ਪੰਜਾਬ

punjab

Hazel Keech Birthday Special: ਜਾਣੋ, ਹੇਜ਼ਲ ਦਾ ਕਿਵੇਂ ਪਿਆ ਯੁਵਰਾਜ ਨਾਲ ਪਿਆਰ ਤੇ ਫਿਰ ਹੋਇਆ ...

By

Published : Feb 28, 2023, 2:03 PM IST

Hazel Keech Birthday : ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ ਬੇਹੱਦ ਖੂਬਸੂਰਤ ਹੈ। ਹੇਜ਼ਲ ਮੰਗਲਵਾਰ 28 ਫਰਵਰੀ ਨੂੰ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਬ੍ਰਿਟਿਸ਼ ਮਾਡਲ ਤੋਂ ਇਲਾਵਾ ਹੇਜ਼ਲ ਬਾਲੀਵੁੱਡ ਅਦਾਕਾਰਾ ਵੀ ਹੈ। ਆਓ ਜਾਣਦੇ ਹਾਂ ਯੁਵਰਾਜ-ਹੇਜਲ ਦੀ ਲਵ ਸਟੋਰੀ ਬਾਰੇ ...

Hazel Keech Birthday Special, Yuvraj Singh's Wife
Hazel Keech Birthday Special

ਨਵੀਂ ਦਿੱਲੀ:ਭਾਰਤੀ ਸਟਾਰ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ 28 ਫਰਵਰੀ ਨੂੰ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਯੁਵਰਾਜ ਸਿੰਘ ਲਈ ਹੇਜ਼ਲ ਨੂੰ ਪਾਉਣਾ ਆਸਾਨ ਨਹੀਂ ਸੀ। ਹੇਜ਼ਲ-ਯੁਵਰਾਜ ਦੀ ਲਵ ਸਟੋਰੀ ਕਾਫੀ ਦਿਲਚਸਪ ਹੈ। ਯੁਵਰਾਜ ਦੀ ਵਧੀਆ ਪਰਸਨੈਲਟੀ ਅਤੇ ਖੇਡਣ ਦੇ ਤਰੀਕੇ ਕਾਰਨ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਹੈ ਅਤੇ ਜ਼ਿਆਦਾਤਰ ਕੁੜੀਆਂ ਯੁਵਰਾਜ ਦੀਆਂ ਦੀਵਾਨੀਆਂ ਸਨ। ਪਰ ਕੀ ਕਰੀਏ, ਯੁਵਰਾਜ ਦਾ ਦਿਲ ਬ੍ਰਿਟਿਸ਼ ਮਾਡਲ ਹੇਜ਼ਲ 'ਤੇ ਆ ਚੁੱਕਾ ਸੀ। ਯੁਵਰਾਜ ਨੇ ਤਿੰਨ ਸਾਲ ਤੱਕ ਹੇਜ਼ਲ ਨੂੰ ਡੇਟ ਕੀਤਾ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਕਿਵੇਂ ਦੋਵਾਂ ਦੀ ਮੁਲਾਕਾਤ ਸ਼ੁਰੂ ਹੋਈ ਅਤੇ ਫਿਰ ਇਹ ਮੁਲਾਕਾਤ ਵਿਆਹ 'ਚ ਬਦਲ ਗਈ।

Hazel Keech Birthday Special: ਜਾਣੋ, ਹੇਜ਼ਲ ਦਾ ਕਿਵੇਂ ਪਿਆ ਯੁਵਰਾਜ ਨਾਲ ਪਿਆਰ ਤੇ ਫਿਰ ਹੋਇਆ ...

