ਪੰਜਾਬ

punjab

Ind vs Aus: ਦੂਜੇ ਵਨਡੇ 'ਚ ਆਸਟ੍ਰੇਲੀਆ ਖਿਲਾਫ ਜਿੱਤ ਤੋਂ ਬਾਅਦ ਬਣੇ ਕਈ ਨਵੇਂ ਰਿਕਾਰਡ, ਮਾਰੋ ਇੱਕ ਨਜ਼ਰ

By ETV Bharat Punjabi Team

Published : Sep 25, 2023, 12:24 PM IST

Indian Team Broke Many records: ਭਾਰਤੀ ਟੀਮ ਨੇ ਦੂਜੇ ਵਨਡੇ ਮੈਚ 'ਚ ਆਸਟ੍ਰੇਲੀਆ 'ਤੇ ਜ਼ਬਰਦਸਤ ਜਿੱਤ ਦਰਜ ਕੀਤੀ ਹੈ। ਕੰਗਾਰੂ ਟੀਮ ਦੋਵੇਂ ਮੈਚਾਂ 'ਚ ਭਾਰਤੀ ਟੀਮ ਦੇ ਸਾਹਮਣੇ ਬੇਵੱਸ ਨਜ਼ਰ ਆਈ। ਇਸ ਮੈਚ ਤੋਂ ਬਾਅਦ ਕੁਝ ਨਵੇ ਰਿਕਾਰਡ ਬਣੇ ਹਨ।

Ind vs Aus, Indian Team Broke Many records
Ind vs Aus Indian Team Broke Many records After Victory Over Australia 2nd odi Match in Indore Shubman Gill Suryakumar Yadav Ravichandran Ashwin Broke Records

ਮੱਧ ਪ੍ਰਦੇਸ਼/ਇੰਦੌਰ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਦੌਰ 'ਚ ਖੇਡੇ ਗਏ ਦੂਜੇ ਵਨਡੇ 'ਚ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ 99 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਭਾਰਤੀ ਟੀਮ ਦੀਆਂ ਵਿਸ਼ਵ ਕੱਪ 2023 ਵਿੱਚ ਵਿਸ਼ਵ ਕੱਪ ਟਰਾਫੀ ਜਿੱਤਣ ਦੀਆਂ ਉਮੀਦਾਂ ਵਧ ਗਈਆਂ ਹਨ। ਭਾਰਤੀ ਟੀਮ ਦੇ ਲਗਭਗ ਸਾਰੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਦੂਜੇ ਵਨਡੇ ਵਿੱਚ ਭਾਰਤ ਨੇ ਸ਼੍ਰੇਅਸ ਅਈਅਰ 105, ਸ਼ੁਭਮਨ ਗਿੱਲ 104, ਸੂਰਿਆਕੁਮਾਰ ਯਾਦਵ 72 ਅਤੇ ਕੇਐਲ ਰਾਹੁਲ ਦੀਆਂ 52 ਦੌੜਾਂ ਦੀ ਮਦਦ ਨਾਲ 399 ਦੌੜਾਂ ਦਾ ਵੱਡਾ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲਿਆਈ ਟੀਮ ਨੂੰ ਮੀਂਹ ਦੇ ਰੁਕਣ ਮਗਰੋਂ 33 ਓਵਰਾਂ ਵਿੱਚ 317 ਦੌੜਾਂ ਬਣਾਉਣੀਆਂ ਸਨ, ਪਰ ਕੰਗਾਰੂ ਬੱਲੇਬਾਜ਼ 217 ਦੌੜਾਂ ’ਤੇ ਹੀ ਢੇਰ ਹੋ ਗਏ। ਇਸ ਜਿੱਤ ਨਾਲ ਭਾਰਤੀ ਟੀਮ ਨੇ ਕਈ ਨਵੇਂ ਰਿਕਾਰਡ ਬਣਾਏ ਹਨ।

