ਪੰਜਾਬ

punjab

ਡਾਕਟਰ ਦੀ ਇੱਕ ਗ਼ਲਤੀ ਲੋਕਾਂ 'ਤੇ ਪਈ ਭਾਰੀ, 90 ਲੋਕਾਂ ਨੂੰ ਹੋਇਆ HIV

By

Published : May 4, 2019, 10:42 AM IST

ਪਾਕਿਸਤਾਨ ਵਿੱਚ ਇੱਕ ਡਾਕਟਰ ਨੇ ਕਈ ਮਰੀਜ਼ਾਂ ਨੂੰ ਦੂਸ਼ਿਤ ਸਰਿੰਜ ਨਾਲ ਇੰਜੈਕਸ਼ਨ ਲਗਾਇਆ ਜਿਸ ਕਾਰਨ 90 ਲੋਕ ਐੱਚਆਈਵੀ ਦਾ ਸ਼ਿਕਾਰ ਹੋ ਗਏ ਹਨ। ਇਨ੍ਹਾਂ ਵਿੱਚ 65 ਬੱਚੇ ਵੀ ਸ਼ਾਮਲ ਹਨ।

ਫ਼ਾਈਲ ਫ਼ੋਟੋ।

ਕਰਾਚੀ: ਹਸਪਤਾਲ 'ਚ ਡਾਕਟਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਗ਼ਲਤੀਆਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹੀ ਹੀ ਇੱਕ ਲਾਪਰਵਾਹੀ ਦਾ ਮਾਮਲਾ ਪਾਕਿਸਤਾਨ ਤੋਂ ਸਾਹਮਣੇ ਆਇਆ ਹੈ ਜਿੱਥੇ ਉਸ ਦੀ ਇੱਕ ਗ਼ਲਤੀ 90 ਲੋਕਾਂ ਨੂੰ ਭਾਰੀ ਪੈ ਗਈ।

ਦਰਅਸਲ ਡਾਕਟਰ ਨੇ ਦੂਸ਼ਿਤ ਸਰਿੰਜ ਨਾਲ ਲੋਕਾਂ ਨੂੰ ਇੰਜੈਕਸ਼ਨ ਲਗਾ ਦਿੱਤੇ ਜਿਸ ਕਾਰਨ 65 ਬੱਚਿਆਂ ਸਣੇ 90 ਲੋਕ ਐੱਚਆਈਵੀ ਦੇ ਸ਼ਿਕਾਰ ਹੋ ਗਏ। ਜਾਂਚ ਟੀਮ ਨੇ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਡਾਕਟਰ ਖ਼ੁਦ ਵੀ ਸ਼ਾਇਦ ਐੱਚਆਈਵੀ ਪਾਜ਼ੀਟਿਵ ਹੈ।

ਜ਼ਿਲ੍ਹਾ ਸਿਹਤ ਅਧਿਕਾਰੀ ਮੁਤਾਬਕ ਹੁਣ ਤੱਕ 90 ਲੋਕਾਂ ਦੇ ਐੱਚਆਈਵੀ ਪਾਜ਼ੀਟਿਵ ਹੋਣ ਦੀ ਸੂਚਨਾ ਮਿਲੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਇਹੀ ਸਾਹਮਣੇ ਆਇਆ ਹੈ ਕਿ ਇਹ ਕੰਮ ਡਾਕਟਰ ਨੇ ਕੀਤਾ ਹੈ ਜਿਸ ਨੇ ਦੂਸ਼ਿਤ ਸਰਿੰਜ ਨਾਲ ਕਈ ਮਰੀਜ਼ਾਂ ਨੂੰ ਇੰਜੈਕਸ਼ਨ ਲਗਾਇਆ ਹੈ।

j


Conclusion:

ABOUT THE AUTHOR

...view details