ਪੰਜਾਬ

punjab

Karan Aujla: ਕਰਨ ਔਜਲਾ ਦੇ ਪ੍ਰੋਗਰਾਮ 'ਚ ਦਿਸਿਆ ਅਨਮੋਲ ਬਿਸ਼ਨੋਈ, ਦਿੱਤਾ ਸਪੱਸ਼ਟੀਕਰਨ

By

Published : Apr 19, 2023, 2:17 PM IST

Updated : Apr 19, 2023, 4:16 PM IST

ਹਾਲ ਹੀ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਦੀ ਵੀਡੀਓ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਹੀ ਸੀ, ਵੀਡੀਓ ਵਿੱਚ ਗਾਇਕ ਦੇ ਸ਼ੋਅ ਦੌਰਾਨ ਅਨਮੋਲ ਬਿਸ਼ਨੋਈ ਦਿਖਾਈ ਦੇ ਰਹੇ ਹਨ, ਹੁਣ ਇਸ ਵੀਡੀਓ ਨੂੰ ਲੈ ਕੇ ਗਾਇਕ ਨੇ ਸਪੱਸ਼ਟੀਕਰਨ ਦਿੱਤਾ ਹੈ।

ਕਰਨ ਔਜਲਾ
ਕਰਨ ਔਜਲਾ

ਚੰਡੀਗੜ੍ਹ:ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਨੂੰ ਇੱਕ ਸਾਲ ਹੋਣ ਵਾਲਾ ਹੈ, ਪਰ ਅਜੇ ਤੱਕ ਵੀ ਗਾਇਕ ਦੇ ਕਤਲ ਕਾਂਡ ਦੀ ਜਾਂਚ ਨੂੰ ਪੂਰਾ ਨਹੀਂ ਕਿਹਾ ਜਾ ਸਕਦਾ, ਆਏ ਦਿਨ ਗਾਇਕ ਦੇ ਕੇਸ ਵਿੱਚ ਨਵੇਂ ਨਵੇਂ ਖੁਲਾਸੇ ਹੁੰਦੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਗਾਇਕ ਦੇ ਕਤਲ ਵਿੱਚ ਕਈ ਗਾਇਕਾਂ ਉਤੇ ਵੀ ਸ਼ੱਕ ਜ਼ਾਹਿਰ ਕੀਤਾ ਗਿਆ ਅਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਇੱਕ ਵੀਡੀਓ ਜੋ ਸ਼ੋਸਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਉਸ ਨੇ ਕਈ ਸੁਆਲ ਖੜ੍ਹੇ ਕਰਨ ਦਿੱਤੇ ਹਨ, ਉਹ ਪੰਜਾਬੀ ਗਾਇਕ ਕਰਨ ਔਜਲਾ ਦੀ ਹੈ, ਵੀਡੀਓ ਵਾਇਰਲ ਹੋਣ ਤੋਂ ਬਾਅਦ ਕਰਨ ਔਜਲਾ ਵਿਵਾਦਾਂ ਵਿੱਚ ਘਿਰ ਗਿਆ ਹੈ।

ਕੀ ਹੈ ਵਾਇਰਲ ਵੀਡੀਓ ਵਿੱਚ: ਜੋ ਵੀਡੀਓ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ, ਉਸ ਵਿੱਚ ਭਗੌੜਾ ਅਨਮੋਲ ਬਿਸ਼ਨੋਈ, ਜੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਹੈ, ਗਾਇਕ ਕਰਨ ਔਜਲਾ ਇਸ ਦੇ ਨਾਲ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਜੋ ਕਿ ਕੈਲੀਫੋਰਨੀਆ ਵਿੱਚ ਇੱਕ ਪਾਰਟੀ ਵਿੱਚ ਸ਼ੂਟ ਕੀਤੀ ਗਈ ਸੀ, ਔਜਲਾ ਅਤੇ ਇੱਕ ਹੋਰ ਗਾਇਕ ਸ਼ੈਰੀ ਮਾਨ ਨੂੰ ਸਟੇਜ 'ਤੇ ਪੇਸ਼ ਕਰਦੇ ਹੋਏ ਦਿਖਾਇਆ ਗਿਆ ਹੈ। ਬੈਕਗ੍ਰਾਊਂਡ 'ਚ ਅਨਮੋਲ ਬਿਸ਼ਨੋਈ ਨੂੰ ਲੋਕਾਂ ਦੇ ਸਮੂਹ ਨਾਲ ਖੜ੍ਹੇ ਦੇਖਿਆ ਜਾ ਸਕਦਾ ਹੈ।

