ਪੰਜਾਬ

punjab

Welcome To The Jungle: ਸਿਲਵਰ ਸਕਰੀਨ 'ਤੇ ਬਤੌਰ ਅਦਾਕਾਰ ਸ਼ਾਨਦਾਰ ਵਾਪਸੀ ਕਰਨ ਲਈ ਤਿਆਰ ਗਾਇਕ ਮੀਕਾ ਸਿੰਘ, ਇਸ ਬਹੁ-ਚਰਚਿਤ ਫ਼ਿਲਮ 'ਚ ਆਉਣਗੇ ਨਜ਼ਰ

By ETV Bharat Punjabi Team

Published : Sep 10, 2023, 2:21 PM IST

Singer Mika Singh: ਬਾਲੀਵੁੱਡ ਦੇ ਮਸ਼ਹੂਰ ਅਤੇ ਚਰਚਿਤ ਗਾਇਕ ਮੀਕਾ ਸਿੰਘ ਲੰਬੇ ਸਮੇਂ ਬਾਅਦ ਸਿਲਵਰ ਸਕਰੀਨ 'ਤੇ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ। ਗਾਇਕ ਮੀਕਾ ਸਿੰਘ ਹਿੰਦੀ ਫ਼ਿਲਮ ‘ਵੈਲਕਮ ਟੂ ਦ ਜੰਗਲ’ ਵਿਚ ਨਜ਼ਰ ਆਉਣਗੇ।

Welcome To The Jungle
Welcome To The Jungle

ਫਰੀਦਕੋਟ:ਬਾਲੀਵੁੱਡ ਦੇ ਮਸ਼ਹੂਰ ਅਤੇ ਚਰਚਿਤ ਗਾਇਕ ਮੀਕਾ ਸਿੰਘ ਲੰਬੇ ਸਮੇਂ ਬਾਅਦ ਸਿਲਵਰ ਸਕਰੀਨ 'ਤੇ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ। ਮੀਕਾ ਸਿੰਘ ਅਕਸ਼ੈ ਕੁਮਾਰ ਸਟਾਰਰ ਅਪਕਮਿੰਗ ਅਤੇ ਮਲਟੀ-ਸਟਾਰਰ ਹਿੰਦੀ ਫ਼ਿਲਮ ‘ਵੈਲਕਮ ਟੂ ਦ ਜੰਗਲ’ ਵਿਚ ਕਈ ਮੰਨੇ-ਪ੍ਰਮੰਨੇ ਬਾਲੀਵੁੱਡ ਸਿਤਾਰਿਆਂ ਨਾਲ ਸਕਰੀਨ ਸੇਅਰ ਕਰਦੇ ਨਜ਼ਰ ਆਉਣਗੇ। 'ਜਿਓ ਸਟੂਡਿਓਜ਼ ਅਤੇ ਏ.ਏ ਨਾਡਿਆਡਵਾਲਾ-ਫ਼ਿਰੋਜ਼ ਨਾਡਿਆਡਵਾਲਾ' ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਬਿਗ ਸੈਟਅੱਪ ਅਤੇ ਬਹੁਕਰੌੜ੍ਹੀ ਫ਼ਿਲਮ ਦਾ ਨਿਰਦੇਸ਼ਨ ਅਹਿਮਦ ਖ਼ਾਨ ਕਰ ਰਹੇ ਹਨ।

