ਪੰਜਾਬ

punjab

IND vs AUS 4th Test Match: ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣਾ ਹੈ ਤਾਂ ਟੀਮ ਇੰਡੀਆ ਨੂੰ ਫਾਈਨਲ ਮੈਚ ਜਿੱਤਣਾ ਲਾਜ਼ਮੀ

By

Published : Mar 8, 2023, 1:39 PM IST

ਬਾਰਡਰ ਗਾਵਸਕਰ ਟਰਾਫੀ ਦਾ ਆਖਰੀ ਅਤੇ ਚੌਥਾ ਟੈਸਟ ਮੈਚ ਗੁਜਰਾਤ ਦੇ ਅਹਿਮਦਾਬਾਦ ਨਰੇਂਦਰ ਮੋਦੀ ਸਟੇਡੀਅਮ 'ਚ 9 ਤੋਂ ਲੈਕੇ 13 ਮਾਰਚ ਨੂੰ ਖੇਡਿਆ ਜਾਵੇਗਾ। ਭਾਰਤ ਚਾਰ ਟੈਸਟ ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਹੈ।

IND vs AUS 4th Test Match Preview Narendra Modi Stadium Ahmedabad
IND vs AUS 4th Test Match: ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣਾ ਹੈ ਤਾਂ ਟੀਮ ਇੰਡੀਆ ਨੂੰ ਫਾਈਨਲ ਮੈਚ ਜਿੱਤਣਾ ਲਾਜ਼ਮੀ

ਨਵੀਂ ਦਿੱਲੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਭਾਰਤ ਨੇ ਸੀਰੀਜ਼ ਦੇ ਪਹਿਲੇ ਮੈਚ 'ਚ ਆਸਟ੍ਰੇਲੀਆ ਨੂੰ ਪਾਰੀ ਅਤੇ 132 ਦੌੜਾਂ ਨਾਲ ਹਰਾਇਆ ਸੀ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡੇ ਗਏ ਤੀਜੇ ਮੈਚ 'ਚ ਭਾਰਤੀ ਟੀਮ ਆਸਟ੍ਰੇਲੀਆ ਤੋਂ 9 ਵਿਕਟਾਂ ਨਾਲ ਹਾਰ ਗਈ ਅਤੇ ਤਿੰਨੇ ਮੈਚ ਤਿੰਨ ਦਿਨਾਂ ਵਿੱਚ ਖਤਮ ਹੋ ਗਏ।



ਹੈਡ ਟੂ ਹੈਡ: ਭਾਰਤ ਅਤੇ ਆਸਟ੍ਰੇਲੀਆ ਨੇ ਹੁਣ ਤੱਕ 105 ਟੈਸਟ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਵਿੱਚ ਆਸਟਰੇਲੀਆ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਕੰਗਾਰੂ ਨੇ 44 ਅਤੇ ਮੈਨ ਇਨ ਬਲੂ ਨੇ 32 ਮੈਚ ਜਿੱਤੇ ਹਨ। ਕੰਗਾਰੂਆਂ ਨੇ ਆਪਣੀ ਧਰਤੀ 'ਤੇ ਜ਼ਿਆਦਾ ਮੈਚ ਜਿੱਤੇ ਹਨ। ਭਾਰਤ ਬਨਾਮ ਆਸਟ੍ਰੇਲੀਆ ਵਿਚਾਲੇ ਖੇਡੇ ਗਏ 28 ਮੈਚ ਡਰਾਅ ਰਹੇ ਹਨ ਜਦਕਿ ਇਕ ਮੈਚ ਟਾਈ ਰਿਹਾ ਹੈ। ਘਰੇਲੂ ਮੈਦਾਨ 'ਤੇ ਭਾਰਤੀ ਸ਼ੇਰਾਂ ਦਾ ਰਿਕਾਰਡ ਵੀ ਸ਼ਾਨਦਾਰ ਰਿਹਾ ਹੈ। ਭਾਰਤ ਨੇ ਘਰੇਲੂ ਮੈਦਾਨ 'ਤੇ ਖੇਡੇ ਗਏ 50 'ਚੋਂ 23 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਕੰਗਾਰੂ ਭਾਰਤੀ ਜ਼ਮੀਨ 'ਤੇ 13 ਮੈਚ ਜਿੱਤਣ 'ਚ ਕਾਮਯਾਬ ਰਹੇ ਹਨ। ਦੋਵਾਂ ਵਿਚਾਲੇ 15 ਮੈਚ ਡਰਾਅ ਰਹੇ ਹਨ ਜਦਕਿ ਇਕ ਮੈਚ ਟਾਈ ਰਿਹਾ ਹੈ।

