ਪੰਜਾਬ

punjab

ਰਣਬੀਰ ਕਪੂਰ-ਸ਼ਰਧਾ ਕਪੂਰ ਦੀ ਰੋਮਾਂਟਿਕ ਫਿਲਮ 'ਤੂੰ ਝੂਠੀ...ਮੈਂ ਮੱਕਾਰ' ਦਾ ਐਲਾਨ, ਦੇਖੋ ਟੀਜ਼ਰ

By

Published : Dec 14, 2022, 4:26 PM IST

ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਪਹਿਲੀ ਫਿਲਮ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਇੱਕ ਰੋਮਾਂਟਿਕ ਡਰਾਮਾ ਫਿਲਮ ਹੈ ਜਿਸ ਵਿੱਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਲਵ ਕੈਮਿਸਟਰੀ ਦੇਖਣ ਨੂੰ ਮਿਲੇਗੀ।

Etv Bharat
Etv Bharat

ਹੈਦਰਾਬਾਦ: ਰਣਬੀਰ ਕਪੂਰ ਤੇ ਸ਼ਰਧਾ ਕਪੂਰ ਪਹਿਲੀ ਵਾਰ ਕਿਸੇ ਫ਼ਿਲਮ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। 'ਪਿਆਰ ਕਾ ਪੰਚਨਾਮਾ' ਅਤੇ 'ਸੋਨੂੰ ਕੇ ਟਿੱਟੂ ਕੀ ਸਵੀਟੀ' ਫਿਲਮਾਂ ਦੇ ਨਿਰਦੇਸ਼ਕ ਲਵ ਰੰਜਨ ਹੁਣ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਨਾਲ ਫਿਲਮ ਲੈ ਕੇ ਆ ਰਹੇ ਹਨ। ਫਿਲਮ ਦੀ ਸ਼ੂਟਿੰਗ ਕਾਫੀ ਸਮੇਂ ਤੋਂ ਚੱਲ ਰਹੀ ਹੈ ਅਤੇ ਸ਼ੂਟਿੰਗ ਸੈੱਟ 'ਤੇ ਕਦੇ ਤਸਵੀਰਾਂ ਤੇ ਕਦੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। 13 ਦਸੰਬਰ ਨੂੰ ਸ਼ਰਧਾ ਕਪੂਰ ਨੇ ਪੋਸਟਰ ਸ਼ੇਅਰ ਕਰਕੇ ਫਿਲਮ ਦੇ ਨਾਂ ਦਾ ਪੂਰਾ ਖੁਲਾਸਾ ਨਹੀਂ ਕੀਤਾ। ਪਰ ਹੁਣ ਫਿਲਮ ਦਾ ਨਾਂ ਸਾਹਮਣੇ ਆਇਆ ਹੈ।

ਸ਼ਰਧਾ ਕਪੂਰ ਨੇ ਵਾਅਦਾ ਪੂਰਾ ਕੀਤਾ: ਆਪਣੇ ਵਾਅਦੇ ਮੁਤਾਬਕ ਸ਼ਰਧਾ ਕਪੂਰ ਨੇ 14 ਦਸੰਬਰ ਨੂੰ ਫਿਲਮ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਫਿਲਮ ਦਾ ਨਾਂ 'ਤੂੰ ਝੂਠੀ... ਮੈਂ ਮੱਕਾਰ' ਹੈ। ਫਿਲਮ ਦਾ ਇੱਕ ਟੀਜ਼ਰ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਰਣਬੀਰ ਅਤੇ ਸ਼ਰਧਾ ਦੀ ਜੋੜੀ ਸ਼ਾਨਦਾਰ ਲੱਗ ਰਹੀ ਹੈ।

ਕਦੋਂ ਹੋਵੇਗੀ ਰਿਲੀਜ਼: ਫਿਲਮ ਦੇ ਨਾਂ ਦੇ ਨਾਲ ਹੀ ਫਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕਰ ਦਿੱਤਾ ਗਿਆ ਹੈ। ਇਹ ਫਿਲਮ 8 ਮਾਰਚ 2023 ਨੂੰ ਹੋਲੀ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।

