਓਜਸ ਦੇਵਤਾਲੇ ਅਤੇ ਜੋਤੀ ਸੁਰੇਖਾ ਵੇਨਮ ਦੀ ਕੰਪਾਊਂਡ ਮਿਕਸਡ ਤੀਰਅੰਦਾਜ਼ੀ ਟੀਮ ਨੇ ਸੋਨ ਤਗਮਾ ਜਿੱਤਣ ਦੇ ਨਾਲ, ਭਾਰਤ ਦੀ ਤਗਮੇ ਦੀ ਗਿਣਤੀ 71 ਤੱਕ ਪਹੁੰਚ ਗਈ ਅਤੇ 2018 ਦੀਆਂ ਏਸ਼ੀਆਈ ਖੇਡਾਂ ਦੇ 70 ਤਗਮਿਆਂ ਦੀ ਗਿਣਤੀ ਨੂੰ ਪਾਰ ਕਰ ਲਿਆ।

Asian Games 2023
Asian Games 2023

ਹਾਂਗਜ਼ੂ—ਭਾਰਤੀ ਦਲ ਨੇ ਬੁੱਧਵਾਰ ਨੂੰ ਇੱਥੇ ਏਸ਼ੀਆਈ ਖੇਡਾਂ 'ਚ ਤਗਮਿਆਂ ਦੇ ਮਾਮਲੇ 'ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਪਿਛਲੀਆਂ ਖੇਡਾਂ ਦੇ 70 ਤਮਗਿਆਂ ਦੇ ਅੰਕੜੇ ਨੂੰ ਪਿੱਛੇ ਛੱਡ ਦਿੱਤਾ। ਤਗਮਿਆਂ ਦੇ ਮਾਮਲੇ ਵਿੱਚ ਭਾਰਤ ਦਾ ਪਿਛਲਾ ਸਰਵੋਤਮ ਪ੍ਰਦਰਸ਼ਨ ਜਕਾਰਤਾ ਅਤੇ ਪਾਲੇਮਬਾਂਗ ਵਿੱਚ ਹੋਈਆਂ 2018 ਏਸ਼ਿਆਈ ਖੇਡਾਂ ਵਿੱਚ ਸੀ ਜਿਸ ਵਿੱਚ ਦੇਸ਼ ਨੇ 16 ਸੋਨ, 23 ਚਾਂਦੀ ਅਤੇ 31 ਕਾਂਸੀ ਦੇ ਤਗਮਿਆਂ ਸਮੇਤ ਕੁੱਲ 70 ਤਗਮੇ ਜਿੱਤੇ ਸਨ।

ਭਾਰਤੀ ਰੇਸ ਵਾਕਰ ਮੰਜੂ ਰਾਣੀ ਅਤੇ ਰਾਮ ਬਾਬੂ ਨੇ ਬੁੱਧਵਾਰ ਨੂੰ 35 ਕਿਲੋਮੀਟਰ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦੇ ਤਗਮੇ ਜਿੱਤੇ, ਜਿਸ ਨਾਲ ਭਾਰਤ ਨੇ 2018 ਖੇਡਾਂ ਵਿੱਚ 70 ਤਗਮਿਆਂ ਦੀ ਬਰਾਬਰੀ ਕਰ ਲਈ। ਓਜਸ ਦੇਵਤਾਲੇ ਅਤੇ ਜੋਤੀ ਸੁਰੇਖਾ ਵੇਨਮ ਦੀ ਕੰਪਾਊਂਡ ਮਿਕਸਡ ਤੀਰਅੰਦਾਜ਼ੀ ਟੀਮ ਨੇ ਫਿਰ ਸੋਨ ਤਗਮਾ ਜਿੱਤਿਆ, ਜੋ ਮੌਜੂਦਾ ਖੇਡਾਂ ਵਿੱਚ ਭਾਰਤ ਦਾ 71ਵਾਂ ਤਮਗਾ ਹੈ।

ਭਾਰਤ ਦੇ ਮਿਸ਼ਨ ਚੀਫ਼ ਭੁਪਿੰਦਰ ਸਿੰਘ ਬਾਜਵਾ ਨੇ ਕਿਹਾ, 'ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਭਾਰਤ ਨੇ ਏਸ਼ੀਆਈ ਖੇਡਾਂ 'ਚ ਤਗਮਾ ਸੂਚੀ 'ਚ 70 ਦਾ ਅੰਕੜਾ ਪਾਰ ਕਰਕੇ ਆਪਣੇ ਹੁਣ ਤੱਕ ਦੇ ਸਰਵੋਤਮ ਪ੍ਰਦਰਸ਼ਨ ਨਾਲ ਆਪਣੀ ਛਾਪ ਛੱਡੀ ਹੈ ਅਤੇ ਹੋਰ ਤਮਗੇ ਆਉਣੇ ਬਾਕੀ ਹਨ।' ਭਾਰਤ ਨੇ ਏਸ਼ੀਆਈ ਖੇਡਾਂ ਲਈ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਭੇਜਿਆ ਹੈ ਅਤੇ ਮਹਾਂਦੀਪੀ ਮੁਕਾਬਲੇ ਵਿੱਚ 100 ਤਗਮਿਆਂ ਦਾ ਅੰਕੜਾ ਪਾਰ ਕਰਨ ਦਾ ਟੀਚਾ ਰੱਖਿਆ ਹੈ।

ਹਾਂਗਜ਼ੂ ਏਸ਼ਿਆਈ ਖੇਡਾਂ ਲਈ ਭਾਰਤ ਨੇ 'ਅਬ ਕੀ ਵਾਰ, ਸੌ ਪਾਰ ਦਾ ਨਾਅਰਾ ਦਿੱਤਾ ਹੈ।

ਭਾਰਤ ਨੇ 16 ਸੋਨ, 26 ਚਾਂਦੀ ਅਤੇ 29 ਕਾਂਸੀ ਦੇ ਤਗਮਿਆਂ ਸਮੇਤ ਕੁੱਲ 71 ਤਗਮੇ ਜਿੱਤੇ ਹਨ, ਜਦਕਿ ਮੁਕਾਬਲਿਆਂ ਦੇ ਚਾਰ ਦਿਨ ਬਾਕੀ ਹਨ।

ABOUT THE AUTHOR

...view details