ਆਸਟਰੇਲੀਆ ਤੀਜਾ ਟੈਸਟ ਮੈਚ ਜਿੱਤ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਲਈ ਚੌਥਾ ਟੈਸਟ ਜਿੱਤਣਾ ਹੋਵੇਗਾ। ਵਿਸ਼ਵ ਟੈਸਟ ਚੈਂਪੀਅਨਸ਼ਿਪ 2021-223 ਦਾ ਫਾਈਨਲ 7-11 ਜੂਨ ਨੂੰ ਲੰਡਨ ਦੇ ਓਵਲ ਮੈਦਾਨ 'ਤੇ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਵਿਸ਼ਵ ਟੈਸਟ ਚੈਂਪੀਅਨਸ਼ਿਪ 2019-21 ਦਾ ਚੈਂਪੀਅਨ ਹੈ।

ਇਸ ਤੋਂ ਪਹਿਲਾਂ ਬਾਰਡਰ ਗਵਾਸਕਰ ਟਰਾਫੀ ਤੋਂ ਇਲਾਵਾ ਆਸਟ੍ਰੇਲੀਆਈ ਦਿੱਗਜ ਬੱਲੇਬਾਜ਼ ਪੋਂਟਿੰਗ ਨੇ ਕਿਹਾ ਆਊਟਆਫ ਫਾਰਮ ਚੱਲ ਰਹੇ ਵਿਰਾਟ ਕੋਹਲੀ ਨੂੰ ਲੈਕੇ ਕਿਹਾ ਹੈ ਕਿ, ''ਮੈਂ ਵਿਰਾਟ ਕੋਹਲੀ ਨੂੰ ਲੈ ਕੇ ਚਿੰਤਤ ਨਹੀਂ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਉਹ ਵਾਪਸੀ ਕਰੇਗਾ।'' ਉਸ ਨੇ ਭਾਰਤ ਅਤੇ ਆਸਟਰੇਲੀਆ ਦੋਵਾਂ ਨੂੰ ਅਪੀਲ ਕੀਤੀ ਕਿ ਉਹ ਇੰਗਲੈਂਡ ਦੇ ਹਾਲਾਤਾਂ ਦੀ ਆਦਤ ਪਾਉਣ ਅਤੇ ਜੂਨ 'ਚ ਹੋਣ ਵਾਲੇ ਫਾਈਨਲ ਲਈ ਸਰਵੋਤਮ ਇਲੈਵਨ ਦੀ ਚੋਣ ਕਰਨ। ਦੱਸ ਦਈਏ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚੱਲ ਰਹੀ ਮੌਜੂਦਾ ਬਾਰਡਰ ਗਵਾਸਕਰ ਟ੍ਰਾਫੀ ਹੁਣ ਆਸਟ੍ਰੇਲੀਆ ਦੀ ਜਿੱਤ ਤੋਂ ਬਾਅਦ ਰੋਮਾਂਚਕ ਹੋ ਗਈ ਹੈ ਅਤੇ ਭਾਰਤ ਲੜੀ ਅੰਦਰ 2-1 ਨਾਲ ਬੜਤ ਬਣਾ ਕੇ ਚੱਲ ਰਿਹਾ ਹੈ।


ਇਹ ਵੀ ਪੜ੍ਹੋ:GG vs RCB Match: ਗੁਜਰਾਤ ਅਤੇ ਰਾਇਲ ਵਿਚਾਲੇ ਫਸਵਾਂ ਮੁਕਾਬਲਾ ਅੱਜ, ਦੋਵਾਂ ਟੀਮਾਂ ਨੂੰ ਜਿੱਤ ਦੀ ਲੋੜ

ABOUT THE AUTHOR

...view details