ਪੰਜਾਬ

punjab

Imran Tortured in Jail: ਪਾਕਿਸਤਾਨ ਦੀ ਜੇਲ੍ਹ 'ਚ ਇਮਰਾਨ ਖਾਨ 'ਤੇ ਹੋ ਰਿਹਾ ਤਸ਼ੱਦਦ, ਵਕੀਲ ਨੇ ਲਾਏ ਇਲਜ਼ਾਮ

By ETV Bharat Punjabi Team

Published : Oct 1, 2023, 10:12 AM IST

ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਕੀਲ ਨੇ ਇਲਜ਼ਾਮ ਲਾਏ ਹਨ ਕਿ ਇਮਰਾਨ ਖਾਨ ਨੂੰ ਜੇਲ੍ਹ ਵਿੱਚ ਮਾਨਸਿਕ ਤੌਰ 'ਤੇ ਤਸੀਹੇ ਦਿੱਤੇ ਜਾ ਰਹੇ ਹਨ। ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ ਹੈ। (lawyer has alleged that Imran is being mentally tortured)

Former PM of Pakistan Imran Khan's lawyer has alleged that Imran is being mentally tortured in jail
Imran tortured in jail: ਪਾਕਿਸਤਾਨ ਦੀ ਜੇਲ 'ਚ ਇਮਰਾਨ 'ਤੇ ਹੋ ਰਿਹਾ ਤਸ਼ੱਦਦ,ਵਕੀਲ ਨੇ ਲਾਏ ਇਲਜ਼ਾਮ

ਇਸਲਾਮਾਬਾਦ:ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਕੀਲ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਚੇਅਰਮੈਨ ਨੂੰ ਅਦਿਆਲਾ ਜੇਲ 'ਚ ਮਾਨਸਿਕ ਤੌਰ 'ਤੇ ਤਸੀਹੇ ਦਿੱਤੇ ਜਾ ਰਹੇ ਹਨ। ਪੀਟੀਆਈ ਦੇ ਪ੍ਰਮੁੱਖ ਵਕੀਲ ਨਈਮ ਹੈਦਰ ਪੰਜੋਠਾ ਨੇ ਦੋਸ਼ ਲਾਇਆ ਕਿ ਖਾਨ ਨੂੰ ਸੀ-ਕਲਾਸ ਜੇਲ੍ਹ ਵਿੱਚ ਇੱਕ ਛੋਟੇ ਕਮਰੇ ਵਿੱਚ ਰੱਖਿਆ ਗਿਆ ਹੈ। ਉਸ ਨੂੰ ਸੈਰ ਕਰਨ ਲਈ ਵੀ ਉਸ ਕਮਰੇ ਤੋਂ ਬਾਹਰ ਨਹੀਂ ਆਉਣ ਦਿੱਤਾ ਜਾਂਦਾ। ਇਮਰਾਨ ਖਾਨ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਖਾਣੇ ਦੀ ਗੁਣਵੱਤਾ 'ਤੇ ਸ਼ੱਕ ਹੈ। ਧਿਆਨ ਯੋਗ ਹੈ ਕਿ ਸਾਬਕਾ ਪੀਐਮ ਦੀ ਖਾਣੇ ਨੂੰ ਲੈ ਕੇ ਪਟੀਸ਼ਨ ਅਜੇ ਵੀ ਅਦਾਲਤ ਵਿੱਚ ਪੈਂਡਿੰਗ ਹੈ।

