ਪੰਜਾਬ

punjab

The Diplomat: ਜੌਨ ਅਬ੍ਰਾਹਮ ਦੀ ਇਸ ਫਿਲਮ ਵਿੱਚ ਵਿਸ਼ੇਸ਼ ਭੂਮਿਕਾ ਨਿਭਾਏਗਾ ਪੰਜਾਬੀ ਅਦਾਕਾਰ ਪਾਲੀ ਮਾਂਗਟ

By

Published : Feb 4, 2023, 4:15 PM IST

ਪੰਜਾਬੀ ਅਦਾਕਾਰ ਪਾਲੀ ਮਾਂਗਟ ਬਾਲੀਵੁੱਡ ਅਦਾਕਾਰ ਜੌਨ ਅਬ੍ਰਾਹਮ ਦੀ ਫਿਲਮ ‘ਦ ਡਿਪਲੋਮੈਟ’ ’ਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ, ਆਓ ਜਾਣਦੇ ਹਾਂ ਅਦਾਕਾਰ ਨੂੰ ਕਿਹੋ ਜਿਹਾ ਰੋਲ ਮਿਲਿਆ ਹੈ।

The Diplomat
The Diplomat

ਚੰਡੀਗੜ੍ਹ:ਪੰਜਾਬੀ ਸਿਨੇਮਾ ਵਿਚ ਬਤੌਰ ਖ਼ਲਨਾਇਕ ਨਵੀਆਂ ਪੁਲਾਘਾਂ ਪੁੱਟ ਰਹੇ ਅਦਾਕਾਰ ਪਾਲੀ ਮਾਂਗਟ ਨਿਰਮਾਣ ਅਧੀਨ ਹਿੰਦੀ ਫ਼ਿਲਮ ‘ਦ ਡਿਪਲੋਮੈਟ’ ’ਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ, ਜਿਸ ਦੀ ਸ਼ੂਟਿੰਗ ਇੰਨ੍ਹੀਂ ਦਿਨ੍ਹੀਂ ਮੁੰਬਈ ਸਟੂਡਿਊਜ਼ ਅਤੇ ਉਥੋਂ ਦੀਆਂ ਹੋਰ ਵੱਖ ਵੱਖ ਲੋਕੇਸ਼ਨਾਂ 'ਤੇ ਤੇਜ਼ੀ ਨਾਲ ਪੂਰੀ ਕੀਤੀ ਜਾ ਰਹੀ ਹੈ।

ਪਟਿਆਲਾ ਵਿਖੇ ਵੀ ਹਾਲੀਆਂ ਦਿਨ੍ਹੀਂ ਇਸ ਫ਼ਿਲਮ ਦਾ ਇਕ ਵਿਸ਼ੇਸ਼ ਅਤੇ ਲੰਮਾ ਸ਼ਡਿਊਲ ਮੁਕੰਮਲ ਕਰ ਲਿਆ ਗਿਆ ਹੈ, ਜਿਸ ਦੌਰਾਨ ਅਦਾਕਾਰ ਮਾਂਗਟ ਦੇ ਕਈ ਮਹੱਤਵਪੂਰਨ ਦ੍ਰਿਸ਼ ਸ਼ੂਟ ਕੀਤੇ ਗਏ ਹਨ।

ਫਿਲਮ ਵਿੱਚ ਪਾਲੀ ਦੀ ਭੂਮਿਕਾ:ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਅਧੀਨ ਆਉਂਦੇ ਦੌਰਾਹਾ ਨਾਲ ਸੰਬੰਧ ਰੱਖਦੇ ਪਾਲੀ ਅਨੁਸਾਰ ਨਿਰਦੇਸ਼ਕ ਵਿਪੁਲ ਅ੍ਰੰਮਿਤਲਾਲ ਸ਼ਾਹ ਦੀ ਸਲਮਾਨ ਖ਼ਾਨ ਅਤੇ ਅਜੇ ਦੇਵਗਨ ਸਟਾਰਰ ‘ਲੰਦਨ ਡਰੀਮਜ਼’ ਤੋਂ ਬਾਅਦ ਉਨ੍ਹਾਂ ਦੀ ਇਹ ਦੂਜੀ ਵੱਡੀ ਹਿੰਦੀ ਫ਼ਿਲਮ ਹੈ, ਜਿਸ ਵਿਚ ਉਨ੍ਹਾਂ ਨੂੰ ਇਕ ਪ੍ਰਭਾਵੀ ਭੂਮਿਕਾ ਲਈ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਨਿਰਦੇਸ਼ਕ ਸ਼ਿਵਮ ਨਯਿਅਰ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਉਨ੍ਹਾਂ ਨੂੰ ਪਾਕਿਸਤਾਨੀ ਰੇਜ਼ਰ ਦੀ ਭੂਮਿਕਾ ਨਿਭਾਉਣ ਦਾ ਅਵਸਰ ਮਿਲਿਆ ਹੈ, ਜੋ ਕਿ ਕਾਫ਼ੀ ਚੁਣੌਤੀ ਭਰਿਆ ਕਿਰਦਾਰ ਹੈ ਉਨ੍ਹਾਂ ਲਈ।

