ਪੰਜਾਬ

punjab

Birthday special: 'ਦੇਸੀ ਗਰਲ' ਨੇ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ ਕੁਝ ਇੰਝ ਤੈਅ ਕੀਤਾ

By

Published : Jul 18, 2020, 8:49 AM IST

ਆਪਣੀ ਸ਼ਾਨਦਾਰ ਐਕਟਿੰਗ ਤੋਂ ਸਿਰਫ਼ ਬਾਲੀਵੁੱਡ ਹੀ ਨਹੀਂ ਸਗੋਂ ਹਾਲੀਵੁੱਡ ਵਿੱਚ ਵੀ ਆਪਣੀ ਖ਼ਾਸ ਪਛਾਣ ਬਣਾ ਚੁੱਕੀ ਦੇਸੀ ਗਰਲ ਪ੍ਰਿਅੰਕਾ ਚੋਪਣਾ ਅੱਜ ਆਪਣਾ 38ਵਾਂ ਜਨਮ ਦਿਨ ਮਨਾ ਰਹੀ ਹੈ। ਉਨ੍ਹਾਂ ਦੇ ਜਨਮ ਦਿਨ ਮੌਕੇ ਇੱਕ ਝਾਤ ਮਾਰਦੇ ਹਾਂ ਉਨ੍ਹਾਂ ਦੀ ਫ਼ਿਲਮੀ ਸਫ਼ਰ ਤੇ ਪ੍ਰਾਪਤੀਆਂ 'ਤੇ...

ਫ਼ੋਟੋ
ਫ਼ੋਟੋ

ਮੁੰਬਈ: ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਅੱਜ ਆਪਣਾ 38ਵਾਂ ਜਨਮ ਦਿਨ ਮਨਾ ਰਹੀ ਹੈ।

ਪ੍ਰਿਅੰਕਾ ਦਾ ਜਨਮ 18 ਜੁਲਾਈ 1982 ਨੂੰ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪੰਜਾਬ ਦੇ ਅੰਬਾਲਾ ਦੇ ਰਹਿਣ ਵਾਲੇ ਸਨ, ਜਦੋਂ ਕਿ ਉਨ੍ਹਾਂ ਦੀ ਮਾਂ ਝਾਰਖੰਡ ਤੋਂ ਸੀ। ਉਨ੍ਹਾਂ ਦੇ ਮਾਤਾ ਪਿਤਾ ਭਾਰਤੀ ਫੌਜ ਵਿੱਚ ਡਾਕਟਰ ਸਨ, ਜਿਸ ਕਾਰਨ ਉਨ੍ਹਾਂ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਜਾਣਾ ਪਿਆ। ਇਸ ਵਜ੍ਹਾ ਕਰਕੇ, ਪ੍ਰਿਅੰਕਾ ਨੂੰ ਬਹੁਤ ਸਾਰੇ ਸਕੂਲ ਵੀ ਬਦਲਣੇ ਪਏ।

13 ਸਾਲ ਦੀ ਉਮਰ ਵਿੱਚ ਉਹ ਅਮਰੀਕਾ ਵਿੱਚ ਆਪਣੀ ਚਾਚੀ ਨਾਲ ਰਹੇ, ਜਿੱਥੇ ਉਨ੍ਹਾਂ ਨੂੰ ਲਗਭਗ 3 ਸਾਲ ਰਹਿਣਾ ਪਿਆ। ਇਸ ਦੌਰਾਨ ਉਨ੍ਹਾਂ ਨੇ ਅਮਰੀਕਾ ਦੇ ਸਕੂਲ ਵਿੱਚ ਹੀ ਦਾਖ਼ਲਾ ਲਿਆ ਤੇ ਉਨ੍ਹਾਂ ਨੂੰ ਨਸਲੀ ਵਿਤਕਰੇ ਦਾ ਵੀ ਸਾਹਮਣਾ ਕੀਤਾ।

ਅਮਰੀਕਾ ਤੋਂ ਤਿੰਨ ਸਾਲ ਬਾਅਦ ਵਾਪਸ ਆਈ ਪ੍ਰਿਅੰਕਾ ਨੇ ਬਰੇਲੀ ਦੇ ਆਰਮੀ ਪਬਲਿਕ ਸਕੂਲ ਵਿੱਚ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਪ੍ਰਿਅੰਕਾ ਅਮਰੀਕਾ ਵਿਚ 'ਮਿਸ ਇੰਡੀਆ ਮੁਕਾਬਲੇ' ਦੀ ਦੂਜੀ ਵਿਜੇਤਾ ਸੀ।

ਪ੍ਰਿਅੰਕਾ ਚੋਪੜਾ ਨੇ 'ਮਿਸ ਇੰਡੀਆ ਵਰਲਡ' ਦੇ ਖਿਤਾਬ ਲਈ ਪ੍ਰਵੇਸ਼ ਕੀਤਾ, ਜਿਸ ਵਿੱਚ ਉਸਨੇ ਮਿਸ ਵਰਲਡ ਦਾ ਤਾਜ ਜਿੱਤਿਆ। ਇਹ ਸਨਮਾਨ ਪ੍ਰਾਪਤ ਕਰਨ ਵਾਲੀ ਉਹ ਪੰਜਵੀਂ ਭਾਰਤੀ ਸੀ।

