ਪੰਜਾਬ

punjab

ਟੀ20 ਵਿਸ਼ਵ ਕੱਪ 2020 ਦੇ ਪ੍ਰੋਗਰਾਮ ਦਾ ਹੋਇਆ ਐਲਾਨ

By

Published : Nov 4, 2019, 9:27 PM IST

ਟੀ20 ਵਿਸ਼ਵ ਕੱਪ 2020 ਪੁਰਸ਼ਾਂ ਦੇ ਪ੍ਰੋਗਰਾਮ ਦਾ ਐਲਾਨ ਹੋ ਗਿਆ ਹੈ। ਇਹ ਕੱਪ ਆਸਟ੍ਰੇਲੀਆ ਵਿੱਚ ਅਗਲੇ ਵਰ੍ਹੇ ਖੇਡਿਆ ਜਾਵੇਗਾ। ਇਸ ਵਾਰ ਇਸ ਟੂਰਨਾਮੈਂਟ ਵਿੱਚ ਆਰਿਲੈਂਡ, ਨਾਮੀਬਿਆ, ਨੀਦਰਲੈਂਡ, ਓਮਾਨ, ਪਾਪੂਆ ਨਿਊ ਗਿੰਨੀ ਅਤੇ ਸਕਟਾਲੈਂਡ ਦੇ ਮੁਲਕਾਂ ਦੀਆਂ ਟੀਮਾਂ ਵੀ ਹਿੱਸਾ ਲੈਣਗੀਆਂ।

ਟੀ20 ਵਿਸ਼ਵ ਕੱਪ 2020 ਦੇ ਪ੍ਰੋਗਰਾਮ ਦਾ ਹੋਇਆ ਐਲਾਨ

ਨਵੀਂ ਦਿੱਲੀ : ਆਸਟ੍ਰੇਲੀਆ ਵਿੱਚ ਅਗਲੇ ਵਰ੍ਹੇ ਹੋਣ ਵਾਲੇ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ਦਾ ਪ੍ਰੋਗਰਾਮ ਜਾਰੀ ਹੋ ਗਿਆ ਹੈ। ਇਸ ਵਾਰ ਟੂਰਨਾਮੈਂਟ ਵਿੱਚ 16 ਟੀਮਾਂ ਹਿੱਸਾ ਲੈ ਰਹੀਆਂ ਹਨ। 2020 ਵਿੱਚ ਹੋਣ ਜਾ ਰਹੇ ਇਸ ਵਿਸ਼ਵ ਕੱਪ ਵਿੱਚ ਆਇਰਲੈਂਡ, ਨਾਮੀਬਿਆ, ਨੀਦਰਲੈਂਡ, ਓਮਾਨ, ਪਾਪੂਆ ਨਿਊ ਗਿੰਨੀ ਅਤੇ ਸਕਾਟਲੈਂਡ ਦੇਸ਼ਾਂ ਦੀਆਂ ਟੀਮਾਂ ਵੀ ਹਿੱਸਾ ਲੈਣਗੀਆਂ।

ਇਸ ਵਾਰ ਦੇ ਵਿਸ਼ਵ ਕੱਪ ਦਾ ਉਦਘਾਟਨੀ ਮੈਚ ਸ਼੍ਰੀਲੰਕਾ ਅਤੇ ਆਇਰਲੈਂਡ ਵਿਚਕਾਰ ਖੇਡਿਆ ਜਾਵੇਗਾ। ਮੇਜ਼ਬਾਨ ਆਸਟ੍ਰੇਲੀਆ ਆਪਣਾ ਪਹਿਲਾ ਮੈਚ ਪਾਕਿਸਤਾਨ ਵਿਰੁੱਧ 24 ਅਕਤੂਬਰ ਨੂੰ ਖੇਡੇਗੀ। ਭਾਰਤ, ਇੰਗਲੈਂਡ, ਦੱਖਣੀ ਅਫ਼ਰੀਕਾ ਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਸੁਪਰ 12 ਦੇ ਗਰੁੱਪ ਬੀ ਵਿੱਚ ਹਨ। ਇਹ ਸਾਰੀਆਂ ਟੀਮਾਂ ਗਰੁੱਪ ਬੀ ਦੀ ਪਹਿਲੀ ਟੀਮ ਤੇ ਗਰੁੱਪ ਏ ਦੀ ਦੂਸਰੀ ਟੀਮ ਨਾਲ ਭਿੜਣਗੀਆਂ।

