ਪੰਜਾਬ

punjab

Priyanka And Nick Jonas: ਇੱਕ ਦੂਜੇ ਦੇ ਪਿਆਰ 'ਚ ਡੁੱਬੇ ਪ੍ਰਿਅੰਕਾ-ਨਿਕ, ਲਿਫਟ ਅਤੇ ਬਾਲਕੋਨੀ 'ਚ ਰੋਮਾਂਸ ਕਰਦੇ ਆਏ ਨਜ਼ਰ

By

Published : Apr 20, 2023, 12:09 PM IST

ਪ੍ਰਿਅੰਕਾ ਚੋਪੜਾ ਦੇ ਪਤੀ ਅਤੇ ਹਾਲੀਵੁੱਡ ਗਾਇਕ ਨਿਕ ਜੋਨਸ ਨੇ ਸੀਟਾਡੇਲ ਪ੍ਰੀਮੀਅਰ ਲਈ ਆਪਣੀ ਆਊਟਿੰਗ ਦੀਆਂ ਕੁਝ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਕੇ ਨਿਕ ਨੇ ਪ੍ਰਿਅੰਕਾ ਨੂੰ 'ਸੀਟਾਡੇਲ' ਲਈ ਵਧਾਈ ਦਿੱਤੀ ਹੈ।

Priyanka And Nick Jonas
Priyanka And Nick Jonas

ਮੁੰਬਈ:ਹਾਲੀਵੁੱਡ ਗਾਇਕ ਨਿਕ ਜੋਨਸ ਨੇ ਆਪਣੀ ਖੂਬਸੂਰਤ ਪਤਨੀ-ਅਦਾਕਾਰਾ ਪ੍ਰਿਅੰਕਾ ਚੋਪੜਾ ਨਾਲ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਨਿਕ ਜੋਨਸ ਨੇ ਪ੍ਰਿਅੰਕਾ ਦੀ ਆਉਣ ਵਾਲੀ ਜਾਸੂਸੀ ਥ੍ਰਿਲਰ ਫਿਲਮ 'ਸੀਟਾਡੇਲ' ਦੇ ਪ੍ਰੀਮੀਅਰ ਸੱਦੇ 'ਤੇ ਸ਼ਿਰਕਤ ਕੀਤੀ। ਇਹ ਪ੍ਰੀਮੀਅਰ ਲੰਡਨ ਵਿੱਚ ਹੋਇਆ। ਈਵੈਂਟ 'ਚ ਜੋੜੇ ਨੂੰ ਕੈਮਰੇ ਲਈ ਪੋਜ਼ ਦਿੰਦੇ ਹੋਏ ਦੇਖਿਆ ਗਿਆ। ਇਸ ਦੇ ਨਾਲ ਹੀ ਇਸ ਜੋੜੇ ਨੇ ਆਪਣੀਆਂ ਕੁਝ ਰੋਮਾਂਟਿਕ ਤਸਵੀਰਾਂ ਵੀ ਕਲਿੱਕ ਕੀਤੀਆਂ, ਜਿਨ੍ਹਾਂ ਨੂੰ ਨਿਕ ਜੋਨਸ ਨੇ ਸ਼ੇਅਰ ਕੀਤਾ ਅਤੇ ਪ੍ਰਿਅੰਕਾ ਨੂੰ 'ਸੀਟਾਡੇਲ' ਲਈ ਵਧਾਈ ਦਿੱਤੀ।

ਨਿਕ ਜੋਨਸ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਸ਼ਨ 'ਚ ਲਿਖਿਆ 'ਮੇਰੀ ਪਿਆਰੀ ਪ੍ਰਿਅੰਕਾ ਚੋਪੜਾ ਅਤੇ ਵਿਸ਼ਵ ਪ੍ਰੀਮੀਅਰ ਲਈ ਸੀਟਾਡੇਲ ਪ੍ਰਾਈਮ ਦੀ ਪੂਰੀ ਕਾਸਟ ਨੂੰ ਵਧਾਈ। 28 ਅਪ੍ਰੈਲ ਨੂੰ ਐਮਾਜ਼ਾਨ ਪ੍ਰਾਈਮ 'ਤੇ ਸਟ੍ਰੀਮਿੰਗ। ਤਸਵੀਰ ਵਿੱਚ ਪ੍ਰਿਅੰਕਾ ਇੱਕ ਆਫ-ਸ਼ੋਲਡਰ ਲਾਲ ਗਾਊਨ ਵਿੱਚ ਦਿਖਾਈ ਦੇ ਰਹੀ ਹੈ ਜਦੋਂ ਕਿ ਨਿਕ ਇੱਕ ਕਾਲੇ ਸੂਟ ਵਿੱਚ ਆਪਣੀ ਪਿਆਰੀ ਨਾਲ ਪੋਜ਼ ਦਿੰਦੇ ਨਜ਼ਰ ਆਏ ਹਨ।

