ਪੰਜਾਬ

punjab

DAVID MALPASS RESIGNED: ਜੋਅ ਬਾਈਡਨ ਨਾਲ ਵਿਵਾਦ ਤੋਂ ਬਾਅਦ ਵਿਸ਼ਵ ਬੈਂਕ ਦੇ ਪ੍ਰਧਾਨ ਨੇ ਅਸਤੀਫਾ ਦੇਣ ਦਾ ਕੀਤਾ ਐਲਾਨ

By

Published : Feb 16, 2023, 2:05 PM IST

ਵਿਸ਼ਵ ਬੈਨ ਦੇ ਮੁਖੀ ਡੇਵਿਡ ਮਾਲਪਾਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਦਾ ਕੁਝ ਸਮੇਂ ਤੋਂ ਰਾਸ਼ਟਰਪਤੀ ਜੋ ਬਿਡੇਨ ਦੇ ਪ੍ਰਸ਼ਾਸਨ ਨਾਲ ਮਤਭੇਦ ਚੱਲ ਰਿਹਾ ਸੀ ਜਿਸ ਕਾਰਨ ਉਹਨਾਂ ਨੇ ਕਿਹਾ ਕਿ ਮੈਂ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ । ਉਹ ਆਪਣੇ ਪੰਜ ਸਾਲ ਦੇ ਕਾਰਜਕਾਲ ਦੀ ਸਮਾਪਤੀ ਤੋਂ ਦਸ ਮਹੀਨੇ ਪਹਿਲਾਂ ਯਾਨੀ ਕਿ ਜੂਨ ਵਿੱਚ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਛੱਡ ਦੇਣਗੇ।

AFTER DISPUTE WITH US PRESIDENT JOE BIDEN ADMINISTRATION WORLD BANK PRESIDENT DAVID MALPASS RESIGNED FROM HIS POST
DAVID MALPASS RESIGNED: ਜੋਅ ਬਿਡੇਨ ਨਾਲ ਵਿਵਾਦ ਤੋਂ ਬਾਅਦ ਵਿਸ਼ਵ ਬੈਂਕ ਦੇ ਪ੍ਰਧਾਨ DAVID MALPASS ਨੇ ਅਸਤੀਫਾ ਦੇਣ ਦਾ ਕੀਤਾ ਐਲਾਨ

ਅਮਰੀਕਾ: ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਆਪਣੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਡੇਵਿਡ ਦਾ ਜਲਵਾਯੂ ਪਰਿਵਰਤਨ ਨੀਤੀਆਂ ਨੂੰ ਲੈ ਕੇ ਰਾਸ਼ਟਰਪਤੀ ਜੋ ਬਿਡੇਨ ਦੇ ਪ੍ਰਸ਼ਾਸਨ ਨਾਲ ਮਤਭੇਦ ਹੋਣ ਤੋਂ ਬਾਅਦ ਦਾ ਇਹ ਐਲਾਨ ਹੈ। ਓਹਨਾ ਕਿਹਾ ਕਿ ਮੈਂ ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ । ਬੁੱਧਵਾਰ ਨੂੰ ਕਿਹਾ ਕਿ ਉਹ ਆਪਣੇ ਪੰਜ ਸਾਲ ਦੇ ਕਾਰਜਕਾਲ ਦੀ ਸਮਾਪਤੀ ਤੋਂ ਦਸ ਮਹੀਨੇ ਪਹਿਲਾਂ ਜੂਨ ਵਿੱਚ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਛੱਡ ਦੇਣਗੇ।

ਇਥੇ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੇ ਅਸਤੀਫੇ ਦਾ ਐਲਾਨ ਅਜਿਹੇ ਸਮੇਂ 'ਤੇ ਕੀਤਾ ਹੈ ਜਦੋਂ ਦੁਨੀਆ ਦੇ ਕਈ ਦੇਸ਼ ਗੰਭੀਰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਥੇ ਹੀ ਹੁਣ ਵਿਸ਼ਵ ਬੈਂਕ ਦਾ ਮੁਖੀ ਨਿਯੁਕਤ ਕਰਨਾ ਅਮਰੀਕੀ ਰਾਸ਼ਟਰਪਤੀ ਦਾ ਵਿਸ਼ੇਸ਼ ਅਧਿਕਾਰ ਹੈ। ਇਸ ਲਈ ਹੁਣ ਬਿਡੇਨ ਮਾਲਪਾਸ ਦਾ ਉੱਤਰਾਧਿਕਾਰੀ ਨਿਯੁਕਤ ਕਰਨਗੇ।

