ਪੰਜਾਬ

punjab

ਗਾਇਕ ਐਮੀ ਵਿਰਕ ਦੀਆਂ ਵਧੀਆਂ ਹੋਰ ਮੁਸ਼ਕਿਲਾਂ, ਹੁਣ ਲੱਗੇ ਇਹ ਇਲਜ਼ਾਮ

By

Published : Sep 9, 2021, 8:34 PM IST

ਐਮੀ ਵਿਰਕ (Ammy Virk) ਤੇ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਇਲਜ਼ਾਮ ਲੱਗਿਆ ਹੈ। ਜਿਸ ਨੂੰ ਲੈ ਕੇ ਜਸਨੂਰ ਨਾਮਕ ਇੱਕ ਮਹਿਲਾ ਵੱਲੋਂ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਐਮੀ ਵਿਰਕ (Ammy Virk) ਜਾਨੀ ਅਤੇ ਹੋਰ ਲੋਕਾਂ ਖਿਲਾਫ ਮੁਸਲਿਮ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕੀਤਾ ਜਾਵੇ।

ਗਾਇਕ ਐਮੀ ਵਿਰਕ ਦੀਆਂ ਵਧੀਆਂ ਹੋਰ ਮੁਸ਼ਕਿਲਾਂ, ਧਾਰਮਿਕ ਭਾਵਨਾ ਭੜਕਾਉਣ ਦੇ ਲੱਗੇ ਦੋਸ਼
ਗਾਇਕ ਐਮੀ ਵਿਰਕ ਦੀਆਂ ਵਧੀਆਂ ਹੋਰ ਮੁਸ਼ਕਿਲਾਂ, ਧਾਰਮਿਕ ਭਾਵਨਾ ਭੜਕਾਉਣ ਦੇ ਲੱਗੇ ਦੋਸ਼

ਮਲੇਰਕੋਟਲਾ: ਐਮੀ ਵਿਰਕ (Ammy Virk) ਤੇ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਇਲਜ਼ਾਮ ਲੱਗਿਆ ਹੈ। ਐਮੀ ਵਿਰਕ (Ammy Virk) ਅਤੇ ਗੀਤਕਾਰ ਜਾਨੀ ਖ਼ਿਲਾਫ਼ ਕੁਝ ਸਮਾਂ ਪਹਿਲਾਂ ਰਿਲੀਜ਼ ਕੀਤੀ ਗਈ ਫ਼ਿਲਮ ਸੁਫ਼ਨਾ ਦੇ ਵਿੱਚ ਇੱਕ ਪੰਜਾਬੀ ਗੀਤ ਹਸ਼ਮਤ ਸੁਲਤਾਨਾ ਨਾਂ ਦੀ ਗਾਇਕਾ ਵੱਲੋਂ ਗਾਇਆ ਗਿਆ ਸੀ ਜਿਸ ਤੇ ਵਿਵਾਦ ਹੋ ਗਿਆ।

ਉਸ ਗੀਤ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਪੈਗੰਬਰ 'ਤੇ ਨਵੀ ਰਸੂਲ ਦਾ ਨਾਮ ਲਿਆ ਜਾ ਰਿਹਾ ਹੈ ਭਾਵੇਂ ਕਿ ਇਸ ਤੋਂ ਬਾਅਦ ਮੇਨ ਫ਼ਿਲਮ ਦੇ ਗੀਤ ਵਿਚੋਂ ਇਹ ਸ਼ਬਦ ਕੱਟ ਦਿੱਤੇ ਗਏ ਹਨ ਜਾਂ ਬਦਲ ਦਿੱਤੇ ਹਨ ਪਰ ਹਾਲੇ ਵੀ ਉਸਦੇ ਬਹੁਤ ਸਾਰੇ ਵਰਜਨ ਨੇ ਜੋ ਸੋਸ਼ਲ ਮੀਡੀਆ ਤੇ ਹਾਲੇ ਵੀ ਚੱਲ ਰਹੇ ਹਨ।

ਜਿਸ ਨੂੰ ਲੈ ਕੇ ਜਸਨੂਰ ਨਾਮਕ ਇੱਕ ਮਹਿਲਾ ਵੱਲੋਂ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਐਮੀ ਵਿਰਕ ਜਾਨੀ ਅਤੇ ਹੋਰ ਲੋਕਾਂ ਖਿਲਾਫ ਮੁਸਲਿਮ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕੀਤਾ ਜਾਵੇ।