ਹਿੰਦੀ ਫ਼ਿਲਮ ‘ਵੈਲਕਮ ਟੂ ਦ ਜੰਗਲ’ 'ਚ ਇਹ ਸਿਤਾਰੇ ਆਉਣਗੇ ਨਜ਼ਰ: ਹਿੰਦੀ ਸਿਨੇਮਾ ਦੀ ਆਉਣ ਵਾਲੀ ਬਹੁ-ਚਰਚਿਤ ਫ਼ਿਲਮਾਂ ਵਿਚ ਸ਼ੁਮਾਰ ਹੋ ਚੁੱਕੀ ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ, ਸੰਜ਼ੇ ਦੱਤ, ਸੁਨੀਲ ਸੈੱਟੀ, ਅਰਸ਼ਦ ਵਾਰਸੀ, ਪਰੇਸ਼ ਰਾਵਲ, ਜੋਨੀ ਲੀਵਰ, ਰਾਜਪਾਲ ਯਾਦਵ, ਤੁਸ਼ਾਰ ਕਪੂਰ, ਸ੍ਰੇਅਸ਼ ਤਲਪੜ੍ਹੇ, ਕ੍ਰਿਸ਼ਨਾ ਅਭਿਸ਼ੇਕ, ਕਿਕੂ ਸ਼ਾਰਦਾ, ਰਾਹੁਲ ਦੇਵ, ਮੁਕੇਸ਼ ਤਿਵਾੜ੍ਹੀ, ਯਸ਼ਪਾਲ ਸ਼ਰਮਾ, ਜਾਕਿਰ ਹੁਸੈਨ, ਰਵੀਨਾ ਟੰਡਨ, ਲਾਰਾ ਦੱਦਾ, ਜੈਕਲੀਨ ਫ਼ਰਨਾਡਿਜ਼, ਦਿਸ਼ਾ ਪਠਾਨਂੀ ਆਦਿ ਸਿਤਾਰੇ ਲੀਡ ਭੂਮਿਕਾਵਾਂ ਅਦਾ ਕਰ ਰਹੇ ਹਨ। ਫ਼ਸਟ ਲੁੱਕ ਜਾਰੀ ਹੁੰਦਿਆਂ ਹੀ ਦਰਸ਼ਕਾਂ ਦੀ ਉਤਸੁਕਤਾ ਦਾ ਕੇਂਦਰ-ਬਿੰਦੂ ਬਣ ਚੁੱਕੀ ਉਕਤ ਫ਼ਿਲਮ ਦਾ ਇਕ ਖਾਸ ਆਕਰਸ਼ਨ ਇਹ ਵੀ ਹੈ ਕਿ ਇਸ ਫਿਲਮ ਵਿੱਚ ਗਾਇਕ ਮੀਕਾ ਪਹਿਲੀ ਵਾਰ ਬਤੌਰ ਅਦਾਕਾਰ ਆਪਣੇ ਵੱਡੇ ਭਰਾ ਅਤੇ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਨਾਲ ਅਭਿਨੈ ਕਰਦੇ ਨਜ਼ਰ ਆਉਣਗੇ, ਜਦਕਿ ਇਸ ਤੋਂ ਪਹਿਲਾ ਕਿਸੇ ਵੀ ਫ਼ਿਲਮ ਵਿੱਚ ਇਹ ਦੋਹੇ ਇਕੱਠੇ ਨਜ਼ਰ ਨਹੀਂ ਆਏ ਹਨ।

