ਪੰਜਾਬ

punjab

Guddiyan Patole 2: ਤੁਹਾਨੂੰ ਜਲਦ ਹੀ ਦੇਖਣ ਨੂੰ ਮਿਲ ਸਕਦੀ ਹੈ 'ਗੁੱਡੀਆਂ ਪਟੋਲੇ 2', ਜਗਦੀਪ ਸਿੱਧੂ ਨੇ ਕੀਤਾ ਇਸ਼ਾਰਾ

By

Published : May 20, 2023, 1:31 PM IST

Guddiyan Patole 2
Guddiyan Patole 2

Guddiyan Patole 2: ਨਿਰਦੇਸ਼ਕ ਜਗਦੀਪ ਸਿੱਧੂ ਨੇ ਇਸ਼ਾਰਾ ਕੀਤਾ ਹੈ ਕਿ ਜਲਦ ਹੀ ਪੰਜਾਬੀ ਦੀ ਸੁਪਰਹਿੱਟ ਫਿਲਮ 'ਗੁੱਡੀਆਂ ਪਟੋਲੇ' ਦਾ ਸੀਕਵਲ ਆ ਸਕਦਾ ਹੈ।

ਚੰਡੀਗੜ੍ਹ: ਪੰਜਾਬੀ ਫਿਲਮ ਨਿਰਮਾਤਾ ਜਗਦੀਪ ਸਿੱਧੂ ਆਪਣੇ ਪ੍ਰਸ਼ੰਸਕਾਂ ਨਾਲ ਆਏ ਦਿਨ ਸਵਾਲ-ਜਵਾਬ ਕਰਦੇ ਰਹਿੰਦੇ ਹਨ ਅਤੇ ਵਰਤਮਾਨ ਵਿੱਚ ਉਹ ਇੱਕ ਅਪਡੇਟ ਲਈ ਸੁਰਖੀਆਂ ਵਿੱਚ ਹੈ, ਜੋ ਉਸਨੇ ਆਪਣੇ ਨਵੇਂ ਇੰਸਟਾਗ੍ਰਾਮ ਸਵਾਲ ਅਤੇ ਜਵਾਬ 'ਤੇ ਸਾਂਝਾ ਕੀਤਾ ਹੈ। ਜਗਦੀਪ ਨੇ ਇੱਕ ਪੱਕਾ ਸੰਕੇਤ ਦਿੱਤਾ ਹੈ, ਜੋ ਸਾਨੂੰ ਦੱਸ ਦਿੰਦਾ ਹੈ ਕਿ ਸੁਪਰਹਿੱਟ ਫਿਲਮ 'ਗੁੱਡੀਆਂ ਪਟੋਲੇ' ਜਲਦੀ ਹੀ ਇਸਦੇ ਸੀਕਵਲ ਨਾਲ ਸਿਨੇਮਾਘਰਾਂ ਵਿੱਚ ਦਸਤਕ ਦੇ ਸਕਦੀ ਹੈ।

ਜੀ ਹਾਂ...ਤੁਸੀਂ ਇਹ ਸਹੀ ਪੜ੍ਹਿਆ ਹੈ। ਸੋਨਮ ਬਾਜਵਾ ਅਤੇ ਤਾਨੀਆ ਦੀ ਗੁੱਡੀਆਂ ਪਟੋਲੇ ਫਿਲਮ ਜਿਸ ਨੇ ਆਪਣੀ ਮਹਿਲਾ ਕੇਂਦਰਿਤ ਕਹਾਣੀ ਅਤੇ ਦਰਸ਼ਕਾਂ 'ਤੇ ਜ਼ਬਰਦਸਤ ਪ੍ਰਭਾਵ ਲਈ ਸੁਰਖੀਆਂ ਬਟੋਰੀਆਂ ਸਨ, ਹੁਣ ਤੁਹਾਨੂੰ ਇਸ ਦਾ ਸੀਕਵਲ ਮਿਲ ਸਕਦਾ ਹੈ।

ਜਗਦੀਪ ਸਿੱਧੂ ਨੇ ਇੰਸਟਾਗ੍ਰਾਮ 'ਤੇ ਉਸ ਦੀ ਆਉਣ ਵਾਲੀ ਪੰਜਾਬੀ ਫਿਲਮ 'ਗੋਡੇ ਗੋਡੇ ਚਾਅ' ਬਾਰੇ ਸਵਾਲ-ਜਵਾਬ ਦੌਰਾਨ ਇੱਕ ਪ੍ਰਸ਼ੰਸਕ ਨੇ ਜਗਦੀਪ ਨੂੰ ਪੁੱਛਿਆ ਕਿ ਉਹ 'ਗੁੱਡੀਆਂ ਪਟੋਲੇ' ਨੂੰ ਦੇਖ ਕੇ ਬਹੁਤ ਖੁਸ਼ ਸੀ ਅਤੇ ਹੁਣ ਇਸ ਫਿਲਮ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ 'ਤੇ ਕਿਸਮਤ ਦੇ ਨਿਰਦੇਸ਼ਕ ਨੇ ਫੈਨ ਦਾ ਧੰਨਵਾਦ ਕਰਦੇ ਹੋਏ ਜਵਾਬ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਸੋਨਮ ਬਾਜਵਾ ਅਤੇ ਤਾਨੀਆ ਦੀ ਅਸਲ ਜ਼ਿੰਦਗੀ ਦੀ ਕੈਮਿਸਟਰੀ ਬਾਰੇ ਵੀ ਲਿਖਿਆ।

