ਮੁੰਬਈ (ਬਿਊਰੋ): ਬਾਲੀਵੁੱਡ ਦੇ 'ਕਿੰਗ ਖਾਨ' ਸ਼ਾਹਰੁਖ ਖਾਨ ਦੀ ਵਿਵਾਦਿਤ ਫਿਲਮ 'ਪਠਾਨ' ਦੇ ਗਾਣੇ ਬੇਸ਼ਰਮ ਰੰਗ ਨੂੰ ਲੈ ਕੇ ਇਕ ਅਪਡੇਟ ਸਾਹਮਣੇ (besharam rang song controversy) ਆਈ ਹੈ। 'ਬੇਸ਼ਰਮ ਰੰਗ' ਗੀਤ 'ਚ ਦੀਪਿਕਾ ਪਾਦੂਕੋਣ ਨੇ ਭਗਵੇਂ ਰੰਗ ਦੀ ਬਿਕਨੀ ਪਹਿਨਣ 'ਤੇ ਹੋਏ ਹੰਗਾਮੇ 'ਤੇ ਐਕਸ਼ਨ ਲਿਆ ਗਿਆ ਹੈ ਅਤੇ ਹੁਣ ਗੀਤ ਨੂੰ ਟ੍ਰਿਮ ਕੀਤਾ ਗਿਆ ਹੈ। ਹਾਲ ਹੀ 'ਚ ਸੈਂਸਰ ਬੋਰਡ ਨੇ ਪਠਾਨ ਦੇ ਨਿਰਮਾਤਾਵਾਂ ਨੂੰ ਗੀਤ 'ਚ ਬਦਲਾਅ ਦਾ ਸੁਝਾਅ ਦਿੱਤਾ ਸੀ। ਆਓ ਜਾਣਦੇ ਹਾਂ ਫਿਲਮ 'ਪਠਾਨ' ਦੇ ਕਿਹੜੇ-ਕਿਹੜੇ ਦ੍ਰਿਸ਼ਾਂ 'ਤੇ ਮੇਕਰਸ ਨੇ ਕੰਮ ਕੀਤਾ ਹੈ ਅਤੇ ਉਨ੍ਹਾਂ 'ਤੇ ਕੈਂਚੀ ਦੀ ਵਰਤੋਂ ਕੀਤੀ ਹੈ।
ਬੇਸ਼ਰਮ ਰੰਗ ਤੋਂ ਹਟਾਏ ਗਏ ਇਹ ਸੀਨ: ਪਿਛਲੇ ਸਾਲ 12 ਦਸੰਬਰ ਨੂੰ ਰਿਲੀਜ਼ ਹੋਏ ਫਿਲਮ 'ਪਠਾਨ' ਦੇ ਪਹਿਲੇ ਗੀਤ 'ਬੇਸ਼ਰਮ ਰੰਗ' 'ਤੇ ਸੈਂਸਰ ਬੋਰਡ ਦੇ ਸੁਝਾਅ ਤੋਂ ਬਾਅਦ ਕੈਂਚੀ ਚਲੀ ਗਈ ਹੈ। ਇਸ 'ਚ ਭਗਵੇਂ ਰੰਗ ਦੀ ਬਿਕਨੀ ਪਹਿਨੀ ਦੀਪਿਕਾ 'ਤੇ ਹੰਗਾਮਾ ਹੋਇਆ ਸੀ ਅਤੇ ਹੁਣ ਅਸ਼ਲੀਲ ਦੀ ਸ਼੍ਰੇਣੀ 'ਚ ਮੰਨੇ ਜਾਂਦੇ ਬੁੱਟਸ, ਸਾਈਡ ਪੋਜ਼ ਦੇ ਕਲੋਜ਼-ਅੱਪ ਸ਼ਾਟ ਇਸ ਗੀਤ 'ਚੋਂ ਹਟਾ ਦਿੱਤੇ ਗਏ ਹਨ। ਗੀਤ ਲਾਈਨ 'ਬਹੁਤ ਤੰਗ ਕੀਆ' ਦੇ ਉਹ ਸਾਰੇ ਸ਼ਾਟ ਅਤੇ ਵਿਜ਼ੂਅਲ ਵੀ ਕੱਟ ਦਿੱਤੇ ਗਏ ਹਨ, ਪਰ ਜਿਸ 'ਤੇ ਇਹ ਸਾਰਾ ਹੰਗਾਮਾ ਹੋਇਆ (ਭਗਵੇਂ ਰੰਗ ਦੀ ਬਿਕਨੀ) ਬਾਰੇ ਕੋਈ ਅਪਡੇਟ ਨਹੀਂ ਹੈ।
ਇਨ੍ਹਾਂ ਸ਼ਬਦਾਂ 'ਤੇ ਵੀ ਵਰਤੀ ਗਈ ਸੀ ਕੈਂਚੀ:ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਦੇਖਣ ਤੋਂ ਬਾਅਦ ਸੈਂਸਰ ਬੋਰਡ ਨੇ ਨਾ ਸਿਰਫ ਗੀਤਾਂ 'ਤੇ ਸਗੋਂ ਫਿਲਮ ਦੇ ਕੁਝ ਡਾਇਲਾਗਸ ਦੇ ਸ਼ਬਦਾਂ 'ਤੇ ਵੀ ਇਤਰਾਜ਼ ਜਤਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਚ 'ਰਾਅ' ਸ਼ਬਦ ਨੂੰ 'ਹਮਾਰੇ' ਅਤੇ 'ਲੂਲੇ ਲੰਗੜੇ' ਤੋਂ 'ਫਾਟੇ ਪੁਰਾਣੇ' ਅਤੇ 'ਪੀਐੱਮ' ਤੋਂ 'ਰਾਸ਼ਟਰਪਤੀ ਜਾਂ ਮੰਤਰੀ' ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 13 ਥਾਵਾਂ ਤੋਂ ਪੀਐਮਓ ਸ਼ਬਦ ਹਟਾ ਦਿੱਤਾ ਗਿਆ ਹੈ।