ਪੰਜਾਬ

punjab

Morocco Earthquake : ਮੋਰੱਕੋ ਵਿੱਚ ਭੂਚਾਲ ਤੋਂ ਬਾਅਦ ਵੱਧ ਰਿਹਾ ਮੌਤਾਂ ਦਾ ਅੰਕੜਾ, ਜਿਊਂਦੇ ਲੋਕਾਂ ਦੀ ਭਾਲ ਜਾਰੀ

By ETV Bharat Punjabi Team

Published : Sep 11, 2023, 10:25 AM IST

Morocco Earthquake: ਮੋਰੱਕੋ ਵਿੱਚ ਭੂਚਾਲ ਤੋਂ ਬਾਅਦ 2,122 ਲੋਕਾਂ ਦੀ ਮੌਤ ਹੋ ਜਾਣ ਦੇ ਅਧਿਕਾਰਿਤ ਅੰਕੜੇ ਸਾਹਮਣੇ ਆਏ ਹਨ। ਇਨ੍ਹਾਂ ਰਿਪੋਰਟਾਂ ਤੋਂ ਬਾਅਦ ਉੱਥੇ ਬਚਾਅ ਦਲ ਵਲੋਂ ਰੈਸਕਿਊ ਆਪ੍ਰੇਸ਼ਨ ਜਾਰੀ ਹੈ।

Morocco Earthquake
Morocco Earthquake

ਰਬਾਤ/ਮੋਰੱਕੋ: ਇੱਥੇ ਸ਼ੁਕਰਵਾਰ ਨੂੰ ਆਏ ਤੇਜ਼ ਭੂਚਾਲ ਕਾਰਨ ਕਾਫੀ ਜਾਨੀ-ਮਾਲੀ ਨੁਕਸਾਨ ਹੋ ਚੁੱਕਾ ਹੈ। ਬਚਾਅ ਕਾਰਜ ਟੀਮ ਵਲੋਂ ਜਿਊਂਦੇ ਲੋਕਾਂ ਨੂੰ ਬਚਾਉਣ ਲਈ ਰੈਸਕਿਊ ਆਪ੍ਰੇਸ਼ਨ ਅਜੇ ਵੀ ਜਾਰੀ ਹੈ। ਜੇਕਰ, ਮੌਤਾਂ ਦੀ ਗੱਲ ਕਰੀਏ ਤਾਂ, ਅਧਿਕਾਰਿਤ ਰਿਪੋਰਟ ਮੁਤਾਬਕ, ਇਸ ਤਬਾਹੀ ਵਿੱਚ 2, 122 ਲੋਕਾਂ ਦੀ ਜਾਨ ਜਾ ਚੁੱਕੀ ਹੈ। ਨਿਊਜ਼ ਏਜੰਸੀ ਅਲ ਜਜੀਰਾ ਦੀ ਰਿਪੋਰਟ ਮੁਤਾਬਕ, ਇਸ ਵੱਡੇ ਪੱਧਰ ਦੀ ਤਬਾਹੀ ਦੀਆਂ ਰਿਪੋਰਟਾਂ ਤੋਂ ਬਾਅਦ ਮੋਰੱਕੋ ਵਿੱਚ ਬਚਾਅ ਦਲ ਵਲੋਂ ਇਸ ਕੁਦਰਤੀ ਆਪਦਾ ਤੋਂ ਬਚੇ ਲੋਕਾਂ ਦੀ ਭਾਲ ਕਰਨ ਲਈ ਰੈਸਕਿਊ ਵਿੱਚ ਤੇਜ਼ੀ (Rabat, Morocco Earthquake) ਲਿਆਂਦੀ ਹੈ, ਤਾਂ ਜੋ ਜਿਊਂਦੇ ਲੋਕਾਂ ਨੂੰ ਬਾਹਰ ਕੱਢ ਕੇ ਜ਼ਰੂਰੀ ਸਿਹਤ ਸੁਵਿਧਾ ਮੁਹੱਈਆ ਕਰਵਾਈ ਜਾਵੇ।

