ਪੰਜਾਬ

punjab

OMG 2 Trailer Out: ਬੇਟੇ ਨੂੰ ਇੰਨਸਾਫ਼ ਦਿਵਾਉਣ ਦੀ ਕੋਸ਼ਿਸ਼ ਕਰਨਗੇ ਪੰਕਜ ਤ੍ਰਿਪਾਠੀ, ਮਹਾਦੇਵ ਬਣ ਕੇ ਅਕਸ਼ੈ ਕੁਮਾਰ ਦੇਣਗੇ ਸਾਥ

By

Published : Aug 3, 2023, 1:11 PM IST

ਅਕਸ਼ੈ ਕੁਮਾਰ ਸਟਾਰਰ ਫਿਲਮ OMG 2 ਦਾ ਟ੍ਰਲਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।

OMG 2 Trailer Out
OMG 2 Trailer Out

ਮੁੰਬਈ:ਅਕਸ਼ੈ ਕੁਮਾਰ ਦੀ ਫਿਲਮ OMG 2 ਇੱਕ ਵਾਰ ਫਿਰ ਸਿਲਵਰ ਸਕ੍ਰੀਨ 'ਤੇ ਧਮਾਲ ਮਚਾਉਣ ਲਈ ਤਿਆਰ ਹੈ। ਕਾਫ਼ੀ ਇੰਤਜ਼ਾਰ ਤੋਂ ਬਾਅਦ ਫਿਲਮ ਦਾ ਟ੍ਰੇਲਰ ਅਧਿਕਾਰਿਤ ਤੌਰ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਅਮਿਤ ਰਾਏ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਅਕਸ਼ੈ ਕੁਮਾਰ ਨੇ ਸ਼ੇਅਰ ਕੀਤਾ OMG 2 ਦਾ ਟ੍ਰੇਲਰ:ਅਕਸ਼ੈ ਕੁਮਾਰ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਟ 'ਤੇ ਆਪਣੀ ਫਿਲਮ ਦਾ ਟ੍ਰੇਲਰ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ 'ਚ ਲਿਖਿਆ ਹੈ," ਸ਼ੁਰੂ ਕਰੋ ਸਵਾਗਤ ਦੀ ਤਿਆਰੀ। 11 ਅਗਸਤ ਨੂੰ ਆ ਰਹੇ ਹਾਂ ਡਮਰੁਧਾਰੀ।" ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਿਲਮ ਦਾ ਟ੍ਰੇਲਰ 2 ਅਗਸਤ ਨੂੰ ਰਿਲੀਜ਼ ਹੋਣ ਵਾਲਾ ਸੀ। ਪਰ ਬਾਲੀਵੁੱਡ ਆਰਟ ਨਿਰਦੇਸ਼ਕ ਨਿਤਿਨ ਦੇਸਾਈ ਦੇ ਦੇਹਾਂਤ ਦੀ ਖਬਰ ਮਿਲਣ 'ਤੇ ਅਕਸ਼ੈ ਕੁਮਾਰ ਅਤੇ OMG 2 ਦੀ ਟੀਮ ਨੇ ਟ੍ਰੇਲਰ ਦੀ ਤਰੀਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ। ਮੇਕਰਸ ਨੇ ਫਿਲਮ ਦਾ ਟ੍ਰੇਲਰ ਅੱਜ ਰਿਲੀਜ਼ ਕਰ ਦਿੱਤਾ ਹੈ।

OMG 2 ਦੇ ਟ੍ਰੇਲਰ ਬਾਰੇ:ਟ੍ਰੇਲਰ ਦੀ ਸ਼ੁਰੂਆਤ ਭਗਵਾਨ ਸ਼ਿਵ ਤੋਂ ਹੁੰਦੀ ਹੈ, ਜੋ ਆਪਣੇ ਵਫ਼ਾਦਾਰ ਨੰਦੀ ਤੋਂ ਆਪਣੇ ਇੱਕ ਦੂਤ ਕਾਂਤੀ ਸ਼ਰਨ ਮੁਦਗਲ, ਜਿਨ੍ਹਾਂ ਦੇ ਬੇਟੇ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ ਹੈ। ਕਾਂਤੀ ਨੇ ਕੋਰਟ 'ਚ ਮਾਮਲਾ ਦਾਇਰ ਕੀਤਾ ਹੈ। ਕੋਰਟ 'ਚ ਯਾਮੀ ਗੌਤਮ, ਜੋ ਇੱਕ ਵਕੀਲ ਦੀ ਭੂਮਿਕਾ ਨਿਭਾ ਰਹੀ ਹੈ, ਦਾ ਸਾਹਮਣਾ ਕਾਂਤੀ ਨਾਲ ਹੁੰਦਾ ਹੈ। ਇਸ ਦੌਰਾਨ ਸ਼ਿਵ ਦੇ ਦੂਤ ਉਨ੍ਹਾਂ ਨੂੰ ਸਹੀ ਰਾਸਤੇ 'ਤੇ ਲੈ ਜਾਂਦੇ ਹਨ।

OMG 2 ਫਿਲਮ ਗਦਰ 2 ਨੂੰ ਦੇਵੇਗੀ ਟੱਕਰ: OMG 2 ਸੰਨੀ ਦਿਓਲ ਦੀ ਆਉਣ ਵਾਲੀ ਐਕਸ਼ਨ ਫਿਲਮ ਗਦਰ 2 ਨੂੰ ਟੱਕਰ ਦੇਣ ਲਈ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। OMG 2 ਫਿਲਮ 'ਚ ਅਕਸ਼ੈ ਕੁਮਾਰ, ਪੰਕਜ ਤ੍ਰਿਪਾਠੀ, ਯਾਮੀ ਗੌਤਮ ਤੋਂ ਇਲਾਵਾ ਟੀਵੀ ਸੀਰੀਅਲ 'ਰਾਮਾਇਣ' 'ਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਵੀ ਹਨ।

ABOUT THE AUTHOR

...view details