ਪੰਜਾਬ

punjab

ਇੰਤਜ਼ਾਰ ਖ਼ਤਮ!...ਅਗਲੇ ਮਹੀਨੇ ਰਿਲੀਜ਼ ਹੋ ਰਹੀ ਹੈ ਫਿਲਮ 'ਲੌਂਗ ਲਾਚੀ 2'...

By

Published : Jul 28, 2022, 10:25 AM IST

ਐਮੀ ਵਿਰਕ ਅਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ ਲੌਂਗ ਲਾਚੀ 2 ਅਗਲੇ ਮਹੀਨੇ 19 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।

Punjabi film laung laachi 2 will release on August 19
Punjabi film laung laachi 2 will release on August 19

ਚੰਡੀਗੜ੍ਹ:ਪੰਜਾਬੀ ਫ਼ਿਲਮਾਂ ਦਿਨੋਂ ਦਿਨ ਪੂਰੀ ਦੁਨੀਆਂ ਵਿੱਚ ਨਾਂ ਕਮਾ ਰਹੀਆਂ ਹਨ। ਇਸ ਦੇ ਚੱਲਦਿਆਂ ਕਈ ਪੰਜਾਬੀ ਕਲਾਕਾਰ ਆਪਣੀ ਨਵੀਂ ਆਉਣ ਵਾਲੀ ਫ਼ਿਲਮ ਦਾ ਐਲਾਨ ਪਹਿਲਾ ਹੀ ਕਰ ਰਹੇ ਹਨ। ਇਸ ਦੇ ਨਾਲ ਹੀ ਸਾਲ 2018 ਵਿੱਚ ਆਈ ਫ਼ਿਲਮ ਲੌਂਗ ਲਾਚੀ ਨੇ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ ਤੇ ਲੋਕਾਂ ਵੱਲੋਂ ਵੀ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ।



ਹਾਲ ਹੀ ਵਿੱਚ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ 'ਲੌਂਗ ਲਾਚੀ 2' ਦੇ ਰਿਲੀਜ਼ ਦਾ ਐਲਾਨ ਕੀਤਾ ਹੈ। ਇਹ ਫ਼ਿਲਮ ਇਸ ਸਾਲ 19 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਅਤੇ ਫ਼ਿਲਮ ਨੂੰ ਲਿਖਿਆ ਅੰਬਰਦੀਪ ਸਿੰਘ ਨੇ ਹੈ।






ਨੀਰੂ ਨੇ ਪੋਸਟਰ ਨਾਲ ਕੈਪਸ਼ਨ ਵਿੱਚ ਲਿਖਿਆ ਕਿ 'ਅਸੀਂ ਏਥੇ ਆਂ...ਲੌਂਗ ਲਾਚੀ 2💕'। ਨੀਰੂ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਅਤੇ ਗਾਇਕ ਐਮੀ ਵਿਰਕ ਨੇ ਲਿਖਿਆ "ਲੌਂਗ ਲਾਚੀ 2 ਦੁਨੀਆਂ ਭਰ ਵਿੱਚ 19 ਅਗਸਤ 2022 ਨੂੰ ਰਿਲੀਜ਼ ਹੋ ਰਹੀ ਹੈ...@amberdeepsingh ਭਾਜੀ ਆਪਣੇ ਸਭ ਤੋਂ ਵਧੀਆ, @neerubajwa ਆਮ ਵਾਂਗ ਸ਼ਾਨਦਾਰ 🤗🙏🏻😊… ਬਹੁਤ ਈ ਸੋਹਣੀ ਫਿਲਮ ਆ ਸੱਜਣੋ...ਤੇ ਸੰਗੀਤ ਨੇ ਵੀ ਚਾਰ ਚੰਨ ਲਉਨੇ ਆ…ਵਾਹਿਗੁਰੂ ਮੇਹਰ ਕਰਨ 🙏🏻"







ਅੰਬਰਦੀਪ ਸਿੰਘ ਨੇ ਲਿਖਿਆ 'ਉਮੀਦ ਹੈ ਕਿ ਤੁਹਾਨੂੰ ਦੂਜਾ ਭਾਗ ਵੀ ਪਸੰਦ ਆਵੇਗਾ...ਲੌਂਗ ਲਾਚੀ 2 ❤️… 19 ਅਗਸਤ 2022 ਨੂੰ ਰਿਲੀਜ਼ ਹੋ ਰਹੀ ਹੈ...@ammyvirk @bhagwantvirk @neerubajwa'




ਜ਼ਿਕਰ ਏ ਖ਼ਾਸ ਹੈ ਕਿ ਫ਼ਿਲਮ ਲੌਂਗ ਲਾਚੀ ਦੇ ਟਾਈਟਲ ਗੀਤ ਨੇ ਯੂ-ਟਿਊਬ 'ਤੇ ਇੱਕ ਬਿਲੀਅਨ ਹੋਣ ਵਾਲਾ ਪਹਿਲਾ ਭਾਰਤੀ ਗੀਤ ਬਣ ਚੁੱਕਿਆ ਹੈ। ਇਸ ਤੋਂ ਇਲਾਵਾ ਫ਼ਿਲਮ ਦੇ ਗਾਣੇ ਨੂੰ ਬਾਲੀਵੁੱਡ ਫ਼ਿਲਮ ਲੁੱਕਾ ਛੁਪੀ ਵਿੱਚ ਵੀ ਫ਼ਿਲਮਾਇਆ ਜਾ ਚੁੱਕਿਆ ਹੈ, ਜਿਸ ਵਿੱਚ ਕਾਰਤਿਕ ਆਯਰਨ ਤੇ ਕ੍ਰੀਤੀ ਸੈਨਨ ਮੁੱਖ ਭੂਮਿਕਾ ਵਿੱਚ ਸਨ।

ਇਹ ਵੀ ਪੜ੍ਹੋ:ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਵੀਡੀਓ ਦੇਖ ਕੇ ਫੈਨਜ਼ ਵੀ ਰਹਿ ਗਏ ਹੈਰਾਨ

ABOUT THE AUTHOR

...view details