ਸ਼ੂਟ ਦੇ ਵੀਡੀਓ ਵਾਇਰਲ:ਰਣਬੀਰ ਅਤੇ ਸ਼ਰਧਾ ਪਹਿਲੀ ਵਾਰ ਇੱਕ ਫਿਲਮ ਵਿੱਚ ਇਕੱਠੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਫਿਲਮ ਦੇ ਸ਼ੂਟ ਦੇ ਇੱਕ ਵਾਇਰਲ ਵੀਡੀਓ ਵਿੱਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਪਾਣੀ ਵਿੱਚ ਸ਼ੂਟਿੰਗ ਕਰਦੇ ਨਜ਼ਰ ਆਏ ਸਨ। ਇੱਥੇ ਇੱਕ ਰੋਮਾਂਟਿਕ ਸੀਨ ਸ਼ੂਟ ਕੀਤਾ ਗਿਆ ਸੀ, ਜਿਸ ਵਿੱਚ ਰਣਬੀਰ ਕਪੂਰ ਸ਼ਰਟਲੈੱਸ ਨਜ਼ਰ ਆ ਰਹੇ ਸਨ। ਸ਼ੂਟਿੰਗ ਦਾ ਇਹ ਸਥਾਨ ਸਪੇਨ ਦੱਸਿਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਹਾਲ ਹੀ 'ਚ ਇਕ ਹੋਰ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਕੋਰੀਓਗ੍ਰਾਫਰ ਰਣਬੀਰ ਅਤੇ ਸ਼ਰਧਾ ਨੂੰ ਰੋਮਾਂਟਿਕ ਸੀਨ 'ਤੇ ਸਟੈਪ ਸਿਖਾ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦੀ ਘੋਸ਼ਣਾ ਦੇ ਨਾਲ ਹੀ ਦੱਸਿਆ ਗਿਆ ਸੀ ਕਿ ਇਹ ਫਿਲਮ 8 ਮਾਰਚ 2023 ਨੂੰ ਰਿਲੀਜ਼ ਹੋਵੇਗੀ। ਹੁਣ ਫਿਲਮ ਦੇ ਇੱਕ ਗੀਤ ਦੇ ਸ਼ੂਟ ਤੋਂ ਰਣਬੀਰ-ਸ਼ਰਧਾ ਦਾ ਡਾਂਸ ਵੀਡੀਓ ਲੀਕ ਹੋ ਗਿਆ ਹੈ।

ਲਵ ਰੰਜਨ ਦੀਆਂ ਫਿਲਮਾਂ ਨੂੰ ਨੌਜਵਾਨਾਂ ਵਿੱਚ ਕਾਫੀ ਪਸੰਦ ਕੀਤਾ ਜਾਂਦਾ ਹੈ। ਲਵ ਰੰਜਨ ਨੇ 'ਪਿਆਰ ਕਾ ਪੰਚਨਾਮਾ' ਅਤੇ 'ਪਿਆਰ ਕਾ ਪੰਚਨਾਮਾ-2' ਵਰਗੀਆਂ ਫਿਲਮਾਂ ਨਾਲ ਬਾਲੀਵੁੱਡ 'ਚ ਖਾਸ ਪਛਾਣ ਬਣਾਈ ਹੈ।

ਤੁਹਾਨੂੰ ਦੱਸ ਦੇਈਏ ਕਿ ਲਵ ਰੰਜਨ ਅਤੇ ਅੰਕੁਰ ਗਰਗ ਦੁਆਰਾ ਨਿਰਮਿਤ ਅਤੇ ਭੂਸ਼ਣ ਕੁਮਾਰ ਦੁਆਰਾ ਪੇਸ਼ ਕੀਤੀ ਗਈ ਇਸ ਫਿਲਮ ਵਿੱਚ ਰਣਬੀਰ ਅਤੇ ਸ਼ਰਧਾ ਦੇ ਨਾਲ ਡਿੰਪਲ ਕਪਾਡੀਆ ਅਤੇ ਬੋਨੀ ਕਪੂਰ ਵੀ ਨਜ਼ਰ ਆਉਣਗੇ।

ਇਹ ਵੀ ਪੜ੍ਹੋ:Switzerland International Film Festival: 'ਦਿ ਕਸ਼ਮੀਰ ਫਾਈਲਜ਼' ਨੂੰ ਸਵਿਟਜ਼ਰਲੈਂਡ ਫਿਲਮ ਫੈਸਟੀਵਲ ਲਈ ਕੀਤਾ ਸ਼ਾਰਟਲਿਸਟ

ABOUT THE AUTHOR

...view details