ਆਈਸੀਸੀ ਦਾ ਟਵੀਟ।

ਭਾਰਤ ਦਾ ਪਹਿਲਾ ਮੈਚ 24 ਅਕਤੂਬਰ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਪਰਥ ਵਿਖੇ ਖੇਡਿਆ ਜਾਵੇਗਾ।

ਜਾਣਕਾਰੀ ਮੁਤਾਬਕ 2020 ਵਿੱਚ ਮਰਦਾਂ ਅਤੇ ਔਰਤਾਂ ਦੋਵਾਂ ਦੇ ਵਿਸ਼ਵ ਕੱਪ ਆਸਟ੍ਰੇਲੀਆ ਵਿੱਚ ਹੀ ਖੇਡੇ ਜਾਣਗੇ। ਔਰਤਾਂ ਦਾ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਪਹਿਲਾ ਕਰਵਾਇਆ ਜਾਵੇਗਾ, ਜੋ ਕਿ 21 ਫ਼ਰਵਰੀ 2020 ਤੋਂ 8 ਮਾਰਚ 2020 ਤੱਕ ਹੋਵੇਗਾ।

ਤੁਹਾਨੂੰ ਦੱਸ ਦਈਏ ਕਿ ਮਰਦਾਂ ਅਤੇ ਔਰਤਾਂ ਦੇ ਫ਼ਾਈਨਲ ਮੁਕਾਬਲੇ ਮੈਲਬੋਰਨ ਕ੍ਰਿਕਟ ਮੈਦਾਨ ਉੱਤੇ ਖੇਡੇ ਜਾਣਗੇ।

ਰੋਚਕ ਤੱਥ

  • ਆਇਰਲੈਂਡ, ਨਾਮੀਬਿਆ, ਨੀਦਰਲੈਂਡ, ਓਮਾਨ, ਪੀਐੱਨਜੀ, ਸਕਾਟਲੈਂਡ ਵਰਗੀਆਂ 10 ਟੀਮਾਂ ਕੁਆਲੀਫ਼ਾਈਰ ਰਾਹੀਂ ਪਹੁੰਚੀਆਂ।
  • 2020 ਵਿਸ਼ਵ ਕੱਪ ਦੇ 7 ਮੈਦਾਨਾਂ ਉੱਤੇ ਮੈਚ ਖੇਡੇ ਜਾਣਗੇ ਅਤੇ ਫ਼ਾਈਨਲ ਮੁਕਾਬਲਾ ਮੈਲਬੋਰਨ ਵਿਖੇ ਖੇਡਿਆ ਜਾਵੇਗਾ।
  • ਗਰੁੱਪ ਏ ਵਿੱਚ ਸ਼੍ਰੀਲੰਕਾ, ਪੀਐੱਨਜੀ, ਆਇਰਲੈਂਡ ਅਤੇ ਓਮਾਨ
  • ਗਰੁੱਪ ਬੀ ਵਿੱਚ ਬੰਗਲਾਦੇਸ਼, ਨੀਦਰਲੈਂਡ, ਨਾਮੀਬਿਆ ਤੇ ਸਕਾਟਲੈਂਡ

ਸੁਪਰ 12 ਗਰੁੱਪ 1
ਪਾਕਿਸਤਾਨ, ਆਸਟ੍ਰੇਲੀਆ, ਨਿਊਜ਼ੀਲੈਂਡ,

ਵੈਸਟ ਇੰਡੀਜ਼ ਗਰੁੱਪ ਏ ਦੀ ਉਦਘਾਟਨੀ ਟੀਮ ਏ1 ਗਰੁੱਪ ਬੀ ਦੀ ਦੂਸਰੇ ਸਥਾਨ ਦੀ ਟੀਮ ਬੀ 2

ਸੁਪਰ 12 ਗਰੁੱਪ 2 ਭਾਰਤ, ਇੰਗਲੈਂਡ, ਦੱਖਣੀ ਅਫ਼ਰੀਕਾ, ਅਫ਼ਗਾਨਿਸਤਾਨ, ਗਰੁੱਪ ਬੀ ਦੀ ਉਦਘਾਟਨੀ ਟੀਮ ਬੀ 1, ਗਰੁੱਪ ਏ ਦੀ ਦੂਸਰੇ ਸਥਾਨ ਦੀ ਟੀਮ ਏ2