ਕਰਨ ਔਜਲਾ

ਕੌਣ ਹੈ ਅਨਮੋਲ ਬਿਸ਼ਨੋਈ: ਅਨਮੋਲ ਬਿਸ਼ਨੋਈ, ਲਾਰੈਂਸ ਬਿਸ਼ਨੋਈ ਦਾ ਭਰਾ ਹੈ। ਅਨਮੋਲ ਬਿਸ਼ਨੋਈ ਕਾਫ਼ੀ ਮਹੀਨਿਆਂ ਤੋਂ ਸੁਰਖੀ 'ਚ ਬਣਿਆ ਹੋਇਆ ਹੈ, ਬਿਸ਼ਨੋਈ ਸਿੱਧੂ ਮੂਸੇਵਾਲਾ ਕਤਲ ਕੇਸ ਲਈ ਚਾਹੀਦਾ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਮੂਸੇਵਾਲਾ ਦੀ ਬੀਤੇ ਸਾਲ ਮਈ ਵਿੱਚ ਮਾਨਸਾ ਦੇ ਪਿੰਡ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਤੋਂ ਹੀ ਪੁਲਿਸ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਲੱਭ ਰਹੀ ਹੈ।

ਹੁਣ ਇਸ ਵਿਵਾਦ ਤੋਂ ਬਾਅਦ ਗਾਇਕ ਕਰਨ ਔਜਲਾ ਦਾ ਬਿਆਨ: ਇਸ ਵੀਡੀਓ ਤੋਂ ਬਾਅਦ ਗਾਇਕ ਔਜਲਾ ਨੇ ਇੱਕ ਪੋਸਟ ਸਾਂਝੀ ਕਰਕੇ ਆਪਣੀ ਸਥਿਤੀ ਨੂੰ ਸਪੱਸ਼ਟ ਕੀਤਾ ਹੈ ਅਤੇ ਕਿਹਾ ਹੈ 'ਮੈਂ ਨਹੀਂ ਸੋਚਿਆ ਕਿ ਮੈਨੂੰ ਇਸ ਦੀ ਗੱਲ ਦੀ ਜ਼ਰੂਰਤ ਹੈ ਪਰ ਬਹੁਤ ਸਾਰੀਆਂ ਪੋਸਟਾਂ ਅਤੇ ਸੰਦੇਸ਼ਾਂ ਨੂੰ ਦੇਖਣ ਤੋਂ ਬਾਅਦ ਮੈਂ ਸਿਰਫ ਐਤਵਾਰ ਨੂੰ ਬੇਕਰਸਫੀਲਡ, ਕੈਲੀਫੋਰਨੀਆ ਵਿੱਚ ਇੱਕ ਸਮਾਗਮ ਬਾਰੇ ਸਪੱਸ਼ਟ ਕਰਨਾ ਚਾਹੁੰਦਾ ਹਾਂ।'

