ਪੰਜਾਬ

punjab

ਗੀਤਾਂ ਤੱਕ ਤਾਂ ਠੀਕ ਸੀ...ਪਰ ਹਾਰਡ ਕੌਰ ਨੂੰ ਯੋਗੀ ਤੇ ਭਾਗਵਤ ਨੂੰ ਇਹ ਗੱਲ ਕਹਿਣੀ ਪਈ ਮਹਿੰਗੀ

By

Published : Jun 20, 2019, 12:41 PM IST

Updated : Jun 20, 2019, 2:52 PM IST

ਮਸ਼ਹੂਰ ਪੰਜਾਬੀ ਗਾਇਕਾ ਹਾਰਡ ਕੌਰ 'ਤੇ ਧਾਰਾ 153 A 124 A 500,505 ਅਤੇ 66 ਆਈਟੀ ਐਕਟ ਦੇ ਤਹਿਤ ਮੁਕਦਮਾ ਦਰਜ ਹੋ ਚੁੱਕਾ ਹੈ। ਇਸ ਦਾ ਕਾਰਨ ਹੈ ਉਨ੍ਹਾਂ ਸੋਸ਼ਲ ਮੀਡੀਆ 'ਤੇ ਯੋਗੀ ਆਦਿੱਤਿਆਨਾਥ ਅਤੇ ਮੋਹਨ ਭਾਗਵਤ ਖ਼ਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਹੈ।

ਫ਼ੋਟੋ

ਮੁੰਬਈ : ਯੂਕੇ ਬੇਸਡ ਪੰਜਾਬੀ ਗਾਇਕਾ ਹਾਰਡ ਕੌਰ ਨੇ ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਆਰਐਸਐਸ ਮੁੱਖੀ ਮੋਹਨ ਭਾਗਵਤ ਦੇ ਖ਼ਿਲਾਫ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਗੱਲਾਂ ਲਿਖਣ ਕਾਰਨ ਕੇਸ ਦਰਜ ਕਰ ਲਿਆ ਗਿਆ ਹੈ।

ਦੱਸ ਦਈਏ ਕਿ ਹਾਰਡ ਕੌਰ ਨੇ ਯੋਗੀ ਆਦਿਤਯਨਾਥ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ 'ਰੇਪਿਸਟ' ਅਤੇ ਆਰਐਸਐਸ ਚੀਫ਼ ਮੋਹਨ ਭਾਗਵਤ ਨੂੰ 'ਅੱਤਵਾਦੀ' ਕਿਹਾ ਹੈ। ਇਸ ਟਿੱਪਣੀ ਕਾਰਨ ਹਾਰਡ ਕੌਰ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਾਰਡ ਕੌਰ ਨੇ ਇੰਸਟਾਗ੍ਰਾਮ 'ਤੇ 'Who killed Karkare' ਨਾਮ ਦੀ ਕਿਤਾਬ ਦੇ ਪਹਿਲੇ ਪੰਨੇ ਦੀ ਤਸਵੀਰ ਵੀ ਪੋਸਟ ਕੀਤੀ ਹੈ ਜਿਸਨੂੰ ਐਮ ਐਮ ਮੁਰਸ਼ੀਫ਼ ਨੇ ਲਿਖਿਆ ਹੈ।

ਫ਼ੋਟੋ

ਇਸ ਮਾਮਲੇ 'ਚ ਵਾਰਾਨਸੀ ਕੈਂਟ ਥਾਨੇ 'ਚ ਹਾਰਡ ਕੌਰ ਦੇ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਹਾਰਡ ਕੌਰ ਪਹਿਲਾਂ ਵੀ ਇਸ ਤਰ੍ਹਾਂ ਦੇ ਵਿਵਾਦਤ ਪੋਸਟ ਲਿਖਦੀ ਰਹਿੰਦੀ ਹੈ ਪਰ ਇਸ ਵਾਰ ਉਹ ਬੁਰੀ ਫਸ ਗਈ ਹੈ। ਕੈਂਟ ਪੁਲਿਸ ਨੇ ਧਾਰਾ 153 A 124 A 500,505 ਅਤੇ 66 ਆਈਟੀ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਹਾਲ ਹੀ ਦੇ ਵਿੱਚ ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਹਾਰਡ ਕੌਰ ਦੇ ਖ਼ਿਲਾਫ ਐਫ਼ਆਈਆਰ ਵੀ ਦਰਜ ਕਰ ਲਈ ਗਈ ਹੈ। ਇਸ 'ਤੇ ਹਾਰਡ ਕੌਰ ਦਾ ਕੀ ਕਹਿਣਾ ਹੈ ਇਹ ਅਜੇ ਸਾਹਮਣੇ ਨਹੀਂ ਆਇਆ ਹੈ।

ਜਿਕਰ-ਏ-ਖ਼ਾਸ ਹੈ ਕਿ ਹਰ ਕੋਈ ਹਾਰਡ ਕੌਰ ਦੀ ਇਸ ਗੱਲ ਤੋਂ ਨਾਰਾਜ਼ ਨਹੀਂ ਹੈ। ਬਲਕਿ ਕੁਝ ਲੋਕਾਂ ਨੂੰ ਹਾਰਡ ਕੌਰ ਦੀ ਗੱਲ ਸਹੀ ਵੀ ਲੱਗ ਰਹੀ ਹੈ।

Intro:Body:

create


Conclusion:
Last Updated :Jun 20, 2019, 2:52 PM IST

ABOUT THE AUTHOR

...view details