ਇਸ ਪ੍ਰਕਾਰ ਖੇਡੇ ਜਾਣਗੇ ਮੁਕਾਬਲੇ

18 ਅਕਤੂਬਰ : ਪੀਐਨਜੀ ਬਨਾਮ ਓਮਾਨ, ਗੀਲੋਂਗ
19 ਅਕਤੂਬਰ : ਬੰਗਲਾਦੇਸ਼ ਬਨਾਮ ਨਾਮੀਬੀਆ, ਹੋਬਾਰਟ
19 ਅਕਤੂਬਰ : ਨੀਦਰਲੈਂਡਸ ਬਨਾਮ ਸਕਾਟਲੈਂਡ, ਹੋਬਾਰਟ
20 ਅਕਤੂਬਰ : ਆਇਰਲੈਂਡ ਬਨਾਮ ਓਮਾਨ, ਗੀਲੋਂਗ
20 ਅਕਤੂਬਰ : ਸ੍ਰੀਲੰਕਾ ਬਨਾਮ ਪੀਐਨਜੀ, ਗੀਲੋਂਗ
21 ਅਕਤੂਬਰ : ਨਾਮੀਬੀਆ ਬਨਾਮ ਸਕਾਟਲੈਂਡ, ਹੋਬਾਰਟ
21 ਅਕਤੂਬਰ : ਬੰਗਲਾਦੇਸ਼ ਬਨਾਮ ਨੀਦਰਲੈਂਡਜ਼, ਹੋਬਾਰਟ
22 ਅਕਤੂਬਰ : ਪੀਐਨਜੀ ਬਨਾਮ ਆਇਰਲੈਂਡ, ਗੀਲੋਂਗ
22 ਅਕਤੂਬਰ : ਸ੍ਰੀਲੰਕਾ ਬਨਾਮ ਓਮਾਨ, ਗੀਲੋਂਗ
23 ਅਕਤੂਬਰ : ਨੀਦਰਲੈਂਡਸ ਬਨਾਮ ਨਾਮੀਬੀਆ, ਹੋਬਾਰਟ
23 ਅਕਤੂਬਰ : ਬੰਗਲਾਦੇਸ਼ ਬਨਾਮ ਸਕਾਟਲੈਂਡ, ਹੋਬਾਰਟ
24 ਅਕਤੂਬਰ : ਆਸਟ੍ਰੇਲੀਆ ਬਨਾਮ ਪਾਕਿਸਤਾਨ, ਸਿਡਨੀ
24 ਅਕਤੂਬਰ : ਭਾਰਤ ਬਨਾਮ ਦੱਖਣੀ ਅਫ਼ਰੀਕਾ, ਪਰਥ
25 ਅਕਤੂਬਰ : ਏ 1 ਬਨਾਮ ਬੀ 2, ਹੋਬਾਰਟ
25 ਅਕਤੂਬਰ : ਨਿਊਜ਼ੀਲੈਂਡ ਬਨਾਮ ਵੈਸਟ-ਇੰਡੀਜ਼, ਮੈਲਬੋਰਨ
26 ਅਕਤੂਬਰ : ਅਫ਼ਗਾਨਿਸਤਾਨ ਬਨਾਮ ਏ2, ਪਰਥ
26 ਅਕਤੂਬਰ : ਇੰਗਲੈਂਡ ਬਨਾਮ ਬੀ 1, ਪਰਥ
27 ਅਕਤੂਬਰ : ਨਿਊਜ਼ੀਲੈਂਡ ਬਨਾਮ ਬੀ2, ਹੋਬਾਰਟ
28 ਅਕਤੂਬਰ : ਅਫਗਾਨਿਸਤਾਨ ਬਨਾਮ ਬੀ 1 ਪਰਥ
28 ਅਕਤੂਬਰ : ਆਸਟ੍ਰੇਲੀਆ ਬਨਾਮ ਵੈਸਟ-ਇੰਡੀਜ਼, ਪਰਥ
29 ਅਕਤੂਬਰ : ਪਾਕਿਸਤਾਨ ਬਨਾਮ ਏ1, ਸਿਡਨੀ
29 ਅਕਤੂਬਰ : ਭਾਰਤ ਬਨਾਮ ਏ 2, ਮੈਲਬੋਰਨ