ਗਾਇਕ ਐਮੀ ਵਿਰਕ ਦੀਆਂ ਵਧੀਆਂ ਹੋਰ ਮੁਸ਼ਕਿਲਾਂ, ਧਾਰਮਿਕ ਭਾਵਨਾ ਭੜਕਾਉਣ ਦੇ ਲੱਗੇ ਦੋਸ਼

ਪਰ ਕੁਝ ਦਿਨ ਪਹਿਲਾਂ ਐਮੀ ਵਿਰਕ (Ammy Virk) ਤੇ ਜਾਨੀ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਗਈ ਸੀ। ਜਿਸ ਵਿੱਚ ਉਨ੍ਹਾਂ ਵੱਲੋਂ ਮੁਸਲਿਮ ਸਮਾਜ ਤੋਂ ਮੁਆਫ਼ੀ ਮੰਗੀ 'ਤੇ ਅੱਗੇ ਨੂੰ ਕਿਸੇ ਵੀ ਧਰਮ ਬਾਰੇ ਅਜਿਹਾ ਨਾਂ ਲਿਖਣ 'ਤੇ ਗਾਉਣ ਦੀ ਬਾਰੇ ਬੋਲਿਆ, ਪਰ ਉਸ ਵੀਡੀਓ ਤੋਂ ਬਾਅਦ ਮਹਿਲਾ ਜਸਨੂਰ ਨੇ ਇੱਕ ਵਾਰ ਫੇਰ ਮੀਡੀਆ ਸਾਹਮਣੇ ਆ ਕੇ ਇਹ ਸਾਫ਼ ਕੀਤਾ ਹੈ ਕਿ ਇੰਨ੍ਹੀ ਵੱਡੀ ਗਲਤੀ ਨੂੰ ਕੋਈ ਵੀ ਇਨਸਾਨ ਮੁਆਫ਼ ਨਹੀਂ ਕਰ ਸਕਦਾ।

ਉਨ੍ਹਾਂ ਨਾਲ ਉਨ੍ਹਾਂ ਦੇ ਐਡਵੋਕੇਟ ਮੂਬੀਨ ਫਾਰੂਕੀ (Advocate Mobin Farooqi) ਵੀ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਕਿ ਜੋ ਦੇਸ਼ ਲਈ ਕਾਨੂੰਨ ਬਣਾਇਆ ਗਿਆ ਹੈ ਤਾਂ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇ, ਬੇਸ਼ੱਕ ਬਾਅਦ ਵਿੱਚ ਅਦਾਲਤ ਉਸ ਨੂੰ ਬਰੀ ਕਿਉਂ ਨਾ ਕਰ ਦੇਵੇ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਬਾਬਾ ਬੋਹੜ ਕਹੇ ਜਾਣ ਵਾਲੇ ਗੁਰਦਾਸ ਮਾਨ 'ਤੇ ਵੀ ਭਾਵਨਾਵਾਂ ਭੜਕਾਉਣ ਦਾ 2 ਸੌ 95 ਆਈਪੀਸੀ ਧਾਰਾ ਤਹਿਤ ਮਾਮਲਾ ਦਰਜ ਹੋ ਚੁੱਕਿਆ ਹੈ ਅਤੇ ਹੁਣ ਬੜੀ ਤੇਜ਼ੀ ਦੇ ਨਾਲ ਇਹ ਮਾਮਲਾ ਉਠਾਇਆ ਜਾ ਰਿਹਾ ਹੈ। ਭਾਵੇਂ ਕਿ ਐਮੀ ਵਿਰਕ 'ਤੇ ਜਾਨੀ ਵੱਲੋਂ ਮੁਆਫੀ ਵੀ ਮੰਗ ਲਈ ਗਈ ਹੈ।

ਇਸ ਤੋਂ ਪਹਿਲਾਂ ਵੀ ਫਿਲਮ ਦੇ ਅਦਾਕਾਰ ਐਮੀ ਵਿਰਕ, ਲੇਖਕ ਜਾਨੀ ਤੇ ਪਿੰਕੀ ਧਾਲੀਵਾਲ ਲੁਧਿਆਣਾ ਪਹੁੰਚੇ ਅਤੇ ਉਨ੍ਹਾਂ ਨੇ ਨਾਇਬ ਸ਼ਾਹੀ ਇਮਾਮ ਸਾਹਿਬ ਨਾਲ ਮੁਲਕਾਤ ਕਰ ਇਹ ਸੱਪਸ਼ਟ ਕੀਤਾ ਕਿ ਸੁਫ਼ਨਾ ਫਿਲਮ ਦੇ ਗੀਤ ਕਬੂਲ ਹੈ, ਦੇ ’ਚ ਰਸੂਲ ਸ਼ਬਦ ਦਾ ਇਸਤੇਮਾਲ ਅਣਜਾਣੇ ’ਚ ਹੋ ਗਿਆ, ਫਿਲਮ ਦੇ ਹੀਰੋ ਤੇ ਲੇਖਕ ਨੇ ਕਿਹਾ ਕਿ ਸਾਡੀ ਕੋਈ ਗਲਤ ਮਨਸ਼ਾ ਅਤੇ ਨੀਅਤ ਨਹੀਂ ਸੀ।

ਇਹ ਵੀ ਪੜ੍ਹੋ:ਗਾਇਕ ਐਮੀ ਵਿਰਕ ਤੇ ਜਾਨੀ ਨੇ ਮੰਗੀ ਮੁਆਫ਼ੀ

ABOUT THE AUTHOR

...view details