28 ਫਰਵਰੀ 1987 ਨੂੰ ਏਸੇਕਸ, ਇੰਗਲੈਂਡ ਵਿੱਚ ਜਨਮੀ ਹੇਜ਼ਲ ਕੀਚ ਅੱਜ ਮੰਗਲਵਾਰ ਨੂੰ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਹੇਜ਼ਲ ਦੇ ਪਿਤਾ ਬ੍ਰਿਟਿਸ਼ ਮੂਲ ਦੇ ਸਨ ਅਤੇ ਉਨ੍ਹਾਂ ਦੀ ਮਾਂ ਬਿਹਾਰੀ ਸੀ। ਹੇਜ਼ਲ ਨੂੰ ਗੁਰਬਸੰਤ ਕੌਰ ਅਤੇ ਰੋਜ਼ ਡਾਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਸ ਨੇ ਆਪਣੀ ਸਕੂਲੀ ਪੜ੍ਹਾਈ ਇੰਗਲੈਂਡ ਵਿੱਚ ਹੀ ਪੂਰੀ ਕੀਤੀ ਸੀ। ਬਚਪਨ ਤੋਂ ਹੀ ਹੇਜ਼ਲ ਨੂੰ ਭਾਰਤੀ ਕਲਾਸੀਕਲ ਅਤੇ ਪੱਛਮੀ ਗੀਤਾਂ 'ਤੇ ਡਾਂਸ ਕਰਨਾ ਪਸੰਦ ਸੀ। ਹੇਜ਼ਲ ਡਾਂਸ ਤੋਂ ਇਲਾਵਾ ਗਾਇਕੀ ਅਤੇ ਐਕਟਿੰਗ ਵੀ ਕਰਦੀ ਸੀ। ਹੇਜ਼ਲ ਨੇ ਆਪਣੇ ਕਰੀਅਰ ਵਿੱਚ ਟੀਵੀ ਸ਼ੋਅ ਅਤੇ ਫਿਲਮਾਂ ਵਿੱਚ ਕੰਮ ਕੀਤਾ ਹੈ। ਪਰ, ਉਨ੍ਹਾਂ ਨੂੰ ਫਿਲਮ 'ਬਾਡੀਗਾਰਡ' 'ਚ ਕਰੀਨਾ ਕਪੂਰ ਦੀ ਦੋਸਤ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਪ੍ਰਸਿੱਧੀ ਮਿਲੀ।

Hazel Keech Birthday Special: ਜਾਣੋ, ਹੇਜ਼ਲ ਦਾ ਕਿਵੇਂ ਪਿਆ ਯੁਵਰਾਜ ਨਾਲ ਪਿਆਰ ਤੇ ਫਿਰ ਹੋਇਆ ...

ਕਿਵੇਂ ਹੋਈ ਹੇਜ਼ਲ ਦੀ ਬਾਲੀਵੁੱਡ 'ਚ ਐਂਟਰੀ :ਜਦੋਂ ਹੇਜ਼ਲ ਕੀਚ 18 ਸਾਲ ਦੀ ਸੀ, ਤਾਂ ਉਹ ਛੁੱਟੀਆਂ ਮਨਾਉਣ ਭਾਰਤ ਆਈ ਸੀ। ਇਸ ਦੇ ਨਾਲ ਹੀ, ਉਸ ਨੂੰ ਮਾਡਲਿੰਗ ਦੇ ਕਈ ਆਫਰ ਮਿਲਣ ਲੱਗੇ। ਹੇਜ਼ਲ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ 2007 'ਚ ਤਾਮਿਲ ਫਿਲਮ 'ਬਿੱਲਾ' ਨਾਲ ਹੋਈ ਸੀ। ਪਰ, ਹੇਜ਼ਲ ਨੂੰ 2011 ਦੀ ਫਿਲਮ 'ਬਾਡੀਗਾਰਡ' ਤੋਂ ਪ੍ਰਸਿੱਧੀ ਮਿਲੀ, ਜਿਸ 'ਚ ਉਸ ਨੇ ਕਰੀਨਾ ਕਪੂਰ ਦੀ ਦੋਸਤ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ 'ਚ ਸੁਪਰਸਟਾਰ ਸਲਮਾਨ ਨੇ ਬਾਡੀਗਾਰਡ ਦੀ ਭੂਮਿਕਾ ਨਿਭਾਈ ਹੈ। ਇਸ ਫਿਲਮ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।

Hazel Keech Birthday Special: ਜਾਣੋ, ਹੇਜ਼ਲ ਦਾ ਕਿਵੇਂ ਪਿਆ ਯੁਵਰਾਜ ਨਾਲ ਪਿਆਰ ਤੇ ਫਿਰ ਹੋਇਆ ...

