ਪੰਜਾਬ

punjab

ਜਨਮ ਦਿਨ ਉੱਤੇ ਖ਼ਾਸ: ਗੁੱਗੂ ਗਿੱਲ ਦਾ ਫ਼ਿਲਮੀ ਸਫ਼ਰ

By

Published : Jan 14, 2020, 9:01 AM IST

ਗੁੱਗੂ ਗਿੱਲ ਪੰਜਾਬੀ ਇੰਡਸਟਰੀ ਦੇ ਉਹ ਦਿੱਗਜ ਅਦਾਕਾਰ ਹਨ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਇੰਡਸਟਰੀ 'ਚ ਚਾਰ ਚੰਨ ਲਗਾਏ ਹਨ। ਉਨ੍ਹਾਂ ਨੇ ਅਦਾਕਾਰ ਯੋਗਰਾਜ ਸਿੰਘ ਨਾਲ ਕਈ ਫ਼ਿਲਮਾਂ ਕੀਤੀਆਂ। ਦੋਹਾਂ ਦੀ ਜੋੜੀ ਫ਼ਿਲਮਾਂ ਸੁਪਰਹਿੱਟ ਕਰਵਾਉਣ ਦਾ ਇੱਕ ਸਾਧਨ ਬਣ ਗਈ ਸੀ। ਇਹ ਜੋੜੀ ਲਗਭਗ 16 ਸਾਲ ਇੱਕਠੇ ਨਜ਼ਰ ਨਹੀਂ ਆਈ। ਕੀ ਕਾਰਨ ਸੀ ਇਸ ਦੂਰੀ ਦਾ ਜਾਣਨ ਲਈ ਪੜ੍ਹੋ ਪੂਰੀ ਖ਼ਬਰ..

Gugu Gill news
ਫ਼ੋਟੋ

ਚੰਡੀਗੜ੍ਹ: ਗੁੱਗੂ ਗਿੱਲ ਜਾਂ ਕੁਲਵਿੰਦਰ ਸਿੰਘ ਗਿੱਲ ਪੰਜਾਬੀ ਫ਼ਿਲਮ ਇੰਡਸਟਰੀ ਦਾ ਉਹ ਨਾਂਅ ਹੈ ਜਿਸਨੇ ਢਾਈ ਦਹਾਕਿਆਂ ਤੋਂ ਫ਼ਿਲਮ ਇੰਡਸਟਰੀ ਨੂੰ ਆਪਣੀ ਅਦਾਕਾਰੀ ਨਾਲ ਸ਼ਿੰਘਾਰਿਆ ਹੈ। ਉਨ੍ਹਾਂ ਦਾ ਜਨਮ 14 ਜਨਵਰੀ 1960 ਨੂੰ ਹੋਇਆ।

ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਗੁੱਗੂ ਗਿੱਲ ਨੇ 1981 ਵਿੱਚ ਆਈ ਫ਼ਿਲਮ 'ਪੁੱਤ ਜੱਟਾਂ ਦੇ' ਤੋਂ ਕੀਤੀ ਸੀ। 'ਜਿਊਣਾ ਮੌੜ', 'ਮਿਰਜ਼ਾ ਸਹਿਬਾ', 'ਸ਼ਰੀਕ' , 'ਸਿਕੰਦਰ', 'ਸਰਦਾਰੀ' ਵਰਗੀਆਂ ਕਈ ਫ਼ਿਲਮਾਂ 'ਚ ਉਨ੍ਹਾਂ ਨੇ ਕੰਮ ਕਰਕੇ ਆਪਣੇ ਆਪ ਨੂੰ ਇੰਡਸਟਰੀ ਦੇ ਵਿੱਚ ਸਾਬਿਤ ਕੀਤਾ। ਗੁੱਗੂ ਗਿੱਲ ਕਹਿੰਦੇ ਹਨ ਫ਼ਿਲਮਾਂ 'ਚ ਆਉਣਾ ਉਨ੍ਹਾਂ ਦਾ ਸ਼ੌਕ ਸੀ ਪਰ ਇਹ ਸ਼ੌਕ ਕਦੋਂ ਕਾਰੋਬਾਰ ਬਣ ਗਿਆ ਪਤਾ ਹੀ ਨਹੀਂ ਲਗਿਆ।