30 ਅਕਤੂਬਰ : ਇੰਗਲੈਂਡ ਬਨਾਮ ਦੱਖਣੀ ਅਫ਼ਰੀਕਾ, ਸਿਡਨੀ
30 ਅਕਤੂਬਰ : ਵੈਸਟ-ਇੰਡੀਜ਼ ਬਨਾਮ ਬੀ 2, ਪਰਥ
31 ਅਕਤੂਬਰ : ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਬ੍ਰਿਸਬੇਨ
31 ਅਕਤੂਬਰ : ਆਸਟ੍ਰੇਲੀਆ ਬਨਾਮ ਏ 1, ਬ੍ਰਿਸਬੇਨ
1 ਨਵੰਬਰ : ਦੱਖਣੀ ਅਫ਼ਰੀਕਾ ਬਨਾਮ ਅਫ਼ਗਾਨਿਸਤਾਨ, ਐਡੀਲੇਡ
1 ਨਵਬੰਰ : ਭਾਰਤ ਬਨਾਮ ਇੰਗਲੈਂਡ, ਮੈਲਬੋਰਨ
2 ਨਵੰਬਰ : ਏ 2 ਬਨਾਮ ਬੀ 1, ਸਿਡਨੀ
2 ਨਵੰਬਰ : ਨਿਊਜ਼ੀਲੈਂਡ ਬਨਾਮ ਏ 1, ਬ੍ਰਿਸਬੇਨ
3 ਨਵੰਬਰ : ਪਾਕਿਸਤਾਨ ਬਨਾਮ ਵੈਸਟ-ਇੰਡੀਜ਼, ਐੇਡੀਲੇਡ
3 ਨਵੰਬਰ : ਆਸਟ੍ਰੇਲੀਆ ਬਨਾਮ ਬੀ 2, ਐਡੀਲੇਡ
4 ਨਵਬੰਰ : ਇੰਗਲੈਂਡ ਬਨਾਮ ਅਫ਼ਗਾਨਿਸਤਾਨ, ਬ੍ਰਿਸਬੇਨ
5 ਨਵੰਬਰ : ਦੱਖਣੀ ਅਫ਼ਰੀਕਾ ਬਨਾਮ ਏ 2, ਐਡੀਲੇਡ
5 ਨਵੰਬਰ : ਭਾਰਤ ਬਨਾਮ ਬੀ 1, ਐਡੀਲੇਡ
6 ਨਵੰਬਰ : ਪਾਕਿਸਤਾਨ ਬਨਾਮ ਬੀ 2, ਮੈਲਬੋਰਨ
6 ਨਵਬੰਰ : ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ, ਮੈਲਬੋਰਨ
7 ਨਵਬੰਰ : ਇੰਗਲੈਂਡ ਬਨਾਮ ਏ 2, ਐਡੀਲੇਡ
7 ਨਵੰਬਰ : ਵੈਸਟਇੰਡੀਜ਼ ਬਨਾਮ ਏ 1, ਮੈਲਬੋਰਨ
8 ਨਵੰਬਰ : ਦੱਖਣੀ ਅਫਰੀਕਾ ਬਨਾਮ ਬੀ 1 ਸਿਡਨੀ
8 ਨਵੰਬਰ : ਭਾਰਤ ਬਨਾਮ ਅਫ਼ਗਾਨਿਸਤਾਨ ਸਿਡਨੀ
11 ਨਵੰਬਰ : ਪਹਿਲਾ ਸੈਮੀਫ਼ਾਈਨਲ, ਸਿਡਨੀ
12 ਨਵੰਬਰ : ਦੂਜਾ ਸੈਮੀਫ਼ਾਈਨਲ, ਐਡੀਲੇਡ
15 ਨਵੰਬਰ : ਫ਼ਾਈਨਲ, ਮੈਲਬੋਰਨ

ABOUT THE AUTHOR

...view details