ਗਾਇਕ ਮੀਕਾ ਸਿੰਘ ਦਾ ਵਰਕ ਫਰੰਟ: ਗਾਇਕ ਮੀਕਾ ਸਿੰਘ ਦੇ ਵਰਕ ਫ਼ਰੰਟ ਦੀ ਗੱਲ ਕਰੀਏ, ਤਾਂ ਉਹ ਸੋਲੋ ਗਾਇਕੀ ਦੀ ਬਜਾਏ ਲਾਈਵ ਸਟੇਜ਼ ਪ੍ਰੋਫੋਰਮੈੱਸ ਅਤੇ ਵਿਦੇਸ਼ੀ ਸੰਗੀਤਕ ਟੂਰਜ਼ ਨੂੰ ਜਿਆਦਾ ਪਹਿਲ ਦੇ ਰਹੇ ਹਨ। ਇਸ ਤੋਂ ਇਲਾਵਾ ਟੈਲੀਵਿਜ਼ਨ ਦੇ ਵੱਡੇ ਰਿਅਲਟੀ ਸ਼ੋਅਜ਼ ਵੀ ਸੈਲੀਬ੍ਰਿਟੀ ਗੈਸਟ ਦੇ ਤੌਰ 'ਤੇ ਕਰਨਾ ਉਨਾਂ ਦੀ ਤਰਜ਼ੀਹਤ ਵਿਚ ਸ਼ਾਮਿਲ ਰਿਹਾ ਹੈ। ਬਾਕਮਾਲ ਗਾਇਕ ਮੀਕਾ ਸਿੰਘ ਨਿਰਮਾਤਾ ਦੇ ਤੌਰ 'ਤੇ ਇੱਕ ਪੰਜਾਬੀ ਫ਼ਿਲਮ 'ਮਿੱਟੀ' ਦਾ ਵੀ ਨਿਰਮਾਣ ਕਰ ਚੁੱਕੇ ਹਨ, ਜੋ ਅਦਾਕਾਰ ਦੇ ਤੌਰ 'ਤੇ ਉਨਾਂ ਦੀ ਪਹਿਲੀ ਫ਼ਿਲਮ ਰਹੀ ਹੈ। ਸਾਲ 2010 ਵਿਚ ਆਈ ਅਤੇ ਜਤਿੰਦਰ ਮੌਹਰ ਵੱਲੋਂ ਨਿਰਦੇਸ਼ਿਤ ਕੀਤੀ ਇਸ ਰੋਮਾਂਟਿਕ-ਡਰਾਮਾ-ਅੇੈਕਸ਼ਨ ਫ਼ਿਲਮ ਨੂੰ ਚਾਹੇ ਆਸ ਅਨੁਸਾਰ ਸਫ਼ਲਤਾ ਨਸੀਬ ਨਹੀਂ ਹੋਈ, ਪਰ ਇਸ ਵਿਚ ਮੀਕਾ ਸਿੰਘ ਦੀ ਗਾਇਕੀ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਸੀ। ਬਤੌਰ ਪਲੇ ਬੈਕ ਗਾਇਕ, ਪੰਜਾਬੀ ਫ਼ਿਲਮਾਂ ਵਿਚ ਬਰਾਬਰ ਸਰਗਰਮ ਰਹਿਣ ਵਾਲੇ ਮੀਕਾ ਸਿੰਘ ਵੱਲੋ ਵੱਖ-ਵੱਖ ਫ਼ਿਲਮਾਂ ਵਿੱਚ ਗਾਏ ਜਾਣ ਵਾਲੇ ਗੀਤਾਂ ਨੂੰ ਕਾਫ਼ੀ ਸਫ਼ਲਤਾ ਮਿਲੀ ਹੈ। ਇਨ੍ਹਾਂ ਗੀਤਾਂ ਵਿੱਚ ਸਿੰਘ ਇੰਜ਼ ਕਿੰਗ ਦਾ 'ਬਸ ਇੱਕ ਕਿੰਗ', ਜਬ ਵੀ ਮੇਟ ਦਾ 'ਮੌਜਾ ਹੀ ਮੌਜਾ', ਹਾਊਸਫੁਲ ਦਾ 'ਧੰਨੋ' ਆਦਿ ਸ਼ਾਮਿਲ ਰਹੇ ਹਨ। ਆਪਣੀ ਉਕਤ ਨਵੀਂ ਹਿੰਦੀ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਇਸ ਗਾਇਕ ਅਨੁਸਾਰ ਉਨਾਂ ਦੀ ਫ਼ਿਲਮ ਵਿਚਲੀ ਭੂਮਿਕਾ ਚਾਹੇ ਜਿਆਦਾ ਲੰਬੀ ਨਹੀਂ ਹੈ, ਪਰ ਇਸ ਦੇ ਬਾਵਜੂਦ ਇਸ ਫਿਲਮ ਵਿੱਚ ਉਨ੍ਹਾਂ ਦੇ ਕਾਫ਼ੀ ਦਿਲਚਸਪ ਸ਼ੇਡਜ਼ ਦਰਸ਼ਕਾਂ ਅਤੇ ਉਨਾਂ ਦੇ ਚਾਹੁਣ ਵਾਲਿਆਂ ਨੂੰ ਦੇਖਣ ਨੂੰ ਮਿਲਣਗੇ।


ABOUT THE AUTHOR

...view details