ਪੰਜਾਬ

punjab

Dream Girl 2 Review: ਕਿਸੇ ਨੂੰ ਲੱਗੀ 'Mind-Blowing' ਅਤੇ ਕਿਸੇ ਨੂੰ ਲੱਗੀ 'Family Entertainer', ਜਾਣੋ ਪ੍ਰਸ਼ੰਸਕਾਂ ਨੂੰ ਕਿਵੇਂ ਲੱਗੀ 'ਡ੍ਰੀਮ ਗਰਲ 2'

By ETV Bharat Punjabi Team

Published : Aug 25, 2023, 3:55 PM IST

Dream Girl 2 Review: 'ਡ੍ਰੀਮ ਗਰਲ 2' ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ, ਕੀ ਆਯੁਸ਼ਮਾਨ ਖੁਰਾਨਾ ਆਪਣੇ ਫੈਨਜ਼ ਅਤੇ ਦਰਸ਼ਕਾਂ ਦਾ ਮੰਨੋਰੰਜਨ ਕਰ ਸਕਿਆ ਹੈ ਜਾਂ ਨਹੀਂ? ਆਓ ਦੇਖੀਏ ਫਿਲਮ ਦੀ ਸਮੀਖਿਆ...।

Dream Girl 2 Review
Dream Girl 2 Review

ਮੁੰਬਈ:'ਡ੍ਰੀਮ ਗਰਲ 2' ਦੀ ਪੂਜਾ ਇੱਕ ਵਾਰ ਫਿਰ ਲੋਕਾਂ ਦਾ ਮੰਨੋਰੰਜਨ ਕਰਨ ਲਈ ਸਿਨੇਮਾਘਰਾਂ ਵਿੱਚ ਆਪਣੇ ਵੱਖਰੇ ਅੰਦਾਜ਼ ਨਾਲ ਆ ਗਈ ਹੈ। ਜੀ ਹਾਂ...ਆਯੁਸ਼ਮਾਨ ਖੁਰਾਨਾ ਅਤੇ ਰਾਜ ਸ਼ਾਂਡਿਲਿਆ ਦੀ ਡ੍ਰੀਮ ਗਰਲ 2 ਅੱਜ 25 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਲੈ ਕੇ ਮਿਲੀਆਂ-ਜੁਲੀਆਂ ਪ੍ਰਤੀਕਿਰਿਆ ਮਿਲੀ ਰਹੀਆਂ ਹਨ। 'ਡ੍ਰੀਮ ਗਰਲ 2' ਵਿੱਚ ਆਯੁਸ਼ਮਾਨ ਖੁਰਾਨਾ ਦੇ ਨਾਲ ਅਨੰਨਿਆ ਪਾਂਡੇ ਵੀ ਦਰਸ਼ਕਾਂ ਦਾ ਮੰਨੋਰੰਜਨ ਕਰਦੀ ਦਿਖ ਰਹੀ ਹੈ। ਜਦਕਿ ਪਹਿਲੇ ਭਾਗ ਵਿੱਚ ਮੁੱਖ ਅਦਾਕਾਰਾ ਦੇ ਰੂਪ ਵਿੱਚ ਨੁਸਰਤ ਭਰੂਚਾ ਦਿਖਾਈ ਦਿੱਤੀ ਸੀ। ਉਪਨਿੰਗ ਡੇ ਉਤੇ ਪਹਿਲਾਂ ਸ਼ੋਅ ਦੇਖਣ ਦੇ ਬਾਅਦ ਫੈਨਜ਼ ਅਤੇ ਦਰਸ਼ਕਾਂ ਨੇ ਟਵਿੱਟਰ ਉਤੇ ਫਿਲਮ ਦੀ ਸਮੀਖਿਆ ਕੀਤੀ ਹੈ।