ਸ਼ੇਅਰ ਕੀਤੀਆਂ ਤਸਵੀਰਾਂ 'ਚ ਦੋਵਾਂ ਨੂੰ ਲਿਫਟ 'ਚ ਰੁਮਾਂਟਿਕ, ਬਾਲਕੋਨੀ 'ਚ ਪੋਜ਼ ਦਿੰਦੇ ਅਤੇ ਥੀਏਟਰ 'ਚ ਹੱਸਦੇ ਦੇਖਿਆ ਜਾ ਸਕਦਾ ਹੈ। ਪਹਿਲੀ ਤਸਵੀਰ 'ਚ ਜਿੱਥੇ ਨਿਕ ਰੁਮਾਂਟਿਕ ਮੂਡ 'ਚ ਪ੍ਰਿਅੰਕਾ ਦੀ ਕਮਰ 'ਤੇ ਹੱਥ ਰੱਖਦੇ ਹੋਏ ਨਜ਼ਰ ਆ ਰਹੇ ਹਨ, ਉਥੇ ਹੀ ਦੂਜੀ ਤਸਵੀਰ 'ਚ ਪ੍ਰਿਅੰਕਾ ਨੂੰ ਨਿਕ ਦੀ ਗੱਲ੍ਹ 'ਤੇ ਉਂਗਲ ਚਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਜੋੜੇ ਨੇ ਬਾਲਕੋਨੀ ਵਿੱਚ ਇਹ ਤਸਵੀਰ ਕਲਿੱਕ ਕੀਤੀ ਹੈ। ਤੀਜੀ ਤਸਵੀਰ 'ਚ ਦੋਵੇਂ ਇਕੱਠੇ ਖੁਸ਼ੀ ਦੇ ਪਲਾਂ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ।

ਤੁਹਾਨੂੰ ਦੱਸ ਦਈਏ ਪ੍ਰਿਅੰਕਾ ਅਤੇ ਨਿਕ ਦੇ ਵਿਆਹ ਦੌਰਾਨ ਉਨ੍ਹਾਂ ਦੀ ਉਮਰ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਹਾਲਾਂਕਿ ਇਹ ਜੋੜਾ ਜਿਸ ਤਰ੍ਹਾਂ ਆਪਣੀ ਪ੍ਰੋਫੈਸ਼ਨਲ ਲਾਈਫ ਅਤੇ ਪਰਸਨਲ ਲਾਈਫ ਨੂੰ ਇਕੱਠੇ ਬਤੀਤ ਕਰ ਰਿਹਾ ਹੈ, ਉਹ ਸ਼ਲਾਘਾਯੋਗ ਹੈ। ਪ੍ਰਿਅੰਕਾ ਆਪਣੇ ਕੰਮ ਅਤੇ ਪਰਿਵਾਰ ਨੂੰ ਚੰਗੀ ਤਰ੍ਹਾਂ ਸੰਭਾਲ ਰਹੀ ਹੈ। ਉਹ ਆਪਣੀ ਬੇਟੀ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਦੀ ਕੋਸ਼ਿਸ਼ ਵੀ ਕਰਦੀ ਹੈ। ਨਿਕ ਵੀ ਆਪਣੀ ਬੇਟੀ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਇਹ ਜਾਣਿਆ ਜਾਂਦਾ ਹੈ ਕਿ ਸੀਟਾਡੇਲ ਦੇ ਲੰਡਨ ਪ੍ਰੀਮੀਅਰ ਵਿੱਚ ਪ੍ਰਿਅੰਕਾ ਦੇ ਸੀਟਾਡੇਲ ਸਹਿ-ਅਦਾਕਾਰ ਰਿਚਰਡ ਮੈਡਨ, ਉਸਦੀ ਮਾਂ ਡਾਕਟਰ ਮਧੂ ਚੋਪੜਾ, ਬਾਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਸਮੰਥਾ ਰੂਥ ਪ੍ਰਭੂ ਆਦਿ ਸ਼ਾਮਿਲ ਸਨ।

ਇਹ ਵੀ ਪੜ੍ਹੋ:Punjabi songs: ਕੀ ਤੁਸੀਂ ਸੁਣੇ ਨੇ ਔਰਤਾਂ ਦੇ ਕੱਪੜਿਆਂ 'ਤੇ ਆਧਾਰਿਤ ਇਹ ਗੀਤ

ABOUT THE AUTHOR

...view details