ਪੰਜਾਬ

punjab

ਅਫਗਾਨ ਤੋਂ ਮਹਿਲਾ ਫੁਟਬਾਲਰਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ

By

Published : Sep 2, 2021, 5:19 PM IST

Updated : Sep 2, 2021, 6:26 PM IST

ਅਫਗਾਨਿਸਤਾਨ ਵਿੱਚ ਮਹਿਲਾ ਫੁਟਬਾਲ ਟੀਮ ਦੀਆਂ ਮੈਬਰਾਂ ਨੂੰ ਤਾਲਿਬਾਨ ਕੋਲੋਂ ਆਪਣੀ ਜਾਨ ਬਚਾਉਣ ਲਈ ਵਾਰ - ਵਾਰ ਆਪਣਾ ਸਥਾਨ ਬਦਲਨਾ ਪੈ ਰਿਹਾ ਹੈ । ਹਾਲਾਂਕਿ , ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉੱਥੋਂ ਕੱਢਣ ਲਈ ਕੌਮਾਂਤਰੀ ਪੱਧਰ ਉੱਤੇ ਕੋਸ਼ਿਸ਼ ਜਾਰੀ ਹੈ।

ਅਫਗਾਨ ਤੋਂ ਮਹਿਲਾ ਫੁਟਬਾਲਰਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ
ਅਫਗਾਨ ਤੋਂ ਮਹਿਲਾ ਫੁਟਬਾਲਰਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ

ਵਾਸ਼ਿੰਗਟਨ : ਉਹ ਲੜਕੀਆਂ ਤਾਲਿਬਾਨ ਕੋਲੋਂ ਬਚਣ ਲਈ ਅਫਗਾਨਿਸਤਾਨ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਲੁੱਕ ਰਹੀਆਂ ਹਨ। ਇਨ੍ਹਾਂ ਲੜਕੀਆਂ ਦੀ ਜਾਨ ਨੂੰ ਖ਼ਤਰਾ ਹੈ , ਕਿਉਂਕਿ ਇਨ੍ਹਾਂ ਨੇ ਉਹ ਖੇਡ ਚੁਣੀ ਹੈ ਜਿਸ ਨੂੰ ਉਹ ਪਿਆਰ ਕਰਦੀਆਂ ਹਨ। ਇਹ ਅਫਗਾਨਿਸਤਾਨ ਦੀ ਮਹਿਲਾ ਫੁਟਬਾਲ ਟੀਮ ਦੀ ਮੈਂਬਰ ਹਨ।

ਅੱਤਵਾਦੀ ਹਮਲੇ ਕਾਰਨ ਮੁਹਿੰਮ ਸੀ ਰੁਕੀ

ਅਫਗਾਨਿਸਤਾਨ ਦੀ ਕੌਮੀ ਮਹਿਲਾ ਟੀਮ ਦੀਆਂ ਮੈਬਰਾਂ, ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਅਤੇ ਫੁਟਬਾਲ ਮਹਾਸੰਘ ਦੇ ਕਾਮਿਆਂ ਨੂੰ ਦੇਸ਼ ਦੇ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਨੂੰ ਪਿਛਲੇ ਹਫਤੇ ਉਸ ਸਮੇਂ ਝੱਟਕਾ ਲਗਿਆ, ਜਦੋਂ ਕਾਬੁਲ ਹਵਾਈ ਅੱਡੇ ਉੱਤੇ ਆਤਮਘਾਤੀ ਅੱਤਵਾਦੀ ਹਮਲੇ ਵਿੱਚ ਅਫਗਾਨਿਸਤਾਨ ਦੇ 169 ਨਾਗਰਿਕ ਅਤੇ 13 ਅਮਰੀਕੀ ਫੌਜੀ ਮਾਰੇ ਗਏ। ਇਹ ਲੜਕੀਆਂ ਹੁਣ ਡਰੀਆਂ ਹੋਈਆਂ ਹਨ ਅਤੇ ਚਿੰਤਤ ਹਨ ਕਿ ਕੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾ ਸਕੇਗਾ।