ਚਾਰ ਸਾਲ ਬਾਅਦ ਫਿਲਮ 'ਡ੍ਰੀਮ ਗਰਲ 2' ਆਪਣੇ ਸੀਕਵਲ ਦੇ ਨਾਲ ਲੋਕਾਂ ਨੂੰ ਹਸਾਉਣ ਆ ਗਈ ਹੈ। ਇਸ ਵਾਰ ਆਯੁਸ਼ਮਾਨ ਦੀ ਪੂਜਾ ਆਪਣੇ ਬੁੱਲ੍ਹਾਂ ਦੇ ਕਲੋਜ਼-ਅੱਪ ਸ਼ਾਟ ਤੱਕ ਹੀ ਸੀਮਤ ਨਹੀਂ ਹੈ, ਸਗੋਂ ਮੇਕ-ਓਵਰ ਦੇ ਨਾਲ ਕ੍ਰਾਸ ਡ੍ਰੈਸਿੰਗ ਟ੍ਰੀਟਮੈਂਟ ਵੀ ਦੇਖਣ ਨੂੰ ਮਿਲਿਆ। ਫਿਲਮ 'ਚ ਪੂਜਾ ਦੇ ਨਵੇਂ ਲੁੱਕ ਨਾਲ ਆਯੁਸ਼ਮਾਨ ਖੁਰਾਨਾ ਨਜ਼ਰ ਆ ਰਹੇ ਹਨ। ਉਨ੍ਹਾਂ ਲਈ ਚੁਣੌਤੀ ਸਿਰਫ਼ ਪੂਜਾ ਨੂੰ ਦੁਬਾਰਾ ਬਣਾਉਣਾ ਹੀ ਨਹੀਂ ਹੈ, ਬਲਕਿ ਇਸ ਨੂੰ ਇੱਕ ਵਿਅੰਗਮਈ ਐਕਟ ਵਿੱਚ ਬਦਲਣ ਤੋਂ ਬਚਣਾ ਵੀ ਹੈ।



ਟਵਿੱਟਰ ਰਿਵਿਊ: ਇੱਕ ਟਵਿੱਟਰ ਯੂਜ਼ਰ ਨੇ ਫਿਲਮ ਦੇਖਣ ਤੋਂ ਬਾਅਦ ਫਿਲਮ ਦਾ ਰਿਵਿਊ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਡ੍ਰੀਮ ਗਰਲ 2' ਹਾਸੇ ਲਈ ਦੇਖਣ ਯੋਗ ਫਿਲਮ ਹੈ। ਇਹ ਮਜ਼ਾਕੀਆ ਇਕ-ਲਾਈਨਰ ਅਤੇ ਦਿਲ ਨੂੰ ਛੂਹਣ ਵਾਲੇ ਪਲਾਂ ਨਾਲ ਭਰਪੂਰ ਹੈ।


ਇਕ ਹੋਰ ਯੂਜ਼ਰ ਨੇ ਲਿਖਿਆ, 'ਮਨ ਨੂੰ ਉਡਾਉਣ ਵਾਲਾ ਮੰਨੋਰੰਜਨ, ਇਸ ਦੇ ਨਾਲ ਹੀ ਫਿਲਮ ਦਾ ਇੱਕ ਸੀਨ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ ਫਿਲਮ ਨੂੰ 5 ਵਿੱਚੋਂ 3.5 ਸਟਾਰ ਦਿੱਤੇ ਹਨ।


ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਇਕ ਹੋਰ ਟਵਿੱਟਰ ਯੂਜ਼ਰ ਨੇ ਲਿਖਿਆ, 'ਚੰਗਾ ਪਰਿਵਾਰਕ ਮੰਨੋਰੰਜਨ। ਆਯੁਸ਼ਮਾਨ ਖੁਰਾਨਾ ਇਸ ਫਿਲਮ ਦੇ ਹੀਰੋ ਦੇ ਨਾਲ-ਨਾਲ ਹੀਰੋਇਨ ਵੀ ਹਨ। ਵਿਜੇ ਰਾਜ਼, ਅੰਨੂ ਕਪੂਰ, ਰਾਜਪਾਲ ਯਾਦਵ ਅਤੇ ਹੋਰ ਸਹਾਇਕ ਕਲਾਕਾਰ ਵੀ ਚੰਗੇ ਹਨ।'



'ਡ੍ਰੀਮ ਗਰਲ 2' ਦੀ ਕਹਾਣੀ: ਫਿਲਮ ਦੀ ਕਹਾਣੀ ਕਰਮ ਅਤੇ ਉਸ ਦੀ ਪ੍ਰੇਮਿਕਾ (ਅਨੰਨਿਆ ਪਾਂਡੇ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਕਰਜ਼ੇ ਨਾਲ ਜੂਝ ਰਹੇ ਹਨ। ਸਮੱਸਿਆ ਨੂੰ ਹੱਲ ਕਰਨ ਲਈ ਕਰਮ ਪੂਜਾ ਦੇ ਰੂਪ ਵਿੱਚ ਪੇਸ਼ ਕਰਨ ਅਤੇ ਪਰੇਸ਼ ਰਾਵਲ ਦੁਆਰਾ ਨਿਭਾਏ ਗਏ ਇੱਕ ਅਮੀਰ ਵਪਾਰੀ ਦੇ ਪੁੱਤਰ ਨਾਲ ਵਿਆਹ ਕਰਨ ਦਾ ਫੈਸਲਾ ਕਰਦਾ ਹੈ।

ABOUT THE AUTHOR

...view details