ਪੰਜਾਬ

punjab

ਡਰੱਗਜ਼ ਮਾਮਲਾ: ਆਰਿਅਨ ਖਾਨ ਕੋਲੋਂ NCB ਦੀ ਪੁੱਛਗਿੱਛ, ਸੁਨੀਲ ਸ਼ੈੱਟੀ ਬੋਲੇ-ਉਹ ਬੱਚਾ...

By

Published : Oct 3, 2021, 4:32 PM IST

ਆਰਿਅਨ ਖਾਨ ਮੁੰਬਈ ਵਿਚ ਐੱਨ.ਸੀ.ਬੀ. ਦੇ ਦਫਤਰ ਵਿਚ ਹਨ ਅਤੇ ਉਨ੍ਹਾਂ ਕੋਲੋਂ ਇਸ ਮਾਮਲੇ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਡਰੱਗਜ਼ ਮਾਮਲੇ 'ਤੇ ਹੁਣ ਅਭਿਨੇਤਾ ਸੁਨੀਲ ਸ਼ੈੱਟੀ ਦਾ ਬਿਆਨ ਆਇਆ ਹੈ। ਸੁਨੀਲ ਸ਼ੈੱਟੀ ਨੇ ਮਾਮਲੇ ਵਿਚ ਕੁਝ ਵੀ ਬੋਲਣਾ ਕਾਹਲੀ ਹੋਵੇਗਾ।

ਡਰੱਗਜ਼ ਮਾਮਲਾ : ਆਰਿਅਨ ਖਾਨ ਕੋਲੋਂ ਐੱਨ.ਸੀ.ਬੀ. ਦੀ ਪੁੱਛਗਿੱਛ, ਸੁਨੀਲ ਸ਼ੈੱਟੀ ਬੋਲੇ-ਉਹ ਬੱਚਾ ਹੈ, ਸੱਚ ਸਾਹਮਣੇ ਆਉਣ ਦਿਓ
ਡਰੱਗਜ਼ ਮਾਮਲਾ : ਆਰਿਅਨ ਖਾਨ ਕੋਲੋਂ ਐੱਨ.ਸੀ.ਬੀ. ਦੀ ਪੁੱਛਗਿੱਛ, ਸੁਨੀਲ ਸ਼ੈੱਟੀ ਬੋਲੇ-ਉਹ ਬੱਚਾ ਹੈ, ਸੱਚ ਸਾਹਮਣੇ ਆਉਣ ਦਿਓ

ਚੰਡੀਗੜ੍ਹ: ਮੁੰਬਈ (Mumbai) ਤੋਂ ਗੋਆ ਜਾ ਰਹੇ ਕਰੂਜ਼ 'ਤੇ ਚੱਲ ਰਹੀ ਡਰੱਗਜ਼ ਪਾਰਟੀ (Drugs party) ਮਾਮਲੇ ਵਿਚ ਸਭ ਤੋਂ ਵੱਡਾ ਨਾਂ ਸ਼ਾਹਰੁਖ ਖਾਨ (Shah Rukh Khan) ਦੇ ਪੁੱਤਰ ਆਰਿਅਨ ਖਾਨ (Aryan Khan) ਦਾ ਆਇਆ ਹੈ। ਐਨ.ਸੀ.ਬੀ. (NCB) ਇਸ ਪੂਰੇ ਮਾਮਲੇ ਵਿਚ ਆਰਿਅਨ ਖਾਨ ਸਮੇਤ 7 ਲੋਕਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਆਰਿਅਨ ਖਾਨ ਮੁੰਬਈ ਵਿਚ ਐੱਨ.ਸੀ.ਬੀ.ਦੇ ਦਫਤਰ ਵਿਚ ਹਨ ਅਤੇ ਉਨ੍ਹਾਂ ਤੋਂ ਇਸ ਮਾਮਲੇ 'ਤੇ ਸਖ਼ਤ ਪੁੱਛਗਿੱਛ ਕੀਤੀ ਜਾ ਰਹੀ ਹੈ। ਡਰੱਗਜ਼ ਕੇਸ 'ਤੇ ਹੁਣ ਐਕਟਰ ਸੁਨੀਲ ਸ਼ੇੱਟੀ (Actor Sunil Shetty) ਦਾ ਬਿਆਨ ਆਇਆ ਹੈ। ਸੁਨੀਲ ਸ਼ੈੱਟੀ ਨੇ ਮਾਮਲੇ ਵਿਚ ਕੁਝ ਵੀ ਬੋਲਣਾ ਸਹੀ ਨਹੀਂ ਹੈ।