ਗਾਇਕ ਨੇ ਅੱਗੇ ਕਿਹਾ 'ਇੱਕ ਗਾਇਕ ਹੋਣ ਦੇ ਨਾਤੇ ਸਾਨੂੰ ਇਹ ਪਤਾ ਨਹੀਂ ਹੈ ਕਿ ਸਾਡੇ ਲਈ ਬੁੱਕ ਕੀਤੇ ਗਏ ਵਿਆਹ ਦੇ ਸ਼ੋਆਂ ਵਿੱਚ ਕੌਣ ਹਾਜ਼ਰ ਹੋ ਰਿਹਾ ਹੈ ਜਾਂ ਕਿਸ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਸ ਕਾਰਨ ਮੈਂ ਬਹੁਤ ਸਾਰੇ ਵਿਆਹ ਦੇ ਸ਼ੋਅਜ਼ ਨੂੰ ਕਰਨ ਨੂੰ ਮਹੱਤਤਾ ਨਹੀਂ ਦਿੰਦਾ।'

ਗਾਇਕ ਨੇ ਅੱਗੇ ਕਿਹਾ ਕਿ 'ਉਹ ਅਨਮੋਲ ਬਿਸ਼ਨੋਈ ਦੇ ਪਿਛੋਕੜ ਬਾਰੇ ਉਦੋਂ ਤੱਕ ਨਹੀਂ ਜਾਣਦੇ ਸਨ ਜਦੋਂ ਤੱਕ ਉਹ ਸੋਸ਼ਲ ਮੀਡੀਆ 'ਤੇ ਵੀਡੀਓ ਨਹੀਂ ਦੇਖਦਾ ਸੀ। ਇੱਕ ਗਾਇਕ ਹੋਣ ਕਾਰਨ ਮੈਂ ਆਪਣੀ ਪੇਸ਼ਕਾਰੀ 'ਤੇ ਧਿਆਨ ਦਿੰਦਾ ਹਾਂ ਅਤੇ ਸ਼ੋਅ ਲਾਉਂਦਾ ਹਾਂ, ਮੈਂ ਹਰ ਇੱਕ ਵਿਅਕਤੀ ਉਤੇ ਧਿਆਨ ਨਹੀਂ ਦਿੰਦਾ ਕਿਉਂਕਿ ਆਲੇ ਦੁਆਲੇ ਬਹੁਤ ਸਾਰੇ ਲੋਕ ਹੁੰਦੇ ਹਨ। ਮੈਂ ਜਾਣਬੁੱਝ ਕੇ ਕਦੇ ਵੀ ਆਪਣੇ ਆਪ ਨੂੰ ਅਜਿਹੀ ਕਿਸੇ ਚੀਜ਼ ਨਾਲ ਨਾ ਹੀ ਜੋੜਿਆ ਹੈ ਅਤੇ ਨਾ ਹੀ ਜੋੜਾਂਗਾ।'

ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹੜਕੰਪ ਮਚਾ ਦਿੱਤਾ ਸੀ, ਕਈ ਗਾਇਕਾਂ ਅਤੇ ਨਿਰਮਾਤਾਵਾਂ ਨੂੰ ਆਪਣੀ ਸੁਰੱਖਿਆ ਦਾ ਡਰ ਸੀ। ਪਿਛਲੇ ਦਿਨੀਂ ਗਾਇਕ ਮਨਕੀਰਤ ਔਲਖ ਦੀ ਰੇਕੀ ਕਰਨ ਦੀ ਘਟਨਾ ਵੀ ਸੀਸੀਟੀਵੀ ਵਿੱਚ ਕੈਦ ਪਾਈ ਗਈ ਸੀ।

ਇਹ ਵੀ ਪੜ੍ਹੋ:Film Ucha Buraj Lahore Da: ਸਿੱਖ ਇਤਿਹਾਸ ਦੇ ਵਰਕੇ ਫਰੋਲਦੀ ਨਜ਼ਰ ਆਏਗੀ ਫਿਲਮ 'ਉੱਚਾ ਬੁਰਜ ਲਾਹੌਰ ਦਾ', ਜਾਣੋ ਰਿਲੀਜ਼ ਡੇਟ

Last Updated : Apr 19, 2023, 4:16 PM IST

ABOUT THE AUTHOR

...view details