ਮੈਲਬੋਰਨ : ਵਿਸ਼ਵ ਦੀ ਨੰਬਰ ਇਕ ਮਹਿਲਾ ਟੈਨਿਸ ਖਿਡਾਰਨ ਐਸ਼ਲੇ ਬਾਰਟੀ ਨੇ ਆਸਟ੍ਰੇਲੀਅਨ ਓਪਨ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ ਹੈ। ਸ਼ਨੀਵਾਰ ਨੂੰ ਖੇਡੇ ਗਏ ਫਾਈਨਲ 'ਚ ਬਾਰਟੀ ਨੇ ਡੇਨੀਅਲ ਕੋਲਿਨਸ ਨੂੰ ਹਰਾ ਕੇ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਿਆ।
ਤੁਹਾਨੂੰ ਦੱਸ ਦੇਈਏ ਕਿ ਐਸ਼ਲੇ ਬਾਰਟੀ 44 ਸਾਲਾਂ 'ਚ ਆਸਟ੍ਰੇਲੀਅਨ ਓਪਨ ਜਿੱਤਣ ਵਾਲੀ ਪਹਿਲੀ ਆਸਟ੍ਰੇਲੀਆਈ ਮਹਿਲਾ ਬਣ ਗਈ ਹੈ। ਰੋਡ ਲੇਵਰ ਏਰੀਨਾ 'ਚ ਖੇਡੇ ਗਏ ਫਾਈਨਲ ਮੁਕਾਬਲੇ 'ਚ ਆਸਟ੍ਰੇਲੀਆਈ ਖਿਡਾਰਨ ਨੇ ਅਮਰੀਕਾ ਦੇ ਕੋਲਿਨਜ਼ ਨੂੰ ਸਿੱਧੇ ਸੈੱਟਾਂ 'ਚ 6-3, 7-6 ਨਾਲ ਹਰਾਇਆ।
ਐਸ਼ਲੇ ਬਾਰਟੀ 44 ਸਾਲਾਂ ਵਿੱਚ ਆਸਟ੍ਰੇਲੀਅਨ ਓਪਨ ਖਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਆਸਟਰੇਲਿਆਈ ਖਿਡਾਰਨ ਬਣ ਗਈ ਹੈ। ਬਾਰਟੀ ਤੋਂ ਪਹਿਲਾਂ ਸਾਬਕਾ ਟੈਨਿਸ ਸਟਾਰ ਕ੍ਰਿਸ ਓ'ਨੀਲ ਨੇ ਆਸਟ੍ਰੇਲੀਅਨ ਓਪਨ ਸਿੰਗਲਜ਼ ਟਰਾਫੀ 'ਤੇ ਕਬਜ਼ਾ ਕੀਤਾ ਸੀ।
ਇਸ 25 ਸਾਲਾਂ ਖਿਡਾਰੀ ਦਾ ਇਹ ਤੀਜਾ ਵੱਡਾ ਖਿਤਾਬ ਹੈ। ਉਸ ਨੇ ਤਿੰਨ ਵੱਖ-ਵੱਖ ਸਤਹਾਂ 'ਤੇ ਇਹ ਤਿੰਨ ਖਿਤਾਬ ਜਿੱਤੇ ਹਨ। ਉਹ ਇਸ ਹਾਰਡ ਕੋਰਟ 'ਤੇ ਜਿੱਤਣ ਤੋਂ ਪਹਿਲਾਂ ਪਿਛਲੇ ਸਾਲ ਵਿੰਬਲਡਨ ਵਿੱਚ ਗ੍ਰਾਸ ਕੋਰਟ ਅਤੇ 2019 ਵਿੱਚ ਫਰੈਂਚ ਓਪਨ ਵਿੱਚ ਕਲੇ ਕੋਰਟਸ ਉੱਤੇ ਚੈਂਪੀਅਨ ਬਣੀ ਸੀ।
ਮਹੱਤਵਪੂਰਨ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਸੈਮੀਫਾਈਨਲ ਜਿੱਤਣ ਨਾਲ ਐਸ਼ਲੇ ਬਾਰਟੀ 42 ਸਾਲਾਂ 'ਚ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਦੇ ਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਪਹਿਲੀ ਆਸਟ੍ਰੇਲੀਆਈ ਖਿਡਾਰਨ ਬਣ ਗਈ ਹੈ। 1980 ਵਿੱਚ ਵੈਂਡੀ ਟਰਨਬੁੱਲ ਨੇ ਫਾਈਨਲ ਵਿੱਚ ਥਾਂ ਬਣਾਈ। ਹਾਲਾਂਕਿ ਉਹ ਟੂਰਨਾਮੈਂਟ ਨਹੀਂ ਜਿੱਤ ਸਕੀ। ਫਿਰ ਵੈਂਡੀ ਨੂੰ ਫਾਈਨਲ ਵਿੱਚ ਚੈੱਕ ਗਣਰਾਜ ਦੀ ਹਾਨਾ ਮਾਂਡਲੀਕੋਵਾ ਨੇ ਹਰਾਇਆ।
ਇਹ ਵੀ ਪੜ੍ਹੋ:India West Indies Series: ਰੋਹਿਤ ਕੈਪਟਨ, ਕੁਲਦੀਪ ਯਾਦਵ ਦੀ ਵਾਪਸੀ, ਰਵੀ ਬਿਸ਼ਨੋਈ ਟੀ-20 ਟੀਮ 'ਚ ਸ਼ਾਮਲ