ਪੰਜਾਬ

punjab

ਫ਼ੀਫ਼ਾ ਵਿਸ਼ਵ ਕੱਪ: ਪੰਜਾਬੀ ਗੱਭਰੂ ਸਾਹਮਣੇ ਏਸ਼ੀਅਨ ਚੈਂਪੀਅਨ ਹੋਇਆ ਢੇਰ

By

Published : Sep 14, 2019, 9:43 AM IST

ਕਤਰ ਦੇ ਦੋਹਾ ਵਿਖੇ ਭਾਰਤ ਬਨਾਮ ਕਤਰ ਮੈਚ ਵਿੱਚ ਪੰਜਾਬੀ ਗੱਭਰੂ ਨੇ ਬਤੌਰ ਕਪਤਾਨ ਗੋਲ-ਰਹਿਤ ਡਰਾਅ ਨਾਲ ਭਾਰਤ ਨੂੰ ਜਿੱਤ ਦਾ ਦਰਜਾ ਦਵਾਇਆ।

ਪੰਜਾਬੀ ਗੱਭਰੂ ਸਾਹਮਣੇ ਏਸ਼ੀਅਨ ਚੈਂਪੀਅਨ ਹੋਇਆ ਢੇਰ

ਦੋਹਾ: ਫ਼ੀਫ਼ਾ ਵਿਸ਼ਵ ਕੱਪ ਦੇ ਕੁਆਲੀਫ਼ਾਈ ਮੈਚ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਕਤਰ ਨੂੰ ਗੋਲ-ਰਹਿਤ ਡਰਾਅ ਵਿੱਚ ਹਰਾਉਣ ਤੋਂ ਬਾਅਦ ਸਟਾਰ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਦਾ ਮੰਨਣਾ ਹੈ ਕਿ ਫ਼ੁੱਟਬਾਲ ਵਿੱਚ ਕੁੱਝ ਵੀ ਸੰਭਵ ਹੈ।

ਗੁਰਪ੍ਰੀਤ ਨੇ ਜਿੱਤ ਤੋਂ ਬਾਅਦ ਕਿਹਾ ਕਿ ਮੈਨੂੰ ਆਪਣੀ ਟੀਮ ਦੇ ਪ੍ਰਦਰਸ਼ਨ ਉੱਤੇ ਮਾਣ ਹੈ। ਟੀਮ ਦੇ ਯਤਨਾਂ ਸਦਕਾ ਹੀ ਸਾਨੂੰ ਇਹ ਨਤੀਜਾ ਮਿਲਿਆ ਹੈ। ਇਹ ਕੁਆਲੀਫ਼ਾਇਰ ਵਿੱਚ ਸਾਡੀ ਮਦਦ ਕਰੇਗਾ। ਅਸੀਂ ਸਿਰਫ਼ 2 ਮੈਚ ਖੇਡੇ ਹਨ, ਉਹ ਵੀ ਪੂਰੇ ਜੀਅ-ਜਾਨ ਨਾਲ ਖੇਡੇ ਹਨ, ਉਹ ਵੀ ਬਹੁਤ ਹੀ ਸ਼ਕਤੀਸ਼ਾਲੀ ਟੀਮਾਂ ਵਿਰੁੱਧ। ਉਨ੍ਹਾਂ ਕਿਹਾ ਕਿ ਇਸ ਨਾਲ ਸਾਡੇ ਆਤਮ-ਵਿਸ਼ਵਾਸ਼ ਅਤੇ ਪ੍ਰੇਰਣਾ ਮਿਲਦੀ ਹੈ ਕਿ ਫ਼ੁੱਟਬਾਲ ਵਿੱਚ ਕੁੱਝ ਵੀ ਸੰਭਵ ਹੈ।

ਪੰਜਾਬੀ ਗੱਭਰੂ ਗੁਰਪ੍ਰੀਤ ਸਿੰਘ ਸੰਧੂ ਏਸ਼ੀਅਨ ਚੈਂਪੀਅਨ ਹੋਇਆ ਢੇਰ

ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਨੇ ਬਤੌਰ ਕਪਤਾਨ ਭਾਰਤ ਨੂੰ ਇਸ ਜਿੱਤ ਦਾ ਸਿਹਰਾ ਪੁਆਇਆ, ਕਿਉਂਕਿ ਭਾਰਤੀ ਫ਼ੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਬਿਮਾਰ ਹੋਣ ਕਾਰਨ ਟੀਮ ਤੋਂ ਬਾਹਰ ਚੱਲ ਰਹੇ ਸਨ। ਜਾਣਕਾਰੀ ਮੁਤਾਬਕ ਗੁਰਪ੍ਰੀਤ ਸੰਧੂ ਨੂੰ ਅਰਜੁਨ ਅਵਾਰਡ ਨਾਲ ਵੀ ਨਿਵਾਜਿਆ ਗਿਆ ਹੈ, ਨੇ ਮੇਜ਼ਬਾਨ ਟੀਮ ਦੇ ਸਾਰੇ ਗੋਲਾਂ ਨੂੰ ਰੋਕ ਟੀਮ ਨੂੰ ਜਿੱਤ ਦਵਾਈ।

ਇੱਥੇ ਦੱਸ ਦਈਏ ਕਿ ਕਤਰ ਨੇ 27 ਵਾਰ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੁਰਪ੍ਰੀਤ ਸਿੰਘ ਅੱਗੇ ਉਸ ਦੀ ਇੱਕ ਵੀ ਪੇਸ਼ ਨਾ ਚੱਲੀ। ਆਖ਼ਿਰਕਾਰ ਅੰਤ ਵਿੱਚ ਗੁਰਪ੍ਰੀਤ ਨੇ ਭਾਰਤੀ ਟੀਮ ਨੂੰ ਭਾਰਤ ਬਨਾਮ ਕਤਰ ਮੈਚ ਵਿੱਚ ਗੋਲ ਤੋਂ ਬਿਨਾਂ ਡਰਾਅ ਨਾਲ ਜਿੱਤ ਦੀ ਪ੍ਰਾਪਤ ਕਰਵਾਈ ਅਤੇ ਟੀਮ ਨੂੰ ਅਗਲੇ ਪੜਾਅ ਤੱਕ ਪਹੁੰਚਾਇਆ।

ਵਿਸ਼ਵ ਚੈਂਪੀਅਨਸ਼ਿਪ ਨਹੀਂ ਖੇਡੇਗੀ ਹਿਮਾ, ਸੂਚੀ ਵਿੱਚ ਨਹੀਂ ਹੈ ਨਾਂਅ

ABOUT THE AUTHOR

...view details