ਗਿੱਲ ਨੇ ਬਣਾਏ ਕਈ ਰਿਕਾਰਡ:ਸ਼ੁਭਮਨ ਗਿੱਲ ਨੇ 104 ਦੌੜਾਂ ਦੀ ਪਾਰੀ ਖੇਡ ਕੇ ਸ਼ਿਖਰ ਧਵਨ ਨੂੰ ਪਿੱਛੇ ਛੱਡ ਦਿੱਤਾ ਹੈ। ਗਿੱਲ ਨੇ 35 ਪਾਰੀਆਂ 'ਚ ਸਭ ਤੋਂ ਤੇਜ਼ 6 ਸੈਂਕੜੇ ਲਗਾਏ ਹਨ। ਇਸ ਤੋਂ ਪਹਿਲਾਂ ਸ਼ਿਖਰ ਧਵਨ ਨੇ ਆਪਣੇ 6 ਸੈਂਕੜੇ ਪੂਰੇ ਕਰਨ ਲਈ 46 ਵਨਡੇ ਪਾਰੀਆਂ ਖੇਡੀਆਂ ਸਨ। ਗਿੱਲ ਨੇ ਇੱਕ ਹੋਰ ਕਾਰਨਾਮਾ ਵੀ ਕੀਤਾ। ਗਿੱਲ ਨੇ ਇੱਕ ਸਾਲ ਵਿੱਚ ਪੰਜ ਵਨਡੇ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਸਚਿਨ ਤੇਂਦੁਲਕਰ ਅਜਿਹਾ ਕਰ ਚੁੱਕੇ ਹਨ। ਸ਼ੁਭਮਨ ਗਿੱਲ 24 ਸਾਲ ਦੀ ਉਮਰ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ ਲਗਾਉਣ ਵਾਲੇ ਤੀਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਗਿੱਲ ਤੋਂ ਪਹਿਲਾਂ 24 ਸਾਲ ਦੀ ਉਮਰ ਵਿੱਚ ਸਚਿਨ ਤੇਂਦੁਲਕਰ ਦੇ ਨਾਂ 24 ਅਤੇ ਵਿਰਾਟ ਕੋਹਲੀ ਦੇ ਨਾਂ 19 ਸੈਂਕੜੇ ਹਨ।

ਸੂਰਿਆਕੁਮਾਰ ਯਾਦਵ ਨੇ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ:ਇਸ ਮੈਚ ਵਿੱਚ ਸੂਰਿਆਕੁਮਾਰ ਯਾਦਵ ਨੇ 24 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ ਹੈ। ਅਜਿਹਾ ਕਰਕੇ ਉਹ ਆਸਟ੍ਰੇਲੀਆ ਖਿਲਾਫ ਕਿਸੇ ਭਾਰਤੀ ਵੱਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਭਾਰਤ ਨੇ ਸੀਰੀਜ਼ ਜਿੱਤ ਕੇ ਇਕ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਭਾਰਤੀ ਟੀਮ ਘਰੇਲੂ ਮੈਦਾਨ 'ਤੇ 51 ਦੁਵੱਲੀ ਸੀਰੀਜ਼ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ, ਜੋ ਹੁਣ ਤੱਕ ਕਿਸੇ ਟੀਮ ਨੇ ਨਹੀਂ ਕੀਤਾ ਹੈ।

ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤੀ ਟੀਮ ਦੇ ਸਭ ਤੋਂ ਵੱਧ ਛੱਕੇ:ਇਸ ਮੈਚ 'ਚ ਭਾਰਤ ਵਨਡੇ ਕ੍ਰਿਕਟ 'ਚ 30000 ਛੱਕੇ ਲਗਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ। ਰੋਹਿਤ ਸ਼ਰਮਾ ਨੇ ਭਾਰਤੀ ਟੀਮ ਲਈ ਸਭ ਤੋਂ ਵੱਧ 286 ਛੱਕੇ ਲਗਾਏ ਹਨ ਅਤੇ ਇਸ ਮੈਚ ਵਿੱਚ ਭਾਰਤੀ ਟੀਮ ਨੇ 18 ਛੱਕੇ ਲਗਾਏ ਹਨ।

ਆਸਟ੍ਰੇਲੀਆ ਖਿਲਾਫ ਸਭ ਤੋਂ ਵੱਡਾ ਸਕੋਰ:ਭਾਰਤੀ ਟੀਮ ਨੇ ਆਸਟ੍ਰੇਲੀਆ ਖਿਲਾਫ ਆਪਣੇ ਸਭ ਤੋਂ ਵੱਡੇ ਸਕੋਰ ਦੇ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ਨੇ ਹੁਣ ਤੱਕ ਦਾ ਸਭ ਤੋਂ ਵੱਧ 399 ਸਕੋਰ ਦਾ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ 2013 'ਚ ਸਭ ਤੋਂ ਵੱਧ ਸਕੋਰ 6 ਵਿਕਟਾਂ 'ਤੇ 383 ਦੌੜਾਂ ਦਾ ਸੀ।

ਰਵੀਚੰਦਰਨ ਅਸ਼ਵਿਨ ਨੇ ਕੁੰਬਲੇ ਨੂੰ ਛੱਡਿਆ ਪਿੱਛੇ:ਰਵੀਚੰਦਰਨ ਅਸ਼ਵਿਨ ਨੇ ਇਸ ਮੈਚ 'ਚ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ ਹੈ। ਅਸ਼ਵਿਨ ਭਾਰਤ ਲਈ ਆਸਟ੍ਰੇਲੀਆ ਖਿਲਾਫ ਸਭ ਤੋਂ ਵੱਧ 144 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ।

ABOUT THE AUTHOR

...view details