ਫੁਟਬਾਲ ਖੇਡਣ ਕਾਰਨ ਕੁੜੀਆਂ ਦੀ ਬੁਰੀ ਹਾਲਤ

ਸਾਬਕਾ ਚੀਫ ਆਫ ਸਟਾਫ ਅਤੇ ਰਾਸ਼ਟਰਪਤੀ ਜਾਰਜ ਡਬਲਿਊ ਬੁੱਸ਼ ਦੇ ਕਾਰਜਕਾਲ ਵਿੱਚ ਵ੍ਹਾਈਟ ਹਾਊਸ ਦੇ ਅਧਿਕਾਰੀ ਰਹੇ ਰੌਬਰਟ ਮੈਕਕਰੀਰੀ ਨੇ ਕਿਹਾ , ਉਹ ਜਵਾਨ ਲੜਕੀਆਂ ਹਨ, ਜਿਨ੍ਹਾਂ ਨੂੰ ਖੇਡਣਾ ਚਾਹੀਦਾ ਹੈ, ਝੂਲੇ ਝੂਲਣਾ ਚਾਹੀਦਾ ਹੈ, ਆਪਣੇ ਦੋਸਤਾਂ ਦੇ ਨਾਲ ਖੇਡਣਾ ਚਾਹੀਦਾ ਹੈ ਅਤੇ ਇੱਥੇ ਉਹ ਕਾਫ਼ੀ ਬੁਰੀ ਹਾਲਤ ਵਿੱਚ ਹਨ ਅਤੇ ਉਹ ਵੀ ਸਿਰਫ ਫੁਟਬਾਲ ਖੇਡਣ ਦੇ ਕਾਰਨ ।

ਮਹਿਲਾ ਫੁਟਬਾਲਰਾਂਂ ਨੂੰ ਬਚਾਉਣ ਦੀ ਲੋੜ

ਅਫਗਾਨਿਸਤਾਨ ਦੇ ਵਿਸ਼ੇਸ਼ ਦਸਤੇ ਦੇ ਨਾਲ ਕੰਮ ਕਰ ਚੁੱਕੇ ਰਾਬਰਟ ਨੇ ਕਿਹਾ , ਸਾਨੂੰ ਉਨ੍ਹਾਂ ਨੂੰ ਬਚਾਉਣ ਅਤੇ ਸੁਰੱਖਿਅਤ ਜਗ੍ਹਾ ਉੱਤੇ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਵਾਈ ਅੱਡੇ ਉੱਤੇ ਆਤਮਘਾਤੀ ਹਮਲਾ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਕੀਤਾ ਜੋ ਤਾਲਿਬਾਨ ਦੇ ਵੈਰੀ ਹਨ। ਅਮਰੀਕੀ ਫੌਜ ਵੀ ਮੰਨ ਚੁੱਕੀ ਹੈ ਕਿ ਲੋਕਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਣ ਦੇ ਦੌਰਾਨ ਉਨ੍ਹਾਂ ਨੇ ਕੁੱਝ ਹੱਦ ਤੱਕ ਤਾਲਿਬਾਨ ਦੇ ਨਾਲ ਕੁੱਝ ਹੱਕ ਤੱਕ ਤਾਲਮੇਲ ਸਥਾਪਤ ਕੀਤਾ ਸੀ, ਜਿਨ੍ਹਾਂ ਨ ਲੋਕਾਂ ਦੀ ਭੀੜ ਨੂੰ ਕਾਬੂ ਕਰਨ ਲਈ ਹਵਾਈ ਅੱਡੇ ਦੇ ਆਸਪਾਸ ਚੈਕ ਪੁਆਇੰਟ ਬਣਾਏ ਸਨ ਅਤੇ ਆਖਰੀ ਦਿਨਾਂ ਵਿੱਚ ਅਮਰੀਕੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕੱਢਣ ਵਿੱਚ ਸਹਿਯੋਗ ਕੀਤਾ।

ਇਹ ਵੀ ਪੜ੍ਹੋ:ਅਮਰੀਕਾ ਨੇ ਅਫਗਾਨਿਸਤਾਨ ਵਿੱਚ ਜ਼ੀਰੋ ਹਾਸਲ ਕੀਤਾ:ਪੁਤਿਨ

Last Updated : Sep 2, 2021, 6:26 PM IST

ABOUT THE AUTHOR

...view details