ਪੰਜਾਬ

punjab

Gmail ਵਿੱਚ ਆਈ ਦਿੱਕਤ, ਲੋਕ ਕੁਝ ਵੀ ਭੇਜਣ ਤੋਂ ਹੋਏ ਅਸਮਰਥ

By

Published : Aug 20, 2020, 12:39 PM IST

Updated : Feb 16, 2021, 7:31 PM IST

ਯੂਜ਼ਰਾਂ ਦਾ ਕਹਿਣਾ ਹੈ ਕਿ ਗੂਗਲ ਡਰਾਇਵ ਵਿੱਚ ਕੁਝ ਵੀ ਅੱਪਲੋਡ ਨਹੀਂ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਨਾ ਤਾਂ ਉਹ ਕੁਝ ਡਾਨਲਾਊਡ ਕਰ ਸਕਦੇ ਹਨ ਅਤੇ ਨਾ ਹੀ ਕੁਝ ਸਾਂਝਾ ਕਰ ਸਕਦੇ ਹਨ।

ਜੀਮੇਲ
ਜੀਮੇਲ

ਨਵੀਂ ਦਿੱਲੀ: ਜੀਮੇਲ ਨੂੰ ਚਲਾਉਣ ਵਿੱਚ ਭਾਰਤ ਸਮੇਤ ਦੁਨੀਆ ਦੇ ਕੁਝ ਮੁਲਕਾਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੀਮੇਲ ਯੂਜ਼ਰਾਂ ਦਾ ਕਹਿਣਾ ਹੈ ਕਿ ਇਹ ਇਸ ਨਾਲ ਅਟੈਚਮੈਂਟ ਭੇਜਣ ਵਿੱਚ ਅਸਮਰਥ ਹਨ। ਇਸ ਨਾਲ G Suite ਵੀ ਪ੍ਰਭਾਵਿਤ ਹੋਇਆ ਹੈ।

ਯੂਜ਼ਰਾਂ ਦਾ ਕਹਿਣਾ ਹੈ ਕਿ ਉਹ ਗੂਗਲ ਡਰਾਇਵ ਵਿੱਚ ਕੁਝ ਵੀ ਅੱਪਲੋਡ ਨਹੀਂ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਨਾ ਤਾਂ ਉਹ ਕੁਝ ਡਾਨਲਾਊਡ ਕਰ ਸਕਦੇ ਹਨ ਅਤੇ ਨਾ ਹੀ ਕੁਝ ਸਾਂਝਾ ਕਰ ਸਕਦੇ ਹਨ।

Downdetector ਦੇ ਮੁਤਾਬਕ, ਇਹ ਸਮੱਸਿਆ 1:16 AM EDT ਤਕਰੀਬਨ ਭਾਰਤ ਦੇ ਸਮੇ ਮੁਤਾਬਕ ਸਵੇਰੇ 11 ਵਜੇ ਸ਼ੁਰੂ ਹੋਈ, ਜਿਸ ਨੂੰ ਲੈ ਕੇ ਉਸ ਨੇ ਟਵੀਟ ਕੀਤਾ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਜ਼ਿਆਦਾ ਸਮੱਸਿਆ ਅਟੈਚਮੈਟ ਵਿੱਚ ਆ ਰਹੀਆਂ ਹਨ। ਇਸ ਤੋਂ ਇਲਾਵਾ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਲਾਗ ਇਨ ਕਰਨ ਵਿੱਚ ਵੀ ਦਿੱਕਤ ਆ ਰਹੀ ਹੈ।

ਇਹ ਦੋ ਮਹੀਨਿਆਂ ਵਿੱਚ ਦੂਜੀ ਵਾਰ ਹੋਇਆ ਹੈ ਜਦੋਂ ਜੀਮੇਲ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨੂੰ ਲੈ ਕੇ ਭਾਰਤ ਸਮੇਤ ਕਈ ਹੋਰ ਦੇਸ਼ਾਂ ਦੇ ਲੋਕ ਇਸ ਨੂੰ ਲੈ ਕੇ ਟਵੀਟ ਕਰ ਰਹੇ ਹਨ।

Last Updated :Feb 16, 2021, 7:31 PM IST

ABOUT THE AUTHOR

...view details