ਪੰਜਾਬ

punjab

Yuvraj Singh copy gorilla: ਗੋਰੀਲਾ ਨਾਲ ਮਸਤੀ ਕਰਦੇ ਸਾਬਕਾ ਸਟਾਰ ਕ੍ਰਿਕਟ ਖਿਡਾਰੀ ਦੀ ਵੀਡੀਓ ਹੋਈ ਵਾਇਰਲ, ਲੋਕਾਂ ਨੇ ਦਿੱਤੇ ਪ੍ਰਤੀਕਰਮ

By

Published : Feb 20, 2023, 3:35 PM IST

Yuvraj Singh dance Like gorilla: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਯੁਵਰਾਜ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਗੋਰਿਲਾ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਉਹ ਗੋਰਿਲਾ ਦੇ ਵਾਰਮ ਅੱਪ ਅੰਦਾਜ਼ ਦੀ ਨਕਲ ਕਰਦੇ ਨਜ਼ਰ ਆ ਰਹੇ ਹਨ।

Indian cricketer Yuvraj Singh dance video copy gorilla warm up step share on his twitter
Yuvraj Singh copy gorilla: ਗੋਰੀਲਾ ਨਾਲ ਮਸਤੀ ਕਰਦੇ ਸਾਬਕਾ ਸਟਾਰ ਕ੍ਰਿਕਟ ਖਿਡਾਰੀ ਦੀ ਵੀਡੀਓ ਹੋਈ ਵਾਇਰਲ, ਲੋਕਾਂ ਨੇ ਦਿੱਤੇ ਪ੍ਰਤੀਕਰਮ

ਨਵੀਂ ਦਿੱਲੀ: ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਸੋਸ਼ਲ ਮੀਡੀਆ 'ਤੇ ਹਮੇਸ਼ਾ ਐਕਟਿਵ ਰਹਿੰਦੇ ਹਨ। ਯੁਵੀ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਕਈ ਵਾਰ ਪਹਿਲਾਂ ਵੀ ਕਈ ਮੌਕਿਆਂ 'ਤੇ ਫਨੀ ਵੀਡੀਓ ਅਤੇ ਫੋਟੋਆਂ ਸ਼ੇਅਰ ਕਰ ਚੁੱਕੇ ਹਨ। ਦਰਅਸਲ ਯੁਵਰਾਜ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ਇੱਕ ਵੀਡੀਓ ਵਿੱਚ ਦੋ ਵੱਖ-ਵੱਖ ਫਰੇਮ ਹਨ। ਇੱਕ ਫਰੇਮ ਵਿੱਚ ਯੁਵਰਾਜ ਅਤੇ ਦੂਜੇ ਫਰੇਮ ਵਿੱਚ ਗੋਰਿਲਾ ਨਜ਼ਰ ਆ ਰਿਹਾ ਹੈ। ਯੁਵਰਾਜ ਸਿੰਘ ਨੇ ਆਪਣੇ ਟਵਿਟਰ ਹੈਂਡਲ ਤੋਂ ਇੱਕ ਵੀਡੀਓ ਟਵੀਟ ਕੀਤਾ ਹੈ। ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਯੁਵਰਾਜ ਦੇ ਪ੍ਰਸ਼ੰਸਕ ਲਗਾਤਾਰ ਵੀਡੀਓ 'ਤੇ ਕਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਵੀਡੀਓ ਕਾਫੀ ਮਜ਼ਾਕੀਆ ਹੋਣ ਕਾਰਨ ਇੰਟਰਨੈੱਟ 'ਤੇ ਕਾਫੀ ਮਸ਼ਹੂਰ ਹੋ ਗਈ ਹੈ।

