ਪੰਜਾਬ

punjab

ਇੰਗਲਿਸ਼ ਕਾਊਂਟੀ ਵਿਵਾਦ ਵਿੱਚ ਸ਼ਾਮਲ ਸੱਟੇਬਾਜ਼ ਨੂੰ ਜਾਣਦੇ ਸਨ ਪਾਕਿ ਖਿਡਾਰੀ: ਦਾਨਿਸ਼ ਕਨੇਰੀਆ

By

Published : Dec 30, 2019, 7:26 PM IST

ਦਾਨਿਸ਼ ਕਨੇਰੀਆ ਨੇ ਇੱਕ ਵੀਡੀਓ ਵਿੱਚ ਕਿਹਾ ਕਿ ਉਹ ਸੱਟੇਬਾਜ਼ ਨੂੰ ਨਿੱਜੀ ਤੌਰ ਉੱਤੇ ਨਹੀਂ ਜਾਣਦੇ ਸਨ। ਉਨ੍ਹਾਂ ਨੂੰ ਪੀਸੀਬੀ ਸੱਦਾ ਦਿੰਦੀ ਸੀ। ਦਾਨਿਸ਼ ਦੀ ਸੱਟੇਬਾਜ਼ ਨਾਲ ਇਹ ਕਹਿ ਕੇ ਜਾਣ-ਪਹਿਚਾਣ ਕਰਵਾਈ ਗਈ ਸੀ ਕਿ ਉਹ ਦੋਵੇਂ ਇੱਕੋ ਹੀ ਧਰਮ ਨਾਲ ਜੁੜੇ ਹਨ।

english county fixing, danish kaneria, pcb spot fixing
ਇੰਗਲਿਸ਼ ਕਾਊਂਟੀ ਵਿਵਾਦ ਵਿੱਚ ਸ਼ਾਮਲ ਸੱਟੇਬਾਜ਼ ਨੂੰ ਜਾਣਦੇ ਸਨ ਪਾਕਿ ਖਿਡਾਰੀ : ਦਾਨਿਸ਼ ਕਨੇਰੀਆ

ਹੈਦਰਾਬਾਦ: ਸਾਬਕਾ ਸਪਿਨਰ ਦਾਨਿਸ਼ ਕਨੇਰੀਆ ਨੇ ਦਾਅਵਾ ਕੀਤਾ ਕਿ 2012 ਵਿੱਚ ਇੰਗਲਿਸ਼ ਕਾਉਂਟੀ ਕ੍ਰਿਕਟ ਵਿੱਚ ਸਪਾਟ ਫ਼ਿਕਸਿੰਗ ਵਿੱਚ ਸ਼ਾਮਲ ਇੱਕ ਸੱਟੇਬਾਜ਼ ਪੀਸੀਬ ਦੇ ਸੱਦੇ ਉੱਤੇ ਲਗਾਤਾਰ ਪਾਕਿਸਤਾਨ ਦਾ ਦੌਰਾ ਕਰਦਾ ਰਿਹਾ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਸ ਸੱਟੇਬਾਜ਼ ਨੂੰ ਰਾਸ਼ਟਰੀ ਟੀਮ ਦੇ ਖਿਡਾਰੀ ਵੀ ਜਾਣਦੇ ਸਨ। ਕਨੇਰੀਆ 2012 ਵਿੱਚ ਕਾਉਂਟੀ ਕ੍ਰਿਕਟ ਖੇਡਦੇ ਹੋਏ ਸਪਾਟ ਫ਼ਿਕਸਿੰਗ ਵਿੱਚ ਦੋਸ਼ੀ ਪਾਏ ਗਏ ਸਨ। ਉਨ੍ਹਾਂ ਨੇ ਦੋਸ਼ ਲਾਏ ਕਿ ਉਹ ਸੱਟੇਬਾਜ਼ ਪਾਕਿਸਤਾਨ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨੂੰ ਵੀ ਜਾਣਦਾ ਸੀ।