ਰਾਜਨੀਤੀ ਤੋਂ ਦੂਰ ਰੱਖੀ ਜਾਵੇ ਸਜ਼ਾ:ਵਕੀਲ ਨੇ ਸਿਫਰ ਕੇਸ ਦੀ ਬੰਦ ਕਮਰਾ ਸੁਣਵਾਈ 'ਤੇ ਵੀ ਸਵਾਲ ਚੁੱਕੇ ਹਨ, ਉਨ੍ਹਾਂ ਮਾਮਲੇ ਦੀ ਖੁੱਲ੍ਹੀ ਸੁਣਵਾਈ ਦੀ ਮੰਗ ਕੀਤੀ। ਵਕੀਲ ਨੇ ਕਿਹਾ ਕਿ ਪੀਟੀਆਈ ਚੇਅਰਮੈਨ ਇਮਰਾਨ ਖਾਨ ਨੂੰ ਸਿਫਰ 'ਚ ਸਜ਼ਾ ਉਨ੍ਹਾਂ ਨੂੰ ਰਾਜਨੀਤੀ ਤੋਂ ਦੂਰ ਰੱਖਣ ਦੀ ਮੁਹਿੰਮ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਪੇਸ਼ ਕੀਤੇ ਚਲਾਨ ਨੂੰ ਰੱਦ ਕਰ ਦਿੱਤਾ ਸੀ।

ਜਾਂਚ ਲਈ ਨਿਆਂਇਕ ਕਮਿਸ਼ਨ ਦੇ ਗਠਨ ਦੀ ਮੰਗ: ਇਸ ਤੋਂ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਨੇ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਵੱਲੋਂ ਪੇਸ਼ ਕੀਤੇ ਚਲਾਨ ਨੂੰ ਰੱਦ ਕਰ ਦਿੱਤਾ ਸੀ ਅਤੇ ਮਾਮਲੇ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ ਸੀ।ਪੀਟੀਆਈ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਪਾਰਟੀ ਪ੍ਰਧਾਨ ਅਤੇ ਉਪ ਪ੍ਰਧਾਨ ਸ਼ਾਹ ਮਹਿਮੂਦ ਕੁਰੈਸ਼ੀ ਦੇ ਖਿਲਾਫ ਪੇਸ਼ ਕੀਤਾ ਗਿਆ ਚਲਾਨ ਇੱਕ ਸਿਫਰ ਕੇਸ ਦੇ ਰੂਪ ਵਿੱਚ ਅਰਥਹੀਣ ਅਤੇ ਫਰਜ਼ੀ ਸੀ।

ਐਫਆਈਏ ਨੇ ਆਪਣੇ ਚਲਾਨ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਇਮਰਾਨ ਖਾਨ ਅਤੇ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਦੋਸ਼ੀ ਪਾਇਆ ਗਿਆ ਹੈ। ਏਜੰਸੀ ਨੇ ਅਦਾਲਤ ਨੂੰ ਇਸ ਮਾਮਲੇ 'ਚ ਸੁਣਵਾਈ ਕਰਨ ਅਤੇ ਸਜ਼ਾ ਦੇਣ ਦੀ ਬੇਨਤੀ ਕੀਤੀ। ਪੀਟੀਆਈ ਦੇ ਸਾਬਕਾ ਜਨਰਲ ਸਕੱਤਰ ਅਸਦ ਉਮਰ ਦਾ ਨਾਂ ਮੁਲਜ਼ਮਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਮਰਾਨ ਖਾਨ ਦੇ ਸਾਬਕਾ ਪ੍ਰਮੁੱਖ ਸਕੱਤਰ ਆਜ਼ਮ ਖਾਨ ਨੂੰ ਇਸ ਮਾਮਲੇ ਵਿਚ ਮਜ਼ਬੂਤ ​​ਗਵਾਹ ਵੱਜੋਂ ਨਾਮਜ਼ਦ ਕੀਤਾ ਗਿਆ ਹੈ। ਗਵਾਹਾਂ ਦੀ ਸੂਚੀ ਵਿੱਚ ਸਾਬਕਾ ਵਿਦੇਸ਼ ਸਕੱਤਰ ਅਸਦ ਮਜੀਦ ਦਾ ਨਾਂ ਸ਼ਾਮਲ ਕੀਤਾ ਗਿਆ ਹੈ।

ABOUT THE AUTHOR

...view details