ਚੰਡੀਗੜ੍ਹ ਵਿੱਚ ਸ਼ੂਟਿੰਗ: ਅਦਾਕਾਰ ਪਾਲੀ ਅਨੁਸਾਰ ਪਿਛਲੇ ਦਿਨ੍ਹੀਂ ਇਸ ਫ਼ਿਲਮ ਦਾ ਇਕ ਬਹੁਤ ਹੀ ਖਾਸ ਅਤੇ 20 ਰੋਜ਼ਾ ਹਿੱਸਾ ਚੰਡੀਗੜ੍ਹ ਵਿਖੇ ਸ਼ੂਟ ਕੀਤਾ ਗਿਆ ਹੈ, ਜਿਸ ਲਈ ਇਕ ਪੂਰੇ ਦਾ ਪੂਰਾ ਪਾਕਿਸਤਾਨੀ ਸ਼ਹਿਰ ਵੀ ਰੀਕ੍ਰਿਏਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਕਾਓ ਫ਼ਿਲਮਜ਼ ਅਤੇ ਟੀ ਸੀਰੀਜ਼ ਦੁਆਰਾ ਨਿਰਮਿਤ ਕੀਤੀ ਜਾ ਰਹੀ ਇਸ ਫ਼ਿਲਮ ਦੇ ਪਟਕਥਾ ਲੇਖਕ ਰਿਤੇਸ਼ ਸ਼ਾਹ ਹਨ, ਜਦਕਿ ਲੀਡ ਭੂਮਿਕਾਵਾਂ ਜੌਨ ਅਬ੍ਰਾਹਿਮ ਅਤੇ ਸਾਦਿਆ ਖਤੀਬ ਨਿਭਾ ਰਹੇ ਹਨ।

ਅਦਾਕਾਰ ਪਾਲੀ ਨੇ ਦੱਸਿਆ ਕਿ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਨਿਡਰ' ਵਿਚ ਵੀ ਉਹ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ, ਜਿਸ ਦਾ ਨਿਰਮਾਣ ਪ੍ਰਸਿੱਧ ਹਿੰਦੀ ਸਿਨੇਮਾ ਅਦਾਕਾਰ ਮੁਕੇਸ਼ ਰਿਸ਼ੀ ਅਤੇ ਨਿਰਦੇਸ਼ਨ ਮਨਦੀਪ ਚਾਹਲ ਵੱਲੋਂ ਕੀਤਾ ਗਿਆ ਹੈ।

ਹੁਣ ਤੱਕ ਦੇ ਸਫ਼ਰ ਦੌਰਾਨ ਰੁਪਿੰਦਰ ਗਾਂਧੀ ਜਿਹੀਆਂ ਕਈ ਵੱਡੀਆਂ ਅਤੇ ਚਰਚਿਤ ਪੰਜਾਬੀ ਫ਼ਿਲਮਾਂ ਕਰ ਚੁੱਕੇ ਅਦਾਕਾਰ ਪਾਲੀ ਅਨੁਸਾਰ ਉਨ੍ਹਾਂ ਵੱਲੋਂ ਆਪਣੇ ਹੁਣ ਤੱਕ ਦੇ ਸਫ਼ਰ ਦੌਰਾਨ ਚੁਣਵੇਂ ਅਤੇ ਬਿਹਤਰੀਨ ਕੰਟੈਂਟ ਅਧਾਰਿਤ ਫ਼ਿਲਮਜ਼ ਕਰਨ ਨੂੰ ਹੀ ਤਰਜ਼ੀਹ ਦਿੱਤੀ ਗਈ ਹੈ ਤਾਂ ਕਿ ਉਨ੍ਹਾਂ ਦੇ ਵੱਖੋਂ ਵੱਖਰੇ ਅਭਿਨੈ ਸ਼ੇਡਜ਼ ਦਰਸ਼ਕਾਂ ਸਾਹਮਣੇ ਆ ਸਕਣ।

ਉਨ੍ਹਾਂ ਦੱਸਿਆ ਕਿ ਅੱਜਕਲ੍ਹ ਜਾਰੀ ਇਸੇ ਫ਼ਿਲਮ ਦੇ ਮੁੰਬਈ ਸ਼ਡਿਊਲ ’ਚ ਵੀ ਉਨ੍ਹਾਂ ਨੂੰ ਉਚੇਚਾ ਸ਼ਾਮਿਲ ਕੀਤਾ ਗਿਆ ਹੈ, ਜਿਸ ਦੌਰਾਨ ਵੀ ਉਨ੍ਹਾਂ ਨੇ ਕਈ ਅਹਿਮ ਸੀਨਾਂ ਵਿੱਚ ਭਾਗ ਲਿਆ ਹੈ।

ਇਹ ਵੀ ਪੜ੍ਹੋ:karan Aujla News: ਆਪਣੇ ਵਿਆਹ ਦੀ ਅਫ਼ਵਾਹ ਨੂੰ ਲੈ ਕੇ ਭੜਕਿਆ ਕਰਨ ਔਜਲਾ, ਸਾਂਝੀ ਕੀਤੀ ਵੀਡੀਓ

ABOUT THE AUTHOR

...view details