ਇਸ ਤੋਂ ਬਾਅਦ ਹੇਜ਼ਲ ਨੇ 29 ਜੂਨ 2012 ਨੂੰ ਰਿਲੀਜ਼ ਹੋਈ ਸੋਨੂੰ ਸੂਦ ਦੀ ਫਿਲਮ ਮੈਕਸੀਮਮ 'ਚ ਇਕ ਆਈਟਮ ਗੀਤ 'ਆ ਅੰਤੇ ਅਮਲਾਪੁਰਮ' ਕੀਤਾ, ਜਿਸ ਨਾਲ ਹੇਜ਼ਲ ਕਾਫੀ ਮਸ਼ਹੂਰ ਹੋਈ। ਹੇਜ਼ਲ 2013 ਦੇ ਸਭ ਤੋਂ ਹਿੱਟ ਟੀਵੀ ਸ਼ੋਅ 'ਬਿੱਗ ਬੌਸ-7' ਦਾ ਹਿੱਸਾ ਵੀ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਹੇਜ਼ਲ ਕਾਮੇਡੀ ਸਰਕਸ ਅਤੇ ਝਲਕ ਦਿਖਲਾ ਜਾ ਸ਼ੋਅ 'ਚ ਵੀ ਨਜ਼ਰ ਆ ਚੁੱਕੀ ਹੈ। ਹਾਲੀਵੁੱਡ ਫਿਲਮ 'ਹੈਰੀ ਪੋਟਰ ਸੀਰੀਜ਼ 3' 'ਚ ਨਜ਼ਰ ਆਈ ਸੀ।

ਯੁਵਰਾਜ-ਹੇਜ਼ਲ ਦੀ ਪ੍ਰੇਮ ਕਹਾਣੀ, ਫਿਰ ਹੋਇਆ ਵਿਆਹ :ਹੇਜ਼ਲ ਅਤੇ ਯੁਵਰਾਜ ਦੀ ਮੁਲਾਕਾਤ 2011 ਵਿੱਚ ਇੱਕ ਦੋਸਤ ਦੀ ਜਨਮਦਿਨ ਪਾਰਟੀ ਵਿੱਚ ਹੋਈ ਸੀ। ਇਸੇ ਪਾਰਟੀ 'ਚ ਯੁਵਰਾਜ ਨੂੰ ਹੇਜ਼ਲ ਦੀ ਮੁਸਕਾਨ ਨਾਲ ਪਿਆਰ ਹੋ ਗਿਆ। ਪਰ, ਯੁਵਰਾਜ ਨੂੰ ਇਸ ਮੁਲਾਕਾਤ ਨੂੰ ਅੱਗੇ ਲਿਜਾਣ ਲਈ ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ। ਜਦੋਂ ਯੁਵਰਾਜ ਨੇ ਹੇਜ਼ਲ ਨੂੰ ਡੇਟ 'ਤੇ ਲੈ ਜਾਣ ਲਈ ਫੋਨ ਕਰਨ ਲਈ ਕਿਹਾ ਤਾਂ ਹੇਜ਼ਲ ਨੇ ਹਾਂ ਕਹਿ ਦਿੱਤੀ, ਪਰ ਬਾਅਦ 'ਚ ਆਪਣਾ ਮੋਬਾਈਲ ਬੰਦ ਕਰ ਦਿੱਤਾ। ਇਸ ਤਰ੍ਹਾਂ ਇਹ ਸਿਲਸਿਲਾ ਕਈ ਦਿਨਾਂ ਤੱਕ ਚੱਲਦਾ ਰਿਹਾ, ਤਾਂ ਯੁਵਰਾਜ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਆਪਣੇ ਮੋਬਾਈਲ ਫੋਨ ਤੋਂ ਹੇਜ਼ਲ ਦਾ ਨੰਬਰ ਡਿਲੀਟ ਕਰ ਦਿੱਤਾ। ਪਰ, ਹੇਜ਼ਲ ਯੁਵਰਾਜ ਦੇ ਦਿਲ 'ਚ ਵਸ ਗਈ ਸੀ। ਇਸ ਲਈ ਨੰਬਰ ਡਿਲੀਟ ਕਰਨ ਦਾ ਕੀ ਫਾਇਦਾ।

