ਪੰਜਾਬ

punjab

ਤਸਵੀਰਾਂ ਸਾਂਝੀਆਂ ਕਰ ਸਰਗੁਣ ਮਹਿਤਾ ਨੇ ਕੀਤੀ ਅਕਸ਼ੈ ਕੁਮਾਰ ਦੀ ਤਾਰੀਫ਼

By

Published : Sep 5, 2022, 9:52 AM IST

ਸਰਗੁਣ ਮਹਿਤਾ (sargun mehta) ਨੇ ਪੋਸਟ ਸਾਂਝੀ ਕਰਕੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਉਸ ਦੇ ਕੰਮ, ਸੁਭਾਅ ਬਾਰੇ ਵਿਚਾਰ ਸਾਂਝੇ ਕੀਤੇ ਹਨ।

Etv Bharat
ਸਰਗੁਣ ਮਹਿਤਾ

ਚੰਡੀਗੜ੍ਹ:ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ (sargun mehta ) ਅੱਜ ਕੱਲ੍ਹ ਫਿਲਮ ਕਠਪੁਤਲੀ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਨੂੰ ਲੈ ਕੇ ਅਦਾਕਾਰਾ ਕਾਫ਼ੀ ਉਤਸ਼ਾਹਿਤ ਹੈ। ਅਦਾਕਾਰਾ ਆਏ ਦਿਨ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਫਿਲਮ ਬਾਰੇ ਅਪਡੇਟ ਦਿੰਦੀ ਰਹਿੰਦੀ ਹੈ। ਇਸੇ ਤਰ੍ਹਾਂ ਦੀ ਹੁਣ ਅਦਾਕਾਰਾ ਫਿਲਮ 'ਕਠਪੁਤਲੀ'(Sargun Mehta Movie Kathaputli ) ਨੂੰ ਲੈ ਕੇ ਕਈ ਪੋਸਟਾਂ ਸਾਂਝੀਆਂ ਕੀਤੀਆਂ।

ਸਰਗੁਣ ਮਹਿਤਾ ਨੇ ਹਾਲ ਹੀ ਵਿੱਚ ਪੋਸਟ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਅਦਾਕਾਰਾ ਨੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਤਾਰੀਫ਼ ਕੀਤੀ। ਪੋਸਟ ਵਿੱਚ ਅਦਾਕਾਰਾ ਨੇ ਲਿਖਿਆ ਹੈ ਕਿ "ਜਿਸ ਦਿਨ ਇਹ ਖਬਰ ਆਈ ਹੈ ਕਿ ਮੈਂ ਅਕਸ਼ੈ ਕੁਮਾਰ ਨਾਲ ਫਿਲਮ ਕਰ ਰਹੀ ਹਾਂ, ਉਸ ਦਿਨ ਤੋਂ ਹਰ ਜਗ੍ਹਾ, ਹਰ ਫੈਮਿਲੀ ਫੰਕਸ਼ਨ, ਹਰ ਡਿਨਰ ਉਤੇ ਇੱਕ ਹੀ ਸਾਵਲ ਸੀ ਕਿ "ਰੀਅਲ ਲਾਈਫ ਮੈਂ ਕੈਸੇ ਹੈ ਅਕਸ਼ੈ ਕੁਮਾਰ"। ਮੈਂ ਝੂਠ ਨਹੀਂ ਬੋਲ ਰਹੀ ਜਦੋਂ ਮੈਂ ਕਹਿ ਰਹੀ ਹਾਂ ਕਿ ਜਦੋਂ ਇਕ ਵਾਰ ਤਰੀਫ ਸ਼ੂਰੁ ਕਰੋ ਤਾਂ ਕਈ ਘੰਟੇ ਤਾਰੀਫ਼ ਕਰ ਸਕਦੇ ਹੋ।

ਅਦਾਕਾਰਾ ਨੇ ਅੱਗੇ ਲਿਖਿਆ ਹੈ ਕਿ "ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ ਕਿ ਸ਼ੂਟਿੰਗ ਦੌਰਾਨ ਉਹ ਸਾਰਿਆਂ ਨਾਲ ਕਿੰਨਾ ਚੰਗਾ ਸੀ। ਸੈੱਟ ਉਤੇ ਉਹ ਕਿੰਨਾ ਭਾਵੁਕ, ਸਮਰਪਿਤ ਅਤੇ ਅਨੁਸ਼ਾਸਿਤ ਹੈ। ਮੇਰੇ ਕੋਲ ਹਮੇਸ਼ਾ ਸ਼ਬਦਾਂ ਦੀ ਕਮੀ ਹੁੰਦੀ ਹੈ। ਸਿਲਵਰ ਸਕ੍ਰੀਨ ਅਤੇ ਦਿਲਾਂ ਉਤੇ 33 ਸਾਲਾਂ ਤੱਕ ਰਾਜ ਕਰਨਾ ਕੋਈ ਮਜ਼ਾਕ ਨਹੀਂ ਹੈ। ਸੱਚੇ ਅਰਥਾਂ ਵਿੱਚ ਇੱਕ ਸੁਪਰਸਟਾਰ। ਇੰਨੇ ਸ਼ਾਨਦਾਰ ਹੋਣ ਲਈ ਧੰਨਵਾਦ ਅਕਸ਼ੈ ਸਰ। ਹਮੇਸ਼ਾ ਤੁਹਾਡੇ ਲਈ ਸਰਬੱਤ ਦੇ ਭਲੇ ਲਈ ਅਰਦਾਸ ਕਰਾਂਗੇ, ਪਿਆਰ ਅਤੇ ਸਤਿਕਾਰ ਸਰਗੁਣ ਮਹਿਤਾ/ਐਸ.ਐਚ.ਓ ਪਰਮਾਰ।

ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ ਪੰਜਾਬੀ ਫਿਲਮ ਮੋਹ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਅਦਾਕਾਰਾ ਖੂਬਸੁਰਤ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸ਼ਕਾਂ ਦੀ ਇਲਾਜ ਕਰਦੀ ਰਹਿੰਦੀ ਹੈ।

ਇਹ ਵੀ ਪੜ੍ਹੋ:ਠੱਗੀ ਮਾਮਲਾ: ਦਿੱਲੀ ਪੁਲਿਸ ਨੇ ਨੋਰਾ ਫਤੇਹੀ ਤੋਂ ਕੀਤੀ ਪੁੱਛਗਿੱਛ, 50 ਤੋਂ ਵੱਧ ਸਵਾਲਾਂ ਦੇ ਮੰਗੇ ਜਵਾਬ

ABOUT THE AUTHOR

...view details