ਸੁਨੀਲ ਸ਼ੈੱਟੀ ਦਾ ਬਿਆਨ

ਐੱਨ.ਸੀ.ਬੀ. ਦੀ ਇਸ ਕਾਰਵਾਈ ਨੂੰ ਲੈ ਕੇ ਸੁਨੀਲ ਸ਼ੈੱਟੀ ਨੇ ਆਰਿਅਨ ਖਾਨ 'ਤੇ ਕਿਹਾ, ਜਦੋਂ ਇਸ ਤਰ੍ਹਾਂ ਦੀ ਰੇਡ ਪੈਂਦੀ ਹੈ ਤਾਂ ਕਈ ਲੋਕਾਂ ਦੀ ਗ੍ਰਿਫਤਾਰੀ ਹੁੰਦੀ ਹੈ, ਫਿਰ ਅਸੀਂ ਮੰਨ ਲੈਂਦੇ ਹਾਂ ਕਿ ਇਸ ਬੱਚੇ ਨੇ ਡਰੱਗਜ਼ ਦਾ ਸੇਵਨ ਕੀਤਾ ਹੋਵੇਗਾ। ਇਸ ਬੱਚੇ ਨੇ ਇਹ ਕੀਤਾ ਹੋਵੇਗਾ। ਅਜੇ ਐੱਨ.ਸੀ.ਬੀ. ਜਾਂਚ ਕਰ ਰਹੇ ਹਨ। ਇਸ ਬੱਚੇ ਨੂੰ ਸਾਹ ਲੈਣ ਦਾ ਮੌਕਾ ਦਿਓ। ਜਦੋਂ ਵੀ ਬਾਲੀਵੁੱਡ ਵਿਚ ਅਜਿਹਾ ਕੁਝ ਹੁੰਦਾ ਹੈ ਤਾਂ ਮੀਡੀਆ ਟੁੱਟ ਪੈਂਦੀ ਹੈ। ਸੱਚ ਸਾਹਮਣੇ ਆਉਣ ਦਿਓ। ਉਹ ਬੱਚਾ ਹੈ ਅਤੇ ਉਸ ਦਾ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਹੈ।

ਦੱਸ ਦਈਏ ਕਿ ਇਸ ਮਾਮਲੇ 'ਤੇ ਅਜੇ ਤੱਕ ਆਰਿਅਨ ਖਾਨ ਦੇ ਪਿਤਾ ਅਤੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦਾ ਕੋਈ ਬਿਆਨ ਨਹੀਂ ਆਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਕੁਝ ਦਿਨਾਂ ਬਾਅਦ ਹੀ ਫਿਲਮ ਪਠਾਨ ਦੀ ਸ਼ੂਟਿੰਗ ਲਈ ਸਪੇਨ ਰਵਾਨਾ ਹੋਣ ਵਾਲੇ ਸਨ ਪਰ ਮਾਮਲੇ ਦੇ ਗੰਭੀਰ ਹੋਣ 'ਤੇ ਇਹ ਸ਼ਡਿਊਲ ਰੱਦ ਵੀ ਕੀਤਾ ਜਾ ਸਕਦਾ ਹੈ। ਉਥੇ ਹੀ ਆਰਿਅਨ ਖਾਨ ਦੀ ਮਾਂ ਗੌਰੀ ਖਾਨ ਬਹੁਤ ਚਿੰਤਤ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ ਜਿਨ੍ਹਾਂ ਲੋਕਾਂ ਨੇ ਡਰੱਗਜ਼ ਦਾ ਸੇਵਨ ਕੀਤਾ ਹੈ, ਉਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ।

ਫਿਲਮੀ ਸਟਾਈਲ ਵਿਚ ਰੈੱਡ ਮਾਰਨ ਪਹੁੰਚੀ ਸੀ ਐੱਨ.ਸੀ.ਬੀ.

ਮੀਡੀਆ ਰਿਪੋਰਟਸ ਮੁਤਾਬਕ ਐੱਨ.ਸੀ.ਬੀ. ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਕੋਰਡੀਆਲਾ 'ਤੇ ਰੇਵ ਪਾਰਟੀ ਦੀ ਗੁਪਤ ਸੂਚਨਾ ਪਹਿਲਾਂ ਹੀ ਮਿਲ ਗਈ ਸੀ। ਅਜਿਹੇ ਵਿਚ ਐੱਨ.ਸੀ.ਬੀ. ਭੇਸ ਬਦਲ ਕੇ ਬਤੌਰ ਯਾਤਰੀ ਇਸ ਪਾਰਟੀ ਵਿਚ ਰੇਡ ਮਾਰਨ ਪਹੁੰਚੀ ਸੀ।

ਕਰੂਜ਼ 'ਤੇ 1800 ਯਾਤਰੀ ਸਵਾਰ ਸਨ। ਜਿਨ੍ਹਾਂ ਵਿਚੋਂ 8 ਲੋਕਾਂ ਦੇ ਪੁੱਛਗਿੱਛ ਲਈ ਫੜਿਆ ਗਿਆ ਹੈ। ਜਿਸ ਵਿਚ ਆਰਿਅਨ ਖਾਨ ਨਾਂ ਵੀ ਸ਼ਾਮਲ ਹੈ। ਐੱਨ.ਸੀ.ਬੀ. ਚੀਫ ਐੱਸ.ਐੱਨ. ਪ੍ਰਧਾਨ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਕੋਈ ਕਿੰਨਾ ਵੀ ਵੱਡਾ ਹੋਵੇ ਕਾਰਵਾਈ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੀਤੀ ਜਾਵੇਗੀ। ਦੱਸ ਦਈਏ ਕਿ ਕਰੂਜ਼ 2 ਅਕਤੂਬਰ ਨੂੰ ਰਵਾਨਾ ਹੋਇਆ ਸੀ ਅਤੇ 4 ਅਕਤੂਬਰ ਨੂੰ ਵਾਪਸ ਆਉਣਾ ਸੀ। ਕਰੂਜ਼ 'ਤੇ ਤਿੰਨ ਦਿਨ ਦੀ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ-ਐਕਸ਼ਨ ਮੂਡ ‘ਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਕੀਤੀ ਇਹ ਵੱਡੀ ਕਾਰਵਾਈ

ABOUT THE AUTHOR

...view details