ਫ਼ਿਲਮਾਂ 'ਚ ਆਉਣ ਤੋਂ ਇਲਾਵਾ ਗੁੱਗੂ ਗਿੱਲ ਨੂੰ ਚੰਗੇ ਹਥਿਆਰ ਰੱਖਣੇ, ਚੰਗੇ ਵਾਹਨ ਰੱਖਣ ਦਾ ਵੀ ਸ਼ੌਕ ਹੈ। ਜਾਨਵਰਾਂ ਨਾਲ ਉਨ੍ਹਾਂ ਦਾ ਬਹੁਤ ਮੌਹ ਹੈ ਘੋੜੇ ਅਤੇ ਕੁੱਤਿਆਂ ਦੀ ਉਹ ਬਹੁਤ ਸਾਂਭ ਸੰਭਾਲ ਰੱਖਦੇ ਹਨ।ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਦੀ ਜੋੜੀ, ਉਹ ਜੋੜੀ ਹੈ ਜਿਸ ਨੇ ਇੱਕਠਿਆਂ ਅਦਾਕਾਰੀ ਕਰ ਫ਼ਿਲਮਾਂ 'ਚ ਜਾਣ ਪਾਈ ਹੈ। ਇਸ ਜੋੜੀ ਨੇ 90 ਦੇ ਦਹਾਕੇ ਵਿੱਚ ਤਾਂ ਧਮਾਲਾਂ ਪਾਈਆਂ। ਫ਼ਿਰ ਇਹ ਜੋੜੀ ਫ਼ਿਲਮਾਂ 'ਚ ਨਜ਼ਰ ਨਹੀਂ ਆਈ। ਲਗਭਗ 16 ਸਾਲ ਦੋਹਾਂ ਨੇ ਇੱਕਠਿਆਂ ਕੋਈ ਫ਼ਿਲਮ ਨਹੀਂ ਕੀਤੀ।

2016 'ਚ ਇਸ ਜੋੜੀ ਨੇ ਵਾਪਸੀ ਕੀਤੀ। ਇਸ ਸਬੰਧੀ ਇੱਕ ਇੰਟਰਵਿਊ 'ਚ ਜਦੋਂ ਯੋਗਰਾਜ ਸਿੰਘ ਤੋਂ ਸਵਾਲ ਕੀਤਾ ਗਿਆ ਕਿ 16 ਸਾਲ ਇੱਕਠੇ ਕਿਉਂ ਨਹੀਂ ਨਜ਼ਰ ਆਏ ਤਾਂ ਉਨ੍ਹਾਂ ਕਿਹਾ ਕਿ ਉਹ ਗੁੱਗੂ ਗਿੱਲ ਨਾਲ ਸਕੇ ਭਰਾਵਾਂ ਵਾਂਗ ਰਹਿੰਦੇ ਹਨ। ਇਹ 16 ਸਾਲ ਉਨ੍ਹਾਂ ਨੂੰ ਕੋਈ ਅਜਿਹੀ ਸਕ੍ਰੀਪਟ ਨਹੀਂ ਮਿਲੀ ਜੋ ਦੋਹਾਂ ਦੇ ਕਿਰਦਾਰ ਨੂੰ ਚੰਗੇ ਤਰੀਕੇ ਵਿਖਾ ਸਕੇ। ਜ਼ਿਕਰਯੋਗ ਹੈ ਕਿ ਹੁਣ ਤੱਕ ਗੁੱਗੂ ਗਿੱਲ 75-80 ਫ਼ਿਲਮਾਂ ਕਰ ਚੁੱਕੇ ਹਨ।

ABOUT THE AUTHOR

...view details