2 ਹਜ਼ਾਰ ਤੋਂ ਵੱਧ ਜਖ਼ਮੀ :ਉੱਤਰੀ ਅਫਰੀਕਾ ਵਿੱਚ ਆ ਹੁਣ ਤੱਕ ਦੇ ਭੂਚਾਲ ਵਿੱਚੋਂ ਇਹ ਸਭ ਤੋਂ ਵੱਧ ਜਾਨਲੇਵਾ ਸਾਬਿਤ ਹੋਇਆ ਹੈ। ਐਤਵਾਰ ਨੂੰ ਦੇਰ ਰਾਤ ਅਧਿਕਾਰਿਤ ਅੰਕੜਿਆਂ ਮੁਤਾਬਕ, 'ਭੂਚਾਲ ਵਿੱਚ ਘੱਟੋ-ਘੱਟ 2,122 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,400 ਤੋਂ ਵੱਧ ਜਖਮੀ ਹੋ ਗਏ ਹਨ, ਇਨ੍ਹਾਂ ਚੋਂ ਕਈ ਗੰਭੀਰ ਜਖ਼ਮੀ ਹਨ ਜਿਸ ਤੋਂ ਬਾਅਦ ਵਿਦੇਸ਼ੀ ਬਚਾਅ ਦਲ ਨੇ ਮਦਦ ਲਈ ਉਡਾਨ ਭਰੀ ਹੈ। ਨਿਊਜ਼ ਏਜੰਸੀ ਅਲ ਜਜੀਰਾ ਮੁਤਾਬਕ, 6.8 ਤੀਬਰਤਾ ਨਾਲ ਆਏ ਭੂਚਾਲ ਕਾਰਨ ਸੈਰ ਸਪਾਟਾ ਵਾਲੀ ਥਾਂ (Morocco Earthquake Deaths) ਮਰਾਕੇਸ਼ ਦੇ 72 ਕਿਲੋਮੀਟਰ ਦੱਖਣ-ਪੱਛਮੀ ਵਿੱਚ ਐਟਲਸ ਪਰਬਤ ਦੀਆਂ ਢਲਾਨਾਂ ਵਿੱਚ ਸਾਰੇ ਇਲਾਕੇ ਨੂੰ ਤਬਾਹ ਕਰ ਦਿੱਤਾ ਹੈ। ਫਿਰ ਐਤਵਾਰ ਨੂੰ ਇਸੇ ਥਾਂ ਉੱਤੇ 4.5 ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।'

ਮਲਬੇ ਹੇਠਾਂ ਦਬੇ ਲੋਕਾਂ ਦੀ ਭਾਲ ਜਾਰੀ:ਭੂਚਾਲ ਕਾਰਨ ਮਰਾਕੇਸ਼ ਵਿੱਚ 60 ਕਿ.ਮੀ. (37 ਮੀਲ ਦੂਰ) ਤਫੇਘਾਘਤੇ ਪਰਬਤੀ ਪਿੰਡ ਵਿੱਚ ਲਗਭਗ ਹਰ ਇਮਾਰਤ ਤਬਾਹ ਹੋ ਚੁੱਕੀ ਹੈ। ਜਿਊਂਦੇ ਬਚੇ ਲੋਕਾਂ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਨਾਗਰਿਕ ਬਚਾਅ ਦਲ ਅਤੇ ਮੋਰੱਕੋ ਦੇ ਫੌਜ ਕਰਮਚਾਰੀਆਂ ਵਲੋਂ ਭਾਲ ਜਾਰੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ (Morocco Earthquake Rescue) ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਜੀ-20 ਸਮਿਟ ਦੇ ਪਹਿਲੇ ਦਿਨ ਮੋਰੱਕੋ ਵਿੱਟਚ ਭੂਚਾਲ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਉੱਤੇ ਦੁੱਖ ਪ੍ਰਗਟ ਕੀਤਾ।

ਪੀਐਮ ਮੋਦੀ ਵਲੋਂ ਮੋਰੱਕੋ ਨੂੰ ਹਰ ਸੰਭਵ ਮਦਦ ਦਾ ਐਲਾਨ: ਪੀਐਮ ਮੋਦੀ ਨੇ ਕਿਹਾ ਕਿ, 'ਮੋਰੱਕੋ ਵਿੱਚ ਭੂਚਾਲ ਕਰਕੇ ਜਾਨ-ਮਾਲ ਦੇ ਨੁਕਸਾਨ ਤੋਂ ਬੇਹਦ ਦੁਖੀ ਹਾਂ। ਇਸ ਦੁੱਖ ਦੀ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਮੋਰੱਕੋ ਦੇ ਲੋਕਾਂ ਨਾਲ ਹਨ। ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਜਿਨ੍ਹਾਂ ਨੇ ਅਪਣੇ ਪਿਆਰਿਆਂ ਕਰੀਬੀਆਂ ਨੂੰ ਇਸ ਹਾਦਸੇ ਵਿੱਚ ਗੁਆ ਲਿਆ। ਜਖਮੀ ਜਲਦ ਠੀਕ ਹੋ ਜਾਣ।' ਉਨ੍ਹਾਂ ਕਿਹਾ ਕਿ ਭਾਰਤ ਇਸ ਔਖੀ ਘੜੀ ਵਿੱਚ ਮੋਰੱਕੋ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।

ABOUT THE AUTHOR

...view details