ਪੰਜਾਬ

punjab

ZHZB Collection Day 26: ਵਿੱਕੀ-ਸਾਰਾ ਦੀ ਜੋੜੀ ਦਾ ਜਾਦੂ ਬਰਕਰਾਰ, 'ਜ਼ਰਾ ਹਟਕੇ ਜ਼ਰਾ ਬਚਕੇ' ਨੇ 26ਵੇਂ ਦਿਨ ਕੀਤੀ ਕਰੋੜਾਂ ਦੀ ਕਮਾਈ

By

Published : Jun 28, 2023, 11:30 AM IST

ZHZB Collection Day 26: ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਸਟਾਰਰ ਫਿਲਮ ਜ਼ਰਾ ਹਟਕੇ ਜ਼ਰਾ ਬਚਕੇ ਬਾਕਸ ਆਫਿਸ 'ਤੇ ਇੱਕ ਮਹੀਨਾ ਪੂਰਾ ਕਰਨ ਵਾਲੀ ਹੈ। ਇਸ ਦੇ ਬਾਵਜੂਦ ਫਿਲਮ ਦਾ ਜਾਦੂ ਅਜੇ ਵੀ ਬਰਕਰਾਰ ਹੈ। ਜਾਣੋ 26ਵੇਂ ਦਿਨ ਫਿਲਮ ਦੀ ਕਮਾਈ।

ZHZB Collection Day 26
ZHZB Collection Day 26

ਹੈਦਰਾਬਾਦ: ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਸਟਾਰਰ ਫਿਲਮ ਜ਼ਰਾ ਹਟਕੇ ਜ਼ਰਾ ਬਚਕੇ ਬਾਕਸ ਆਫਿਸ 'ਤੇ ਆਪਣੀ ਸ਼ਾਨਦਾਰ ਕਮਾਈ ਨਾਲ ਇੱਕ ਮਹੀਨਾ ਪੂਰਾ ਕਰਨ ਵਾਲੀ ਹੈ। ਇਹ ਫਿਲਮ 2 ਜੂਨ ਨੂੰ ਰਿਲੀਜ਼ ਹੋਈ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਕ ਦਿਨ ਨੂੰ ਛੱਡ ਕੇ ਫਿਲਮ ਕਰੋੜਾਂ ਦੀ ਕਮਾਈ ਕਰ ਰਹੀ ਹੈ। ਫਿਲਮ 28 ਜੂਨ ਨੂੰ ਆਪਣੀ ਰਿਲੀਜ਼ ਦੇ 27ਵੇਂ ਦਿਨ ਚੱਲ ਰਹੀ ਹੈ ਅਤੇ ਇੱਥੇ 26 ਦਿਨਾਂ ਦੀ ਕਲੈਕਸ਼ਨ ਦਾ ਖੁਲਾਸਾ ਹੋਇਆ ਹੈ। ਜ਼ਰਾ ਹਟਕੇ ਜ਼ਰਾ ਬਚਕੇ ਨੇ 26ਵੇਂ ਦਿਨ ਵੀ ਲੱਖਾਂ ਨਹੀਂ ਕਰੋੜਾਂ ਦੀ ਕਮਾਈ ਕੀਤੀ ਹੈ। ਵਿੱਕੀ-ਸਾਰਾ ਦੀ ਫੈਮਿਲੀ ਡਰਾਮਾ ਫਿਲਮ ਜ਼ਰਾ ਹਟਕੇ ਜ਼ਰਾ ਬਚਕੇ ਨੇ 26ਵੇਂ ਦਿਨ ਬਾਕਸ ਆਫਿਸ 'ਤੇ ਕੀ ਕਰਿਸ਼ਮਾ ਕੀਤਾ ਅਤੇ ਇਸ ਦਾ ਕੁੱਲ ਕਲੈਕਸ਼ਨ ਕਿੰਨਾ ਰਿਹਾ। ਆਓ ਇੱਕ ਨਜ਼ਰ ਮਾਰੀਏ।

ਜ਼ਰਾ ਹਟਕੇ ਜ਼ਰਾ ਬਚਕੇ ਦੇ 26ਵੇਂ ਦਿਨ ਦੀ ਕਮਾਈ:ਸਾਨੂੰ ਇਹ ਮੰਨਣਾ ਪਵੇਗਾ ਕਿ ਫਿਲਮ ਆਦਿਪੁਰਸ਼ ਦਾ ਸਾਰਾ ਫਾਇਦਾ ਫਿਲਮ ਜ਼ਰਾ ਹਟਕੇ ਜ਼ਰਾ ਬਚਕੇ ਨੂੰ ਮਿਲਿਆ ਹੈ। ਜੇਕਰ ਫਿਲਮ ਆਦਿਪੁਰਸ਼ ਨੇ ਬਾਕਸ ਆਫਿਸ 'ਤੇ ਆਪਣਾ ਕਰਿਸ਼ਮਾ ਦਿਖਾਇਆ ਹੁੰਦਾ ਤਾਂ ਦਰਸ਼ਕ ਕਾਫੀ ਸਮਾਂ ਪਹਿਲਾਂ 'ਜ਼ਰਾ ਹਟਕੇ ਜ਼ਰਾ ਬਚਕੇ' ਨੂੰ ਭੁੱਲ ਜਾਂਦੇ, ਪਰ ਵਿੱਕੀ ਅਤੇ ਸਾਰਾ ਇਸ ਮਾਮਲੇ 'ਚ ਖੁਸ਼ਕਿਸਮਤ ਨਿਕਲੇ ਅਤੇ ਉਨ੍ਹਾਂ ਦੀ ਫਿਲਮ 'ਜ਼ਰਾ ਹਟਕੇ ਜ਼ਰਾ ਬਚਕੇ' ਨੇ ਬਾਕਸ ਆਫਿਸ ਉਤੇ ਸ਼ਾਨਦਾਰ ਕੰਮ ਕੀਤਾ ਅਤੇ ਇਹ ਅਜੇ ਤੱਕ ਵੀ ਜਾਰੀ ਹੈ।

ਮਹਿਜ਼ 40 ਕਰੋੜ ਰੁਪਏ ਦੇ ਬਜਟ 'ਚ ਬਣੀ ਇਸ ਫਿਲਮ ਨੇ 26 ਦਿਨਾਂ 'ਚ 81.07 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ ਅਤੇ ਫਿਲਮ ਨੇ 26ਵੇਂ ਦਿਨ 1 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਕਾਰਤਿਕ-ਕਿਆਰਾ ਸਟਾਰਰ ਫਿਲਮ ਸੱਤਿਆ ਪ੍ਰੇਮ ਕਥਾ 29 ਜੂਨ ਨੂੰ ਰਿਲੀਜ਼ ਹੋ ਰਹੀ ਹੈ, ਜਿਸ ਦੀ ਕਹਾਣੀ ਜ਼ਰਾ ਹਟਕੇ ਜ਼ਰਾ ਬਚਕੇ ਵਰਗੀ ਹੈ। ਇਸ ਫਿਲਮ ਨਾਲ ਸ਼ਾਇਦ ਵਿੱਕੀ ਅਤੇ ਸਾਰਾ ਦੀ ਫਿਲਮ ਦਾ ਬਾਕਸ ਆਫਿਸ ਉਤੇ ਅੰਤ ਹੋ ਜਾਵੇਗਾ।

ABOUT THE AUTHOR

...view details