  1. Vicky Kaushal: ਕੈਟਰੀਨਾ ਤੋਂ ਇਲਾਵਾ ਇਸ ਸੁੰਦਰੀ ਨੇ ਅਗਲੇ ਸੱਤ ਲਈ ਮੰਗਿਆ ਵਿੱਕੀ ਨੂੰ, ਅਦਾਕਾਰ ਨੇ ਦਿੱਤਾ ਇਹ ਜੁਆਬ
  2. ਪੰਜਾਬੀ ਸਿਨੇਮਾ 'ਚ ਡੈਬਿਊ ਲਈ ਤਿਆਰ ਨੇ ਗਾਇਕ ਅਮਰਿੰਦਰ ਬੌਬੀ, ਇਸ ਫਿਲਮ 'ਚ ਆਉਣਗੇ ਨਜ਼ਰ
  3. Film Mastaney First Look: ਤਰਸੇਮ ਜੱਸੜ-ਸਿੰਮੀ ਚਾਹਲ ਦੀ ਫਿਲਮ 'ਮਸਤਾਨੇ' ਦੀ ਪਹਿਲੀ ਝਲਕ ਰਿਲੀਜ਼, ਦੇਖੋ

ਉਸਨੇ ਲਿਖਿਆ ਕਿ ਤਾਨੀਆ-ਸੋਨਮ ਦੀ ਕੈਮਿਸਟਰੀ ਸ਼ਾਨਦਾਰ ਹੈ ਕਿਉਂਕਿ ਤਾਨੀਆ ਸੋਨਮ ਬਾਜਵਾ ਦਾ ਸਤਿਕਾਰ ਕਰਦੀ ਹੈ ਅਤੇ ਦੂਜੇ ਪਾਸੇ ਸੋਨਮ ਆਪਣੇ ਦਿਲ ਵਿੱਚ ਤਾਨੀਆ ਲਈ ਬਹੁਤ ਪਿਆਰ ਰੱਖਦੀ ਹੈ ਅਤੇ ਇਸ ਦੇ ਨਾਲ ਉਸਨੇ ਇਹ ਜ਼ਿਕਰ ਕਰਕੇ ਬਿਆਨ ਦੀ ਸਮਾਪਤੀ ਕੀਤੀ "ਉਮੀਦ ਹੈ ਕਿ ਅਸੀਂ ਜਲਦੀ ਹੀ ਗੁੱਡੀਆਂ ਪਟੋਲੇ 2 ਨਾਲ ਵਾਪਸ ਆਵਾਂਗੇ"।

ਜਗਦੀਪ ਸਿੱਧੂ ਦੀ ਪੋਸਟ

ਹਾਲਾਂਕਿ ਜਗਦੀਪ ਨੇ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਅਤੇ ਨਾ ਹੀ ਗੁੱਡੀਆਂ ਪਟੋਲੇ ਦੇ ਸੀਕਵਲ ਦਾ ਐਲਾਨ ਕੀਤਾ ਹੈ, ਪਰ ਪ੍ਰਸ਼ੰਸਕ ਫਿਲਮ ਲਈ ਉਤਸੁਕ ਅਤੇ ਉਤਸ਼ਾਹਿਤ ਹਨ। ਫਿਲਮ ਬਾਰੇ ਗੱਲ ਕਰਦੇ ਹੋਏ ਗੁੱਡੀਆਂ ਪਟੋਲੇ ਨੇ ਮੁੱਖ ਭੂਮਿਕਾਵਾਂ ਵਿੱਚ ਸੋਨਮ ਬਾਜਵਾ, ਤਾਨੀਆ ਅਤੇ ਗੁਰਨਾਮ ਭੁੱਲਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ ਅਤੇ ਉਹੀ ਸਟਾਰਕਾਸਟ ਫਿਲਮ ਦੇ ਸੰਭਾਵਿਤ ਸੀਕਵਲ ਦਾ ਹਿੱਸਾ ਬਣਨ ਦੀ ਉਮੀਦ ਹੈ।

ਜਗਦੀਪ ਸਿੱਧੂ ਦੇ ਵਰਕਫਰੰਟ ਦੀ ਗੱਲ ਕਰੀਏ ਨਿਰਦੇਸ਼ਕ ਇੰਨੀਂ ਦਿਨੀਂ ਆਪਣੀ ਲਿਖੀ ਹੋਈ ਫਿਲਮ 'ਗੋਡੇ ਗੋਡੇ ਚਾਅ' ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ, ਇਸ ਵਿੱਚ ਸੋਨਮ-ਤਾਨੀਆ ਤੋਂ ਇਲਾਵਾ ਹੋਰ ਬਹੁਤ ਸਾਰੇ ਅਦਾਕਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।

ABOUT THE AUTHOR

...view details