ਪੰਜਾਬ

punjab

ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਬਿਪਾਸਾ ਬਾਸੂ ਦਾ ਫਨੀ ਵੀਡੀਓ ਆਇਆ ਸਾਹਮਣੇ, ਦੇਖੋ

By

Published : Aug 17, 2022, 3:45 PM IST

ਪਤੀ ਕਰਨ ਸਿੰਘ ਗਰੋਵਰ ਨਾਲ ਬੇਬੀ ਬੰਪ ਦੀਆਂ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦੇਣ ਤੋਂ ਬਾਅਦ ਬਿਪਾਸ਼ਾ ਬਾਸੂ ਨੇ ਹੁਣ ਆਪਣੀ ਇਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਦੇਖੋ

BIPASHA BASU
BIPASHA BASU

ਹੈਦਰਾਬਾਦ:ਬਾਲੀਵੁੱਡ ਵਿੱਚ ਇੱਕ ਵਾਰ ਫਿਰ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਕਿਉਂਕਿ ਇਸ ਸਾਲ ਕਈ ਵੱਡੀਆਂ ਅਦਾਕਾਰਾ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਦੇ ਚਿਹਰਿਆਂ ਉਤੇ ਮੁਸਕਰਾਹਟ ਲਿਆ ਦਿੱਤੀ ਹੈ। 16 ਅਗਸਤ ਨੂੰ ਅਦਾਕਾਰਾ ਬਿਪਾਸ਼ਾ ਬਾਸੂ ਨੇ ਆਪਣੇ ਪਤੀ ਕਰਨ ਸਿੰਘ ਗਰੋਵਰ ਨਾਲ ਗਰਭਵਤੀ ਹੋਣ ਦਾ ਐਲਾਨ ਕਰਕੇ ਬੀ ਟਾਊਨ ਵਿੱਚ ਹੰਗਾਮਾ ਮਚਾ ਦਿੱਤਾ ਸੀ। ਇਹ ਅਦਾਕਾਰਾ ਵਿਆਹ ਦੇ 6 ਸਾਲ ਬਾਅਦ ਮਾਂ ਬਣਨ ਜਾ ਰਹੀ ਹੈ। ਹੁਣ 17 ਅਗਸਤ ਨੂੰ ਬਿਪਾਸ਼ਾ ਨੇ ਇਕ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ।

ਬਿਪਾਸਾ ਬਾਸੂ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਹੈ। ਹੁਣ ਉਹ ਆਪਣੇ ਬੇਬੀ ਬੰਪ ਨਾਲ ਸੋਸ਼ਲ ਮੀਡੀਆ ਉਤੇ ਆਈ। ਅਦਾਕਾਰਾ ਨੇ 17 ਅਗਸਤ ਨੂੰ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਸੀ। ਅਸਲ ਵਿਚ ਬਿਪਾਸ਼ਾ ਨੇ ਸੋਸ਼ਲ ਮੀਡੀਆ ਉਤੇ 'ਮੂਵ ਯੂਅਰ ਬੰਪ' ਟ੍ਰੈਂਡ ਉਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿਚ ਬਿਪਾਸ਼ਾ ਬਾਸੂ ਕਾਲੇ ਰੰਗ ਦੀ ਖੂਬਸੂਰਤ ਡਰੈੱਸ ਵਿਚ ਨਜ਼ਰ ਆ ਰਹੀ ਹੈ।

ਇਸ ਵੀਡੀਓ ਵਿੱਚ ਬਿਪਾਸ਼ਾ ਲਿਪ ਸਿੰਕਿੰਗ ਕਰਦੀ ਨਜ਼ਰ ਆ ਰਹੀ ਹੈ। ਉਹ ਕਹਿ ਰਹੀ ਹੈ ਕਿ ਮੇਰੀ ਗੋਦੀ ਵਿੱਚ ਬੱਚਾ ਹੈ। ਬਿਪਾਸ਼ਾ ਦਾ ਅੰਦਾਜ਼ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਹੁਣ ਅਦਾਕਾਰਾ ਦੇ ਪ੍ਰਸ਼ੰਸਕ ਵੀਡੀਓ ਨੂੰ ਦੇਖਦੇ ਹੀ ਲਾਈਕ ਬਟਨ ਦਬਾ ਰਹੇ ਹਨ ਅਤੇ ਖੂਬ ਹੱਸਣ ਵਾਲੇ ਇਮੋਜੀ ਸ਼ੇਅਰ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੇ 2015 ਦੀ ਫਿਲਮ ਅਲੋਨ ਦੇ ਸੈੱਟ ਉਤੇ ਪਹਿਲੀ ਵਾਰ ਮਿਲਣ ਤੋਂ ਕੁਝ ਮਹੀਨਿਆਂ ਬਾਅਦ ਹੀ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਲ 2016 ਵਿਚ ਵਿਆਹ ਹੋਇਆ ਸੀ।

ਇਹ ਵੀ ਪੜ੍ਹੋ:ਫਿਲਮ 83 ਲਈ Iifm 2022 ਵਿੱਚ ਸਰਵੋਤਮ ਅਦਾਕਾਰ ਦਾ ਐਵਾਰਡ ਰਣਵੀਰ ਸਿੰਘ ਨੂੰ ਮਿਲਿਆ

ABOUT THE AUTHOR

...view details