ਪਾਕਿਸਤਾਨ ਕ੍ਰਿਕਟ ਬੋਰਡ

ਕਨੇਰੀਆ ਨੇ ਆਪਣੇ ਯੂ-ਟਿਊਬ ਚੈੱਨਲ ਉੱਤੇ ਕਿਹਾ ਕਿ ਮੈਨੂੰ ਹਮੇਸ਼ਾ ਤੋਂ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਜਦ ਲੋਕਾਂ ਕੋਲ ਸੱਚਾਈ ਬਿਆਨ ਕਰਨ ਦਾ ਮੌਕਾ ਹੁੰਦਾ ਹੈ ਤਾਂ ਉਦੋਂ ਉਹ ਅਜਿਹਾ ਨਹੀਂ ਕਰਦੇ। ਉਹ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਮੈਂ ਅੱਜ ਤੁਹਾਨੂੰ ਸੱਚਾਈ ਦੱਸ ਰਿਹਾ ਹਾਂ। ਮੇਰੇ ਮਾਮਲੇ ਵਿੱਚ ਜਿਨ੍ਹਾਂ ਲੋਕਾਂ ਨੇ ਮੇਰੀ ਜਾਣ-ਪਹਿਚਾਣ ਉਸ ਨਾਲ ਕਰਵਾਈ, ਉਹ ਕੌਣ ਸਨ। ਮੇਰਾ ਮਾਮਲਾ ਸਾਰਿਆਂ ਸਾਹਮਣੇ ਖੁੱਲ੍ਹਾ ਹੈ।

ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਪੂਰੀ ਟੀਮ ਉਸ ਸੱਟੇਬਾਜ਼ ਨੂੰ ਜਾਣਦੀ ਸੀ ਅਤੇ ਅਧਿਕਾਰੀ ਵੀ ਮਿਲੇ ਹੋਏ ਸਨ। ਉਹ ਵਿਅਕਤੀ ਅਧਿਕਾਰਕ ਦੌਰਿਆਂ ਉੱਤੇ ਪਾਕਿਸਤਾਨ ਆਉਂਦਾ ਰਹਿੰਦਾ ਸੀ। ਉਸ ਨੂੰ ਪੀਸੀਬੀ ਸੱਦਾ ਦਿੰਦੀ ਸੀ। ਮੈਂ ਕਦੇ ਉਸ ਨੂੰ ਨਿੱਜੀ ਤੌਰ ਉੱਤੇ ਨਹੀਂ ਜਾਣਦਾ ਸੀ। ਮੇਰੀ ਉਸ ਨਾਲ ਇਹ ਕਹਿ ਕੇ ਜਾਣ-ਪਹਿਚਾਣ ਕਰਵਾਈ ਗਈ ਸੀ ਕਿ ਅਸੀਂ ਦੋਵੇਂ ਇੱਕੋ ਧਰਮ ਨਾਲ ਸਬੰਧਿਤ ਹਾਂ।

ਇਸ ਵਿਵਾਦ ਵਿੱਚ ਕਨੇਰੀਆ ਦੇ ਐਸੈਕਸ ਦੇ ਸਾਥੀ ਮਰਵਿਨ ਵੈਸਟਫ਼ੀਲਡ ਨੂੰ 2 ਮਹੀਨੇ ਦੀ ਜ਼ੇਲ੍ਹ ਵੀ ਹੋਈ ਸੀ। ਉਨ੍ਹਾਂ ਨੇ ਸੱਟੇਬਾਜ਼ ਅਨੁ ਭੱਟ ਇੱਕ ਓਵਰ ਵਿੱਚ 12 ਦੌੜਾਂ ਦੇਣ ਲਈ 7862 ਡਾਲਰ ਲੈਣ ਦੀ ਗੱਲ ਨੂੰ ਸਵੀਕਾਰ ਕੀਤਾ ਸੀ। ਕਨੇਰੀਆ ਨੂੰ ਇਸ ਮਾਮਲੇ ਵਿੱਚ ਵਿਚੋਲਾ ਕਰਾਰ ਦਿੱਤਾ ਗਿਆ ਸੀ ਜਿੰਨ੍ਹਾਂ ਨੇ ਮਾਰਵਿਨ ਦੀ ਜਾਣ-ਪਹਿਚਾਣ ਭੱਟ ਨਾਲ ਕਰਵਾਈ ਸੀ। ਕਨੇਰੀਆ ਨੇ ਕਿਹਾ ਕਿ ਕੋਈ ਵੀ ਇਸ ਬਾਰੇ ਵਿੱਚ ਕਿਉਂ ਗੱਲ ਨਹੀਂ ਕਰਦਾ। ਉਹ ਸੱਚਾਈ ਕਿਉਂ ਨਹੀਂ ਦੱਸਦੇ, ਮੈਂ ਆਪਣੀ ਪੂਰੀ ਜਿੰਦਗੀ ਕ੍ਰਿਕਟ ਇਮਾਨਦਾਰੀ ਨਾਲ ਖੇਡਿਆ ਹਾਂ।


Title *:


Conclusion:

ABOUT THE AUTHOR

...view details