ਪੰਜਾਬ

punjab

Parineeti Chopra-Raghav Chaddha wedding: ਜ਼ੋਰਾਂ-ਸ਼ੋਰਾਂ 'ਤੇ ਸ਼ੁਰੂ ਹੋਈਆਂ ਪਰਿਣੀਤੀ-ਰਾਘਵ ਦੇ ਘਰ 'ਚ ਵਿਆਹ ਦੀਆਂ ਤਿਆਰੀਆਂ, ਲਾਈਟਾਂ ਨਾਲ ਰੌਸ਼ਨ ਹੋਇਆ ਪਰਿਣੀਤੀ ਦਾ ਘਰ

By ETV Bharat Punjabi Team

Published : Sep 19, 2023, 4:20 PM IST

Parineeti Chopra-Raghav Chaddha wedding: 'ਆਪ' ਆਗੂ ਰਾਘਵ ਚੱਢਾ ਨਾਲ ਵਿਆਹ ਤੋਂ ਪਹਿਲਾਂ ਅਦਾਕਾਰਾ ਪਰਿਣੀਤੀ ਚੋਪੜਾ ਦੇ ਮੁੰਬਈ ਵਾਲੇ ਘਰ ਨੂੰ ਰੌਸ਼ਨ ਕਰ ਦਿੱਤਾ ਗਿਆ ਹੈ। ਦੋਵੇਂ ਰਾਜਸਥਾਨ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ।

Raghav Chaddha wedding
Raghav Chaddha wedding

ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ (Bollywood actor Parineeti Chopra) ਅਤੇ 'ਆਪ' ਆਗੂ ਰਾਘਵ ਚੱਢਾ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਸ਼ੁਰੂ ਹੋ ਗਈਆਂ ਹਨ। ਦੋਵਾਂ ਦੇ ਆਉਣ ਵਾਲੇ ਦਿਨਾਂ 'ਚ ਰਾਜਸਥਾਨ ਦੇ ਉਦੈਪੁਰ 'ਚ ਵਿਆਹ ਹੋ ਜਾਣ ਦੀ ਉਮੀਦ ਹੈ। ਰਾਜਨੇਤਾ ਦੇ ਨਾਲ ਉਸਦੇ ਸ਼ਾਨਦਾਰ ਵਿਆਹ ਤੋਂ ਪਹਿਲਾਂ ਚੋਪੜਾ ਦਾ ਮੁੰਬਈ ਘਰ ਲਾਈਟਾਂ ਨਾਲ ਜਗਮਗਾ ਰਿਹਾ ਸੀ।

ਇੱਕ ਪਾਪਰਾਜ਼ੀ ਨੇ ਉਹਨਾਂ ਦੇ ਸ਼ਾਨਦਾਰ ਘਰ ਦੀ ਸਜਾਵਟ ਦੀ ਇੱਕ ਵੀਡੀਓ ਪੋਸਟ ਕੀਤੀ ਹੈ। ਖਬਰਾਂ ਮੁਤਾਬਕ ਪਰਿਣੀਤੀ ਅਤੇ ਰਾਘਵ (Bollywood actor Parineeti Chopra) 24 ਸਤੰਬਰ ਨੂੰ ਉਦੈਪੁਰ 'ਚ ਵਿਆਹ ਦੇ ਬੰਧਨ 'ਚ ਬੱਝਣਗੇ। ਇਸ ਤੋਂ ਪਹਿਲਾਂ ਹਾਲ ਹੀ 'ਚ ਇਕ ਵੀਡੀਓ ਆਨਲਾਈਨ ਸਾਹਮਣੇ ਆਈ ਸੀ, ਜਿਸ 'ਚ 'ਆਪ' ਨੇਤਾ ਦੇ ਦਿੱਲੀ ਵਾਲੇ ਘਰ ਨੂੰ ਸਜਾਇਆ ਹੋਇਆ ਦਿਖਾਇਆ ਗਿਆ ਸੀ।

ਰਿਪੋਰਟਾਂ ਦੇ ਅਨੁਸਾਰ ਚੱਢਾ ਦੇ ਦਿੱਲੀ ਵਾਲੇ ਘਰ ਵਿੱਚ ਅਰਦਾਸ ਅਤੇ ਸ਼ਬਦ ਕੀਰਤਨ ਸਮੇਤ ਹੋਰ ਕਈ ਰਿਵਾਜਾਂ ਦੀ ਵਿਆਹ ਤੋਂ ਪਹਿਲਾਂ ਹੀ ਸ਼ੁਰੂਆਤ ਹੋ ਗਈ ਹੈ। ਲਾੜਾ ਅਤੇ ਲਾੜੀ ਦਾ ਪਰਿਵਾਰ ਦੋਵੇਂ ਦਿੱਲੀ ਵਿੱਚ ਹਨ ਅਤੇ ਉਦੈਪੁਰ ਜਾਣਗੇ, ਜਿੱਥੇ ਕ੍ਰਿਕਟ ਦੇ ਮੈਚ ਤੋਂ ਬਾਅਦ ਸ਼ਾਹੀ ਵਿਆਹ ਹੋਵੇਗਾ। ਰਿਪੋਰਟਾਂ ਦੀ ਮੰਨੀਏ ਤਾਂ ਪਰਿਣੀਤੀ ਦੀ ਚਚੇਰੀ ਭੈਣ ਅਤੇ ਗਲੋਬਲ ਆਈਕਨ ਪ੍ਰਿਅੰਕਾ ਚੋਪੜਾ ਵਿਆਹ ਲਈ ਅਮਰੀਕਾ ਤੋਂ ਆਵੇਗੀ ਪਰ ਉਸਦੇ ਪਤੀ ਅਮਰੀਕੀ ਗਾਇਕ ਨਿਕ ਜੋਨਸ ਆਪਣੇ ਚੱਲ ਰਹੇ ਦੌਰੇ ਕਾਰਨ ਸ਼ਾਨਦਾਰ ਵਿਆਹ ਨੂੰ ਛੱਡ ਰਹੇ ਹਨ।

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦਾ ਸੱਦਾ ਹਾਲ ਹੀ ਵਿੱਚ ਆਨਲਾਈਨ ਵਾਇਰਲ ਹੋਇਆ ਸੀ। ਉਦੈਪੁਰ ਦਾ ਲੀਲਾ ਪੈਲੇਸ ਵਿਆਹ ਦੀ ਮੇਜ਼ਬਾਨੀ ਕਰੇਗਾ, ਜਿਸ ਤੋਂ ਬਾਅਦ ਬਾਲੀਵੁੱਡ ਥੀਮ ਨਾਲ ਜਸ਼ਨ ਮਨਾਇਆ ਜਾਵੇਗਾ। 30 ਸਤੰਬਰ ਨੂੰ ਇਸ ਜੋੜੇ ਦੇ ਵਿਆਹ ਦੀ ਰਿਸੈਪਸ਼ਨ ਚੰਡੀਗੜ੍ਹ 'ਚ ਹੋਣੀ ਹੈ।

13 ਮਈ ਨੂੰ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੇ ਨਵੀਂ ਦਿੱਲੀ ਦੇ ਕਪੂਰਥਲਾ ਸਥਿਤ ਘਰ ਵਿੱਚ ਮੰਗਣੀ ਕਰਵਾਈ ਸੀ। ਜੋੜੇ ਦੇ ਨਜ਼ਦੀਕੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦਾ ਇੱਕ ਛੋਟਾ ਸਮੂਹ ਜਸ਼ਨ ਵਿੱਚ ਸ਼ਾਮਲ ਹੋਇਆ ਸੀ।

ABOUT THE AUTHOR

...view details