Hazel Keech Birthday Special: ਜਾਣੋ, ਹੇਜ਼ਲ ਦਾ ਕਿਵੇਂ ਪਿਆ ਯੁਵਰਾਜ ਨਾਲ ਪਿਆਰ ਤੇ ਫਿਰ ਹੋਇਆ ...

ਯੁਵਰਾਜ ਨੇ ਹੇਜ਼ਲ ਨੂੰ ਸੋਸ਼ਲ ਮੀਡੀਆ 'ਤੇ ਫਰੈਂਡ ਰਿਕਵੈਸਟ ਭੇਜ ਕੇ ਉਸ ਨਾਲ ਦੋਸਤੀ ਕੀਤੀ। ਯੁਵਰਾਜ ਸਿੰਘ ਨੇ ਇੱਕ ਟੀਵੀ ਸ਼ੋਅ ਵਿੱਚ ਕਿਹਾ ਸੀ ਕਿ ਹੇਜ਼ਲ ਨੇ 3 ਮਹੀਨਿਆਂ ਬਾਅਦ ਉਨ੍ਹਾਂ ਦੀ ਫਰੈਂਡ ਰਿਕਵੈਸਟ ਸਵੀਕਾਰ ਕੀਤੀ ਸੀ। ਇਸ ਤਰ੍ਹਾਂ ਦੋਸਤ ਵਜੋਂ ਹੇਜ਼ਲ-ਯੁਵਰਾਜ ਦੀ ਪਹਿਲੀ ਡੇਟ ਹੋਈ ਸੀ। ਇਹ ਡੇਟ ਦੋਵਾਂ ਦੇ ਕਾਮਨ ਫ੍ਰੈਂਡਸ ਦੇ ਜ਼ਰੀਏ ਕਰੀਬ 3 ਸਾਲ ਬਾਅਦ ਹੋਈ ਸੀ। ਇਸ ਤੋਂ ਬਾਅਦ ਜਦੋਂ ਯੁਵਰਾਜ ਨੇ ਹੇਜ਼ਲ ਨੂੰ ਪ੍ਰਪੋਜ਼ ਕੀਤਾ ਤਾਂ ਉਹ ਇਨਕਾਰ ਨਹੀਂ ਕਰ ਸਕੀ ਅਤੇ ਉਨ੍ਹਾਂ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ। 30 ਨਵੰਬਰ 2016 ਨੂੰ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ ਸਨ। ਹੁਣ ਦੋਵਾਂ ਦਾ ਇੱਕ ਪਿਆਰਾ ਪੁੱਤਰ ਓਰੀਅਨ ਵੀ ਹੈ, ਜਿਸ ਦਾ ਜਨਮ 25 ਜਨਵਰੀ 2022 ਨੂੰ ਹੋਇਆ ਸੀ। ਇਨ੍ਹੀਂ ਦਿਨੀਂ ਹੇਜ਼ਲ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ।

ਇਹ ਵੀ ਪੜ੍ਹੋ:Jasmin Bhasin Expressed Opinions: ਜੈਸਮੀਨ ਭਸੀਨ ਨੇ ਪਿਆਰ ਅਤੇ ਬ੍ਰੇਕਅੱਪ ਬਾਰੇ ਸਾਂਝੇ ਕੀਤੇ ਆਪਣੇ ਵਿਚਾਰ

ABOUT THE AUTHOR

...view details