ਪੰਜਾਬ

punjab

Project K Release Date Announced : ਇੰਤਜ਼ਾਰ ਖਤਮ, ਇਸ ਦਿਨ ਰਿਲੀਜ ਹੋਵੇਗੀ ਮੇਗਾ ਫਿਲਮ 'ਪ੍ਰੋਜੇਕਟ ਕੇ'

By

Published : Feb 18, 2023, 5:02 PM IST

ਸੂਪਰਸਟਾਰ ਨਾਲ ਪ੍ਰਭਾਸ, ਦੀਪਿਕਾ ਅਤੇ ਅਮਿਤਾਭ ਬੱਚਨ ਨਾਲ ਭਰੀ ਨਾਗ ਅਸ਼ਵਿਨ ਦੀ ਪੈਨ-ਇੰਡੀਆ ਫਿਲਮ 'ਪੋਜੈਕਟ ਕੇ' ਦੀ ਰਿਲੀਜ ਡੇਟ ਆ ਗਈ ਹੈ। ਫਿਲਮ 12 ਜਨਵਰੀ 2024 ਨੂੰ ਥੀਏਟਰਸ ਵਿੱਚ ਰਿਲੀਜ ਹੋਵੇਗੀ।

Project K Release Date Announced
Project K Release Date Announced

ਮੁੰਬਈ:ਅਪਕਮਿੰਗ ਪੈਨ ਇੰਡੀਆ ਫਿਲਮ ਪੋਜੈਕਟ ਕੇ ਦੇ ਨਿਰਮਾਤਾ ਨੇ ਮਹਾਂਸ਼ਿਵਰਾਤਰੀ ਦੇ ਮੌਂਕੇ 'ਤੇ ਰਿਲੀਜ ਦੀ ਤਰੀਕ ਦੀ ਘੋਸ਼ਣਾ ਕਰਨ ਦੇ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਸੋਸ਼ਲ ਮੀਡੀਆ 'ਤੇ ਵੈਜਅਂਤੀ ਫਿਲਮਸ ਨੇ ਆਫਿਸ਼ੀਅਲ ਰਿਲੀਜ ਡੇਟ ਦੀ ਘੋਸ਼ਨਾ ਕੀਤੀ ਹੈ। ਜਾਣਕਾਰੀ ਸਾਂਝੀ ਹੋਣ ਦੇ ਕੁੱਝ ਹੀ ਸਮੇਂ ਬਾਅਦ ਪੋਸਟ ਤੇਜ਼ੀ ਨਾਲ ਵਾਇਰਲ ਹੋ ਗਈ ਅਤੇ ਯੂਜ਼ਰਸ ਬਹੁਤ ਐਕਸਾਇਟਡ ਨਜ਼ਰ ਆ ਰਹੇ ਹਨ।

ਬਹੁਤ ਐਕਸਾਇਟਡ ਨਜ਼ਰ ਆਏ ਪ੍ਰੰਸ਼ਸਕ :ਇੱਕ ਪ੍ਰੰਸ਼ਸਕ ਨੇ ਕੰਮੇਟ ਕਰਕੇ ਕਿਹਾ ਇਹ ਮਹਾਂਕਾਵਿ ਬਨਣ ਜਾ ਰਿਹਾ ਹੈ। ਇੱਕ ਹੋਰ ਪ੍ਰੰਸ਼ਸਕ ਨੇ ਲਿਖਿਆ 12-1-2024 ਨੂੰ ਦੁਨੀਆ ਪ੍ਰਭਾਸ ਦੇ ਇਲਾਕੇ ਵਿੱਚ ਹੋਵੇਗੀ। ਇੱਕ ਪ੍ਰੰਸ਼ਸਕ ਨੇ ਲਿਖਿਆ ਜਲਦ ਹੀ ਟੀਜ਼ਰ ਰਿਲੀਜ਼ ਕਰੋ। ਇਸ ਤੋਂ ਪਹਿਲਾ ਨਿਰਮਾਤਾਵਾਂ ਨੇ 9 ਜਨਵਰੀ 2023 ਨੂੰ ਸੋਸ਼ਲ ਮੀਡੀਆ 'ਤੇ ਫਿਲਮ ਦੇ ਪੋਸਟਰ ਰਿਲੀਜ਼ ਕੀਤੇ ਸੀ। ਫਿਲਮ ਨਾਲ ਸੰਬੰਧਿਤ ਇੱਕ ਦੇ ਬਾਅਦ ਇੱਕ ਕਈ ਪੋਸਟਰ ਅਪਲੋਡ ਕੀਤੇ ਗਏ ਸੀ। ਜਿਸ ਤੋਂ ਪ੍ਰੰਸ਼ਸਕਾਂ ਵਿੱਚ ਉਤਸ਼ਾਹ ਹੋਰ ਵੱਧ ਗਿਆ।