ਫ਼ੋਟੋ

'ਮਿਸ ਇੰਡੀਆ ਵਰਲਡ' ਦਾ ਖਿਤਾਬ ਜਿੱਤਣ ਤੋਂ ਬਾਅਦ ਪ੍ਰਿਅੰਕਾ ਨੇ ਫ਼ਿਲਮ-ਇੰਡਸਟਰੀ ਦਾ ਰੁਖ ਕੀਤਾ। ਉਨ੍ਹਾਂ ਨੇ ਸਾਲ 2002 ਵਿਚ ਤਾਮਿਲ ਫ਼ਿਲਮ 'ਥਮੀਝਹਨ' ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।

2003 ਵਿਚ, ਉਨ੍ਹਾਂ ਨੇ 'ਦ ਹੀਰੋ' ਨਾਲ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੀ ਛਾਪ ਛੱਡੀ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਸੰਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਨਜ਼ਰ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਹਿੰਦੀ ਫਿਲਮਾਂ ਵਿਚ ਕੰਮ ਕੀਤਾ।

ਪ੍ਰਿਅੰਕਾ ਦੀ ਝੋਲੀ ਵਿੱਚ ਹੁਣ ਤੱਕ ਕਈ ਪੁਰਸਕਾਰ ਆ ਚੁੱਕੇ ਹਨ। ਉਨ੍ਹਾਂ ਨੂੰ 'ਅੰਦਾਜ਼', 'ਇਤਰਾਜ਼', 'ਫੈਸ਼ਨ', 'ਕਮੀਨੇ', '7 ਖੂਨ ਮਾਫ', 'ਬਰਫੀ', 'ਮੈਰੀ ਕੌਮ' ਅਤੇ 'ਬਾਜੀਰਾਓ ਮਸਤਾਨੀ' ਲਈ ਫਿਲਮ ਫੇਅਰ ਸਰਬੋਤਮ ਅਭਿਨੇਤਰੀ ਦੇ ਪੁਰਸਕਾਰ ਨਾਲ ਵੀ ਨਵਾਜਿਆ ਗਿਆ ਸੀ।

ਫ਼ੋਟੋ

ਪ੍ਰਿਅੰਕਾ ਨੂੰ ਭਾਰਤੀ ਸਿਨੇਮਾ ਵਿਚ ਪਾਏ ਯੋਗਦਾਨ ਲਈ ਭਾਰਤ ਸਰਕਾਰ ਨੇ 'ਪਦਮ ਸ਼੍ਰੀ' ਨਾਲ ਵੀ ਸਨਮਾਨਿਤ ਕੀਤਾ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ 'ਏਤਰਾਜ਼' ਲਈ 'ਬੈਸਟ ਵਿਲਨ ਫੀਮੇਲ' ਅਤੇ 'ਇੰਟਰਨੈੱਟ' ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੀ ਫੀਮੇਲ ਐਕਟਰ' ਦੇ ਲਈ ਗਲੋਬਲ ਇੰਡੀਅਨ ਫਿਲਮ ਅਵਾਰਡ ਵੀ ਆਪਣੇ ਨਾਂਅ ਕੀਤਾ।

ਉਨ੍ਹਾਂ ਨੂੰ 'ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ ਐਕਸ 3' ਦੇ ਲਈ ਇੰਡੀਅਨ ਟੈਲੀਵਿਜ਼ਨ 'ਤੇ ਸਭ ਤੋਂ ਪ੍ਰਭਾਵਸ਼ਾਲੀ ਡੈਬਿਊ ਦੇ ਤੌਰ 'ਤੇ ਇੰਡੀਅਨ ਟੈਲੀ ਅਵਾਰਡਜ਼ ਦੇ ਨਾਲ ਸਨਮਾਨਿਤ ਕੀਤਾ ਗਿਆ।

ਇਨ੍ਹਾਂ ਅਵਾਰਡਾਂ ਤੋਂ ਇਲਾਵਾ, ਅਦਾਕਾਰਾ ਨੇ ਕਈ ਪੁਰਸਕਾਰ ਜਿੱਤੇ ਹਨ ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਭਾਰਤੀ ਫਿਲਮ ਅਕੈਡਮੀ ਅਵਾਰਡ, ਲਾਇਨਜ਼ ਗੋਲਡ ਅਵਾਰਡ, ਨੈਸ਼ਨਲ ਫਿਲਮ ਅਵਾਰਡ, ਪੀਪਲਜ਼ ਚੁਆਇਸ ਅਵਾਰਡ ਸ਼ਾਮਲ ਹਨ।

ਫ਼ੋਟੋ

ਪ੍ਰਿਅੰਕਾ ਹਾਲੀਵੁੱਡ ਟੀਵੀ ਸੀਰੀਜ਼ 'ਕਵਾਂਟਿਕੋ' 'ਚ ਵੀ ਨਜ਼ਰ ਆਈ ਸੀ।

ਅਦਾਕਾਰ ਨੂੰ 'ਇਜ਼ਟ ਇੰਟ ਰੋਮਾਂਟਿਕ' 'ਚ ਵੀ ਦੇਖਿਆ ਗਿਆ ਸੀ। ਉਨ੍ਹਾਂ ਨੇ ਫਿਲਮ ਲਈ 'ਕਿਸ ਮੀ', 'ਆਈ ਵਾਨਾ ਡਾਂਸ ਵਿਦ ਸਮਬਡੀ (ਹੂ ਲਵਜ਼ ਮੀ) ਤੇ 'ਐਕਸਪ੍ਰੈਸ ਯੋਰ ਸੈਲਫ਼ ਵਰਗੇ ਗੀਤ ਵੀ ਗਾਏ ਹਨ।

ABOUT THE AUTHOR

...view details