ਪੰਜਾਬ

punjab

ਗੁੱਡ ਨਿਊਜ਼ ਨੂੰ ਮਿਲਿਆ ਘੈਂਟ ਹੁੰਗਾਰਾ

By

Published : Dec 30, 2019, 11:45 AM IST

ਬਾਲੀਵੁੱਡ ਫ਼ਿਲਮ 'ਗੁੱਡ ਨਿਊਜ਼' ਨੂੰ ਲੋਕਾਂ ਵੱਲੋਂ ਕਾਫ਼ੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਨੇ ਪਹਿਲੇ ਤਿੰਨ ਦਿਨਾਂ ਵਿੱਚ 64.99 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ।

box office collection of film good newwz
ਫ਼ੋਟੋ

ਮੁੰਬਈ: ਬਾਲੀਵੁੱਡ ਫ਼ਿਲਮ 'ਗੁੱਡ ਨਿਊਜ਼' ਨੇ ਸਿਨੇਮਾਘਰਾਂ ਵਿੱਚ ਦਸਤਕ ਦੇ ਚੁੱਕੀ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਚੰਗਾ ਰਿਸਪੌਂਸ ਵੀ ਮਿਲ ਰਿਹਾ ਹੈ। ਇਸ ਦੇ ਨਾਲ ਹੀ ਫ਼ਿਲਮ ਬਾਕਸ ਆਫਿਸ 'ਤੇ ਚੰਗਾ ਕਲੈਕਸ਼ਨ ਬਣਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਫ਼ਿਲਮ ਦੇ ਪਹਿਲੇ ਤਿੰਨ ਦਿਨਾਂ ਦੇ ਕਲੈਕਸ਼ਨ ਬਾਰੇ ਦੱਸਿਆ ਹੈ।

ਹੋਰ ਪੜ੍ਹੋ: GOOD NEWWZ: ਕਰੀਨਾ ਕਪੂਰ ਨੂੰ ਹੋਇਆ Baby Fever, ਸਾਂਝੀ ਕੀਤੀ ਮੈਡੀਕਲ ਰਿਪੋਰਟ

ਫ਼ਿਲਮ ਨੇ ਪਹਿਲੇ ਦਿਨ 17.56 ਕਰੋੜ, ਦੂਜੇ ਦਿਨ 21.78 ਕਰੋੜ ਅਤੇ ਤੀਜੇ ਦਿਨ 25.65 ਕਰੋੜ ਦੀ ਕਲੈਕਸ਼ਨ ਕੀਤੀ ਹੈ ਤੇ ਹੁਣ ਤੱਕ ਕੁਝ ਕਲੈਕਸ਼ਨ 64.99 ਕਰੋੜ ਦੀ ਕਲੈਕਸ਼ਨ ਕਰ ਲਈ ਹੈ।

ਹੋਰ ਪੜ੍ਹੋ: ਫ਼ਿਲਮ ਮਿਸਟਰ ਲੇਲੇ ਤੋਂ ਬਾਹਰ ਹੋਈ ਕਿਆਰਾ, ਹੁਣ ਵਰੁਣ ਨਾਲ ਨਜ਼ਰ ਆ ਸਕਦੀ ਹੈ ਜਾਨ੍ਹਵੀ

ਫ਼ਿਲਮ ਵਿੱਚ ਅਕਸ਼ੇ ਅਤੇ ਕਰੀਨਾ ਤੋਂ ਇਲਾਵਾ ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਦਿਲਜੀਤ ਇਸ ਤੋਂ ਪਹਿਲਾਂ ਕਈ ਹਿੰਦੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਰਾਜ ਮਹਿਤਾ ਵੱਲੋਂ ਨਿਰਦੇਸ਼ਤ 'ਗੁੱਡ ਨਿਊਜ਼' ਇਸ ਸਾਲ 27 ਦਸੰਬਰ ਨੂੰ ਕ੍ਰਿਸਮਿਸ ਮੌਕੇ ਰਿਲੀਜ਼ ਹੋਈ ਹੈ।

Title *:


Conclusion:

ABOUT THE AUTHOR

...view details