ਪੰਜਾਬ

punjab

Swara Bhaskar: ਕਿਲਕਾਰੀਆਂ ਦੀ ਗੂੰਜ ਤੋਂ ਪਹਿਲਾਂ ਸਵਰਾ ਭਾਸਕਰ ਦੇ ਘਰ ਤਿਆਰੀਆਂ ਸ਼ੁਰੂ, ਅਦਾਕਾਰਾ ਨੇ ਦਿਖਾਇਆ ਬੇਬੀ ਬੰਪ

By

Published : Aug 8, 2023, 11:35 AM IST

ਸਵਰਾ ਭਾਸਕਰ ਨੇ ਇੱਕ ਵਾਰ ਫਿਰ ਆਪਣਾ ਬੇਬੀ ਬੰਪ ਦਿਖਾਇਆ ਹੈ। ਅਦਾਕਾਰਾ ਨੇ ਆਪਣੇ ਬੇਬੀ ਬੰਪ ਦੀ ਤਸਵੀਰ ਨਾਲ ਇੱਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਆਉਣ ਵਾਲੇ ਬੱਚੇ ਲਈ ਤਿਆਰੀ ਕਰ ਚੁੱਕੀ ਹੈ।

Swara Bhaskar
Swara Bhaskar

ਮੁੰਬਈ: ਬਾਲੀਵੁੱਡ ਦੀ ਅਦਾਕਾਰਾ ਸਵਰਾ ਭਾਸਕਰ ਬਹੁਤ ਜਲਦ ਮਾਂ ਬਣਨ ਵਾਲੀ ਹੈ। ਸਵਰਾ ਨੇ ਵਿਆਹ ਦੇ ਕੁਝ ਸਮੇਂ ਬਾਅਦ ਹੀ ਪਤੀ ਫਹਾਦ ਅਹਿਮਦ ਨਾਲ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਅਦਾਕਾਰਾ ਕਈ ਵਾਰ ਆਪਣਾ ਬੇਬੀ ਬੰਪ ਦਿਖਾ ਚੁੱਕੀ ਹੈ ਅਤੇ ਆਪਣੇ ਇਸ ਸਮੇਂ ਦਾ ਆਨੰਦ ਲੈ ਰਹੀ ਹੈ। ਹੁਣ ਅਦਾਕਾਰਾ ਨੇ ਇੱਕ ਵਾਰ ਫ਼ਿਰ ਆਪਣਾ ਬੇਬੀ ਬੰਪ ਦਿਖਾਇਆ ਹੈ। ਸਵਰਾ ਨੇ ਆਪਣੇ ਘਰ ਤੋਂ ਤਸਵੀਰਾਂ ਸ਼ੇਅਰ ਕੀਤੀਆ ਹਨ ਅਤੇ ਇਸਦੇ ਨਾਲ ਹੀ ਦੱਸਿਆਂ ਹੈ ਕਿ ਉਹ ਆਪਣੇ ਆਉਣ ਵਾਲੇ ਬੱਚੇ ਲਈ ਕੀ-ਕੀ ਤਿਆਰੀ ਕਰ ਰਹੀ ਹੈ।

ਅਦਾਕਾਰਾ ਸਵਰਾ ਭਾਸਕਰ ਜਲਦ ਬਣੇਗੀ ਮਾਂ: ਦੱਸ ਦਈਏ ਕਿ ਸਾਲ 2023 ਵਿੱਚ ਫਹਾਦ ਅਹਿਮਦ ਨਾਲ ਵਿਆਹ ਕਰਨ ਵਾਲੀ ਅਦਾਕਾਰਾ ਸਵਰਾ ਭਾਸਕਰ ਇਸੇ ਸਾਲ ਮਾਂ ਵੀ ਬਣਨ ਜਾ ਰਹੀ ਹੈ। ਸਵਰਾ ਅਤੇ ਫਹਾਦ ਅਹਿਮਦ ਨੇ ਪਹਿਲਾ ਕੋਰਟ ਮੈਰਿਜ ਕੀਤੀ ਸੀ ਅਤੇ ਉਸ ਤੋਂ ਬਾਅਦ ਦੋਨਾਂ ਨੇ ਹਿੰਦੂ ਅਤੇ ਮੁਸਲਿਮ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਸੀ। ਸਵਰਾ ਨੇ ਆਪਣੇ ਮਹਿੰਦੀ, ਸੰਗੀਤ ਅਤੇ ਹਲਦੀ ਤੋਂ ਬਾਅਦ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆ ਸੀ। ਸਵਰਾ ਫਹਾਦ ਅਹਿਮਦ ਨਾਲ ਵਿਆਹ ਕਰਨ 'ਤੇ ਸੋਸ਼ਲ ਮੀਡੀਆ 'ਤੇ ਟ੍ਰੋਲ ਵੀ ਹੋਈ ਸੀ ਅਤੇ ਅਦਾਕਾਰਾ ਨੇ ਸਭ ਨਜ਼ਰਅੰਦਾਜ਼ ਕਰ ਦਿੱਤਾ।

ਸਵਰਾ ਭਾਸਕਰ ਨੇ ਸ਼ੁਰੂ ਕੀਤੀਆ ਆਪਣੇ ਆਉਣ ਵਾਲੇ ਬੱਚੇ ਲਈ ਤਿਆਰੀਆਂ: ਦੱਸ ਦਈਏ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਗਰਭ ਅਵਸਥਾ ਦਾ ਐਲਾਨ ਕਰਕੇ ਅਦਾਕਾਰਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਸੀ। ਅਦਾਕਾਰਾ ਨੇ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ। ਹੁਣ ਅਦਾਕਾਰਾ ਨੇ ਹੋਰ ਤਸਵੀਰਾਂ ਸ਼ੇਅਰ ਕਰਕੇ ਆਪਣਾ ਬੇਬੀ ਬੰਪ ਦਿਖਾਇਆ ਹੈ। ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਦੇ ਰੂਮ 'ਚ ਇੱਕ ਪਾਲਨਾ ਵੀ ਨਜ਼ਰ ਆ ਰਿਹਾ ਹੈ। ਜਿਸ 'ਤੇ ਬਿੱਲੀ ਨੂੰ ਬੈਠੀ ਨਜ਼ਰ ਆ ਰਹੀ ਹੈ।

ABOUT THE AUTHOR

...view details