ਗੋਰਿਲਾ ਦੇ ਵਾਰਮਅੱਪ ਸਟਾਈਲ ਦੀ ਨਕਲ ਕਰਦੇ ਨਜ਼ਰ ਆ ਰਹੇ:ਯੁਵਰਾਜ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਯੁਵੀ ਗੋਰਿਲਾ ਦੀ ਨਕਲ ਕਰਦਾ ਨਜ਼ਰ ਆ ਰਹੀ ਹੈ। ਇਹ ਖਬਰ ਲਿਖੇ ਜਾਣ ਤੱਕ 2 ਲੱਖ ਤੋਂ ਵੱਧ ਲੋਕ ਉਸ ਦੀ ਫਨੀ ਵੀਡੀਓ ਦੇਖ ਚੁੱਕੇ ਹਨ ਅਤੇ 12 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਯੁਵੀ ਦੇ ਵੀਡੀਓ ਨੂੰ ਲੈ ਕੇ ਪ੍ਰਸ਼ੰਸਕਾਂ ਨੇ ਮਜ਼ਾਕੀਆ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਯੁਵਰਾਜ ਸਿੰਘ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਵੀਡੀਓ ਸ਼ੇਅਰ ਕਰ ਚੁੱਕੇ ਹਨ। ਪਰ ਇਸ ਵਾਰ ਯੁਵਰਾਜ ਸਿੰਘ ਨੇ ਆਪਣੇ ਡਾਂਸ ਨਾਲ ਕਮਾਲ ਕਰ ਦਿੱਤਾ ਹੈ। ਇਸ ਵਾਰ ਵੀਡੀਓ 'ਚ ਯੁਵਰਾਜ ਗੋਰਿਲਾ ਦੇ ਵਾਰਮਅੱਪ ਸਟਾਈਲ ਦੀ ਨਕਲ ਕਰਦੇ ਨਜ਼ਰ ਆ ਰਹੇ ਹਨ।



ਪ੍ਰਸ਼ੰਸਕ ਇਸ 'ਤੇ ਕਾਫੀ ਮਜ਼ਾਕੀਆ ਟਿੱਪਣੀਆਂ:ਟਵਿਟਰ 'ਤੇ ਯੁਵਰਾਜ ਦੇ ਸ਼ੇਅਰ ਕੀਤੇ ਵੀਡੀਓ 'ਚ ਦੋ ਵੱਖ-ਵੱਖ ਫਰੇਮ ਨਜ਼ਰ ਆ ਰਹੇ ਹਨ, ਜਿਸ ਦੇ ਇਕ ਪਾਸੇ ਯੁਵਰਾਜ ਸਿੰਘ ਨਜ਼ਰ ਆ ਰਹੇ ਹਨ ਅਤੇ ਦੂਜੇ ਪਾਸੇ ਫਰੇਮ 'ਚ ਗੋਰਿਲਾ ਨਜ਼ਰ ਆ ਰਿਹਾ ਹੈ। ਇਸ ਵੀਡੀਓ 'ਚ ਗੋਰਿਲਾ ਵਾਰਮ-ਅੱਪ ਕਰਦੀ ਨਜ਼ਰ ਆ ਰਹੀ ਹੈ। ਦੂਜੇ ਫਰੇਮ 'ਚ ਯੁਵਰਾਜ ਸਿੰਘ ਗੋਰਿਲਾ ਦੇ ਡਾਂਸ ਸਟਾਈਲ ਦੀ ਨਕਲ ਕਰਦੇ ਨਜ਼ਰ ਆ ਰਹੇ ਹਨ। ਯੁਵਰਾਜ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ। ਹੁਣ ਤੱਕ ਇਸ ਵੀਡੀਓ ਨੂੰ 2 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਇਸ 'ਤੇ ਕਾਫੀ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ।

ਇਹ ਵੀ ਪੜ੍ਹੋ :INDIAN AIR TRAVEL IATA: ਘਰੇਲੂ ਹਵਾਈ ਯਾਤਰਾ 'ਚ ਮੁੜ ਪਰਤੀ ਰੌਣਕ, ਹੁਣ ਤੱਕ ਦਾ ਸਭ ਤੋਂ ਵੱਧ ਹੋਇਆ ਫਾਇਦਾ