ਸੋਸ਼ਲ ਮੀਡੀਆ 'ਤੇ ਛਾਇਆ ਐਕਟਰੈਸ ਦਾ ਲੁਕ :ਇਸ ਤੋਂ ਪਹਿਲਾ ਮੇਗਾ ਪ੍ਰੋਜੈਕਟ ਦੀ ਲੀਡ ਅਦਾਕਾਰਾਂ ਦੀਪੀਕਾ ਦੇ ਜਨਮਦਿਨ ਮੌਂਕੇ ਨਿਰਮਾਤਾਵਾਂ ਨੇ ਫਿਲਮ ਵਿੱਚ ਉਨ੍ਹਾਂ ਦੇ ਲੁਕ ਦਾ ਖੁਲਾਸਾ ਕੀਤਾ। ਜੋ ਤਰੁੰਤ ਇੰਟਰਨੈਟ 'ਤੇ ਵਾਇਰਲ ਹੋ ਗਿਆ। ਮੰਤਰਮੁਗਧ ਕਰਨ ਵਾਲੇ ਪੋਸਟਰ ਵਿੱਚ ਟੈਗਲਾਇਨ 'ਆਈ ਹੋਪ ਇਨ ਦ ਡਾਰਕ' ਦੇ ਨਾਲ ਡੁੱਬਦੇ ਸੂਰਜ ਵਿੱਚ ਦੀਪੀਕਾ ਦੀ ਝਲਕ ਦਿਖਾਈ ਗਈ ਸੀ। ਫਿਲਮ ਨਿਰਮਾਤਾਵਾਂ ਨੇ ਪ੍ਰਭਾਸ ਅਤੇ ਅਮਿਤਾਭ ਬੱਚਨ ਦੇ ਰੋਲ ਦੇ ਵੀ ਪੋਸਟਰ ਨੂੰ ਹਾਲ ਹੀ ਵਿੱਚ ਰਿਲੀਜ਼ ਕੀਤਾ ਸੀ।

ਹੀਰੋ ਪੈਂਦਾ ਨਹੀ ਹੁੰਦੇ, ਉਹ ਉਠਦੇ ਆ :ਪ੍ਰਭਾਸ ਦੇ ਪੋਸਟਰ ਵਿੱਚ ਦਿਖਾਇਆ ਗਿਆ ਸੀ ਕਿ ਹੀਰੋ ਪੈਂਦਾ ਨਹੀ ਹੁੰਦੇ, ਉਹ ਉਠਦੇ ਆ। ਬਿਗ ਬੀ ਦੇ ਪੋਸਟਰ ਵਿੱਚ ਜੇਤੂ ਪੋਜ ਦਿਖਾਇਆ ਗਿਆ ਸੀ। ਜਿਸ ਵਿੱਚ ਲਿਖਿਆ ਸੀ, ਲੀਜੇਂਡ ਆਰ ਇਮੋਟਰਲ। ਪ੍ਰੋਜੈਕਟ ਨਾਗ ਅਸ਼ਵਨੀ ਦੀ ਸਾਇੰਸ-ਫਾਈ ਫਿਲਮ ਹੈ। ਜਿਸ ਵਿੱਚ ਪ੍ਰਭਾਸ, ਦੀਪੀਕਾ, ਅਮਿਤਾਭ ਅਤੇ ਦਿਸ਼ਾ ਨੇ ਰੋਲ ਪਲੇ ਕੀਤਾ ਹੈ। ਫਿਲਮ ਦੀ ਸ਼ੂਟਿੰਗ ਹਿੰਦੀ ਦੇ ਨਾਲ ਹੀ ਤੇਂਲਗੂ ਵਿੱਚ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :-Shanelle Arjun Reception Photo: ਸਮਰਿਤੀ ਇਰਾਨੀ ਦੀ ਬੇਟੀ ਦੇ ਰਿਸੈਪਸ਼ਨ 'ਚ ਪਹੁੰਚੇ ਸ਼ਾਹਰੁਖ ਖਾਨ ਸਮੇਤ ਇਹ ਸਿਤਾਰੇ, ਦੇਖੋ ਤਸਵੀਰਾਂ

ABOUT THE AUTHOR

...view details