ਡੋਨਾਲਡ ਟਰੰਪ ਦੇ ਬੇਹੱਦ ਨਜ਼ਦੀਕੀ: ਇਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਲਪਾਸ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਸਨ, ਜਿਨ੍ਹਾਂ ਨੂੰ 2019 ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ ਯੰਗ ਕਿਮ ਦੇ ਅਸਤੀਫਾ ਦੇਣ ਤੋਂ ਬਾਅਦ ਇਸ ਅਹੁਦੇ ਲਈ ਨਿਯੁਕਤ ਕੀਤਾ ਗਿਆ ਸੀ। ਉਥੇ ਹੀ ਮਾਲਪਾਸ ਨੇ ਟਰੰਪ ਦੀ 2016 ਦੀ ਮੁੜ ਚੋਣ ਮੁਹਿੰਮ 'ਤੇ ਕੰਮ ਕੀਤਾ ਅਤੇ ਵਿਸ਼ਵ ਬੈਂਕ ਵਿੱਚ ਜਾਣ ਤੋਂ ਪਹਿਲਾਂ ਅੰਤਰਰਾਸ਼ਟਰੀ ਮਾਮਲਿਆਂ ਲਈ ਖਜ਼ਾਨਾ ਸਕੱਤਰ ਸੀ। ਮਾਲਪਸ, ਵਿਚਾਰਧਾਰਕ ਤੌਰ 'ਤੇ ਬਿਡੇਨ ਨਾਲੋਂ ਟਰੰਪ ਦੇ ਨੇੜੇ ਰਹੇ| ਪਿਛਲੇ ਸਾਲ ਨਿਊਯਾਰਕ ਟਾਈਮਜ਼ ਦੇ ਇੱਕ ਸਮਾਗਮ ਦੌਰਾਨ ਉਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਜਲਵਾਯੂ ਤਬਦੀਲੀ ਮਨੁੱਖ ਦੁਆਰਾ ਬਣਾਈ ਗਈ ਗ੍ਰੀਨਹਾਉਸ ਗੈਸਾਂ ਦੇ ਨਤੀਜੇ ਵਜੋਂ ਹੋਈ ਹੈ।

ਇਹ ਵੀ ਪੜ੍ਹੋ :Mark Zuckerberg Security: ਮੇਟਾ ਮਾਰਕ ਜ਼ੁਕਰਬਰਗ ਦੀ ਸੁਰੱਖਿਆ ਲਈ ਖਰਚਦਾ ਹੈ ਕਰੋੜਾਂ !

ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ :ਅਸਤੀਫੇ ਦਾ ਜ਼ਿਕਰ ਕਰਦੇ ਹੋਏ ਅੱਗੇ ਮਾਲਪਸ ਕਹਿੰਦੇ ਹਨ ਕਿ ਮੈਂ ਕੋਈ ਵਿਗਿਆਨੀ ਨਹੀਂ ਹਾਂ ਮੈਨੂੰ ਵੀ ਸਮਾਂ ਲੱਗ ਸਕਦਾ ਹੈ ਮਸਲਿਆਂ ਦਾ ਹਲ ਕਰਨ ਲਈ। ਇਸ 'ਤੇ ਸਾਬਕਾ ਉਪ ਰਾਸ਼ਟਰਪਤੀ ਅਲ ਗੋਰ ਸਮੇਤ ਕਈ ਹੋਰਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ। ਪਰ ਕੁਝ ਦਿਨਾਂ ਬਾਅਦ, ਮਾਲਪਾਸ ਨੇ ਯੂ-ਟਰਨ ਲਿਆ ਫਿਰ ਵਿਸ਼ਵ ਬੈਂਕ ਦੇ ਸਟਾਫ ਨੂੰ ਲਿਖਿਆ ਕਿ ਇਹ ਸਪੱਸ਼ਟ ਹੈ ਕਿ ਮਨੁੱਖੀ ਗਤੀਵਿਧੀਆਂ ਤੋਂ ਗ੍ਰੀਨਹਾਉਸ ਗੈਸਾਂ ਦਾ ਨਿਕਾਸ ਜਲਵਾਯੂ ਤਬਦੀਲੀ ਦਾ ਕਾਰਨ ਬਣ ਰਿਹਾ ਹੈ। ਵਿਸ਼ਵ ਬੈਂਕ ਦੀ ਤੇਲ ਅਤੇ ਗੈਸ ਪ੍ਰੋਜੈਕਟਾਂ ਨੂੰ ਵਿੱਤੀ ਸਹਾਇਤਾ ਜਾਰੀ ਰੱਖਣ ਲਈ ਆਲੋਚਨਾ ਕੀਤੀ ਗਈ ਹੈ।

ABOUT THE AUTHOR

...view details