ਪੰਜਾਬ

punjab

2024 ਦੀ ਇੱਕ ਹੋਰ ਨਵੀਂ ਫਿਲਮ ਦਾ ਐਲਾਨ, ਧੀਰਜ ਕੁਮਾਰ ਨਿਭਾਉਣਗੇ ਮੁੱਖ ਭੂਮਿਕਾ

By ETV Bharat Entertainment Team

Published : Jan 2, 2024, 12:52 PM IST

Updated : Jan 2, 2024, 2:17 PM IST

New Film Maaye! Main Ik Shikra Yaar: ਹਾਲ ਹੀ ਵਿੱਚ ਅਦਾਕਾਰ ਧੀਰਜ ਕੁਮਾਰ ਨੇ ਆਪਣੀ ਨਵੀਂ ਫਿਲਮ 'ਮਾਏ! ਮੈਂ ਇੱਕ ਸ਼ਿਕਰਾ ਯਾਰ ਬਣਾਇਆ…' ਦਾ ਐਲਾਨ ਕੀਤਾ ਹੈ, ਇਹ ਫਿਲਮ ਇਸ ਸਾਲ ਰਿਲੀਜ਼ ਹੋ ਜਾਵੇਗੀ।

Dheeraj Kumar new film
Dheeraj Kumar new film

ਚੰਡੀਗੜ੍ਹ:ਜੇਕਰ ਤੁਸੀਂ ਪੰਜਾਬੀ ਸਾਹਿਤ ਪੜ੍ਹਨ ਦੇ ਸ਼ੌਂਕੀਨ ਹੋ ਤਾਂ ਯਕੀਨਨ ਤੁਸੀਂ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ 'ਮਾਏ! ਨੀ ਮਾਏ!...ਮੈਂ ਇਕ ਸ਼ਿਕਰਾ ਯਾਰ ਬਣਾਇਆ' ਸੁਣਿਆ ਹੋਵੇਗਾ। ਹੁਣ ਪੰਜਾਬੀ ਨਿਰਮਾਤਾਵਾਂ ਨੇ ਇਸ ਕਵਿਤਾ ਦੇ ਨਾਂ ਨੂੰ ਆਉਣ ਵਾਲੀ ਪੰਜਾਬੀ ਫਿਲਮ ਵਿੱਚ ਵਰਤਣ ਦੀ ਕੋਸ਼ਿਸ਼ ਕੀਤੀ ਹੈ।

ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਅਦਾਕਾਰ ਧੀਰਜ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਉਤੇ 'ਮਾਏ! ਮੈਂ ਇੱਕ ਸ਼ਿਕਰਾ ਯਾਰ ਬਣਾਇਆ…' ਨਾਮ ਦੀ ਇੱਕ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਫਿਲਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ, ਜੋ ਕਿ ਕਾਫੀ ਕੁੱਝ ਬਿਆਨ ਕਰ ਰਿਹਾ ਹੈ। ਪੋਸਟਰ ਵਿੱਚ ਅਦਾਕਾਰ ਧੀਰਜ ਕੁਮਾਰ ਕਾਫੀ ਦੁਖੀ ਨਜ਼ਰ ਆ ਰਹੇ ਹਨ।

ਫਿਲਮ ਦੀ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਪੰਜਾਬੀ ਸਿਨੇਮਾ ਦੇ ਮੰਝੇ ਹੋਏ ਅਦਾਕਾਰ ਧੀਰਜ ਕੁਮਾਰ, ਦਕਸ਼ਅਜੀਤ ਸਿੰਘ, ਨਵਕਿਰਨ ਕੌਰ ਬੱਠਲ, ਅਸ਼ੀਸ਼ ਦੁੱਗਲ ਅਤੇ ਸੁਖੀ ਚਾਹਲ ਵਰਗੇ ਕਲਾਕਾਰ ਹਨ। ਇਹਨਾਂ ਤੋਂ ਇਲਾਵਾ ਸੁਨੀਤਾ ਧੀਰ, ਜਗਮੀਤ ਕੌਰ, ਦਰਸ਼ਨ ਔਲਖ, ਅਰਸ਼ ਹੁੰਦਲ, ਰਿਸ਼ਭ ਮਹਿਤਾ, ਵਿੱਕੀ ਦੇਵ, ਪਰਮ ਵਿਰਕ ਵਰਗੇ ਕਲਾਕਾਰ ਸਹਾਇਕ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਫਿਲਮ ਦੀ ਇਸ ਸਾਲ ਹੀ ਰਿਲੀਜ਼ ਹੋਣ ਦੀ ਉਮੀਦ ਹੈ।

ਸ਼ਾਨਦਾਰ ਨਾਮ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਜੱਸੀ ਮਾਨ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਦੇਵ ਖਰੌੜ ਸਟਾਰਰ ਸ਼ਾਨਦਾਰ ਫਿਲਮ 'ਬਲੈਕੀਆ 2' ਵਿੱਚ ਐਸੋਸੀਏਟ ਡਾਇਰੈਕਟਰ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਫਿਲਮ ਨੂੰ 'ਈਜੀਵੇਅ ਇੰਟਰਟੇਨਮੈਂਟ' ਦੁਆਰਾ ਪੇਸ਼ ਕੀਤਾ ਜਾਵੇਗਾ। ਨਿਰਮਾਤਾ ਦੇ ਤੌਰ ਉਤੇ ਗੁਰਤੇਜ ਸੰਧੂ ਡਿਊਟੀ ਸੰਭਾਲ ਰਹੇ ਹਨ। ਇਸ ਫਿਲਮ ਦੀ ਕਹਾਣੀ ਨੂੰ ਸਪਿੰਦਰ ਸਿੰਘ ਸ਼ੇਰਗਿੱਲ ਨੇ ਅਯਾਮ ਦਿੱਤਾ ਹੈ। ਫਿਲਹਾਲ ਫਿਲਮ ਦੀ ਕਹਾਣੀ ਬਾਰੇ ਵੇਰਵੇ ਲੁਕੇ ਹੋਏ ਹਨ।

ਉਲੇਖਯੋਗ ਹੈ ਕਿ ਪੰਜਾਬ ਦੇ ਮਹਾਨ ਸਾਹਿਤਕਾਰ-ਸ਼ਾਇਰ ਰਹੇ ਸ਼ਿਵ ਕੁਮਾਰ ਬਟਾਲਵੀ ਦੀਆਂ ਅਨਮੋਲ ਰਹੀਆਂ ਯਾਦਾਂ ਨੂੰ ਮੁੜ ਜੀਵੰਤ ਕਰਨ ਜਾ ਰਹੀ ਇਸ ਫਿਲਮ ਦੁਆਰਾ ਇੱਕ ਹੋਰ ਖੂਬਸੂਰਤ ਅਦਾਕਾਰਾ ਨਵਕਿਰਨ ਭੱਠਲ ਪੰਜਾਬੀ ਸਿਨੇਮਾ ਦਾ ਸ਼ਾਨਦਾਰ ਹਿੱਸਾ ਬਣਨ ਜਾ ਰਹੀ ਹੈ, ਜਿਸ ਦੀ ਹਾਲੀਆ ਵੈੱਬ-ਸੀਰੀਜ਼ 'ਯਾਰ ਚੱਲੇ ਬਾਹਰ' ਵਿਚਲੀ ਭੂਮਿਕਾ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ ਹੈ।

Last Updated : Jan 2, 2024, 2:17 PM IST

ABOUT THE AUTHOR

...view details