2012 'ਚ ਇੰਗਲੈਂਡ ਖਿਲਾਫ ਆਖਰੀ ਟੈਸਟ:ਟੀਮ ਇੰਡੀਆ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਦਸੰਬਰ 2012 'ਚ ਇੰਗਲੈਂਡ ਖਿਲਾਫ ਆਪਣੇ ਕਰੀਅਰ ਦਾ ਆਖਰੀ ਟੈਸਟ ਮੈਚ ਖੇਡਿਆ ਸੀ। 40 ਟੈਸਟ ਪਾਰੀਆਂ 'ਚ ਉਸ ਨੇ 1900 ਦੌੜਾਂ ਦੇ ਕੇ 9 ਵਿਕਟਾਂ ਲਈਆਂ। ਇਸ ਤੋਂ ਬਾਅਦ ਯੁਵਰਾਜ ਨੇ ਜੂਨ 2017 'ਚ ਵੈਸਟਇੰਡੀਜ਼ ਖਿਲਾਫ ਵਨਡੇ ਫਾਰਮੈਟ 'ਚ ਆਖਰੀ ਮੈਚ ਖੇਡਿਆ ਸੀ। ਇੱਕ ਰੋਜ਼ਾ ਕ੍ਰਿਕਟ ਵਿੱਚ, ਉਸਨੇ 304 ਮੈਚਾਂ ਵਿੱਚ 8701 ਦੌੜਾਂ ਬਣਾਈਆਂ ਅਤੇ 111 ਵਿਕਟਾਂ ਲਈਆਂ। ਇਸ ਤੋਂ ਇਲਾਵਾ ਯੁਵਰਾਜ ਨੇ ਆਪਣੇ ਕਰੀਅਰ ਦਾ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਫਰਵਰੀ 2019 'ਚ ਇੰਗਲੈਂਡ ਖਿਲਾਫ ਖੇਡਿਆ ਸੀ। ਟੀ-20 ਦੀਆਂ 58 ਪਾਰੀਆਂ 'ਚ ਯੁਵੀ ਨੇ ਟੀਮ ਇੰਡੀਆ ਲਈ 1177 ਦੌੜਾਂ ਬਣਾਈਆਂ ਅਤੇ 28 ਵਿਕਟਾਂ ਵੀ ਲਈਆਂ। ਉਸ ਨੇ ਆਈਪੀਐਲ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਯੁਵੀ ਨੇ ਆਈਪੀਐਲ ਵਿੱਚ 2750 ਦੌੜਾਂ ਬਣਾਈਆਂ ਹਨ।




FAN FOLLOWING :ਫਿਲਹਾਲ ਯੂਵਰਾਜ ਸਿੰਘ ਕ੍ਰਿਕਟ ਤੋਂ ਪਰੇ ਅਜਿਹੀਆਂ ਮਸਤੀਆਂ ਕਰਦੇ ਨਜ਼ਰ ਆਉਂਦੇ ਹਨ। ਸੋਸ਼ਲ ਮੀਡੀਆ ਉਤੇ ਓਹਨਾ ਵੱਲੋਂ ਪਰਿਵਾਰ ਨਾਲ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਜੋ ਕਿ ਓਹਨਾ ਦੇ ਫੈਨਜ਼ ਨੂੰ ਬਹੁਤ ਪਸੰਦ ਆਉਂਦੀਆਂ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਬਕਾ ਖਿਡਾਰੀਆਂ ਦੀ FAN FOLLOWING ਅਜੇ ਵੀ ਤਕੜੀ ਹੈ. ਜਿਸ ਨਾਲ ਇਹਨਾਂ ਖਿਡਾਰੀਆਂ ਦਾ ਹੋਂਸਲਾ ਵੀ ਬਰਕਰਾਰ ਰਹਿੰਦਾ ਹੈ।

ABOUT THE AUTHOR

...view details