ਪੰਜਾਬ

punjab

Dev Kharoud Blackia 2 Postponed: ਫਿਰ ਬਦਲੀ 'ਬਲੈਕੀਆ 2' ਦੀ ਰਿਲੀਜ਼ ਡੇਟ, ਸਾਹਮਣੇ ਆਇਆ ਇਹ ਵੱਡਾ ਕਾਰਨ

By ETV Bharat Punjabi Team

Published : Sep 1, 2023, 1:07 PM IST

Dev Kharoud Blackia 2: ਦੇਵ ਖਰੌੜ ਸਟਾਰਰ 'ਬਲੈਕੀਆ 2' ਦੀ ਰਿਲੀਜ਼ ਡੇਟ ਇੱਕ ਵਾਰ ਫਿਰ ਬਦਲ ਦਿੱਤੀ ਗਈ ਹੈ, ਫਿਲਮ ਹੁਣ ਸਤੰਬਰ ਮਹੀਨੇ ਵਿੱਚ ਰਿਲੀਜ਼ ਨਹੀਂ ਹੋਵੇਗੀ।

Dev Kharoud Blackia 2 Postponed
Dev Kharoud Blackia 2 Postponed

ਚੰਡੀਗੜ੍ਹ: ਦੇਵ ਖਰੌੜ ਸਟਾਰਰ 'ਬਲੈਕੀਆ 2' ਇਸ ਸਾਲ ਦੇ ਬਹੁਤ ਹੀ ਉਡੀਕੇ ਜਾਣ ਵਾਲੇ ਪੰਜਾਬੀ ਸੀਕਵਲਾਂ ਵਿੱਚੋਂ ਇੱਕ ਹੈ। ਫਿਲਮ ਪਹਿਲਾਂ 5 ਮਈ 2023 ਨੂੰ ਰਿਲੀਜ਼ ਹੋਣੀ ਸੀ, ਪਰ ਨਿਰਮਾਤਾ ਨੇ ਉਸ ਨੂੰ ਬਦਲ ਕੇ 22 ਸਤੰਬਰ ਕਰ ਦਿੱਤਾ ਸੀ, ਪਰ ਹਾਲ ਹੀ ਵਿੱਚ ਨਿਰਮਾਤਾਵਾਂ ਅਤੇ ਅਦਾਕਾਰ ਦੇਵ ਖਰੌੜ ਨੇ ਐਲਾਨ ਕੀਤਾ ਹੈ ਕਿ ਫਿਲਮ ਦੀ ਰਿਲੀਜ਼ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਦਰਸ਼ਕਾਂ ਨੂੰ ਹੁਣ ਕੁਝ ਮਹੀਨੇ ਹੋਰ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ 'ਬਲੈਕੀਆ 2' ਦੀ ਅਧਿਕਾਰਤ ਰਿਲੀਜ਼ ਡੇਟ (Dev Kharoud Blackia 2 Postponed) ਮੁਲਤਵੀ ਕਰ ਦਿੱਤੀ ਗਈ ਹੈ।

ਇਸ ਸੰਬੰਧੀ 'ਰੁਪਿੰਦਰ ਗਾਂਧੀ' ਦੇ ਅਦਾਕਾਰ ਦੇਵ ਖਰੌੜ (Dev Kharoud Blackia 2) ਨੇ ਵੀਡੀਓ ਸਾਂਝੀ ਕੀਤੀ ਅਤੇ ਕਿਹਾ 'ਤੁਹਾਡੇ ਸਾਰਿਆਂ ਨਾਲ ਅੱਜ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਆ ਬਲੈਕੀਆ 2 ਦੇ ਸੰਬੰਧ ਵਿੱਚ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ 'ਬਲੈਕੀਆ 2' 22 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਕਿਸੇ ਕਾਰਨ ਕਰਕੇ ਫਿਲਮ 22 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ।'

ਅਦਾਕਾਰ (Dev Kharoud Blackia 2) ਨੇ ਅੱਗੇ ਕਿਹਾ 'ਇਸਦੇ ਪਿੱਛੇ ਕਾਰਨ ਇਹ ਹੈ ਕਿ ਪਿੱਛੇ ਜਿਹੇ ਅਸੀਂ ਇੱਕ ਪਿੰਡ ਵਿੱਚ ਫਿਲਮ ਦੇ ਐਕਸ਼ਨ ਸੀਨ ਸ਼ੂਟ ਕਰ ਰਹੇ ਸੀ, ਜਿਹੜਾ ਉਹ ਸ਼ੂਟ ਕੀਤਾ ਹੋਇਆ ਡਾਟਾ ਸੀ, ਉਸ ਨੂੰ ਕੈਮਰੇ ਵਾਲੇ ਮੁੰਡੇ ਨੇ ਇੱਕ ਹਾਰਡ ਡਰਾਈਵ ਵਿੱਚ ਸੇਵ ਕਰਕੇ ਕਾਰ ਵਿੱਚ ਰੱਖ ਦਿੱਤਾ ਸੀ, ਕੁੱਝ ਸ਼ਰਾਰਤੀ ਅਨਸਰ ਆਏ, ਪਤਾ ਨਹੀਂ ਇਸਦੇ ਪਿੱਛੇ ਉਹਨਾਂ ਦਾ ਕੀ ਮਨਸੂਬਾ ਸੀ, ਉਹਨਾਂ ਨੇ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਰੱਖੀ ਹਾਰਡ ਡਰਾਈਵ ਨੂੰ ਚੁੱਕ ਕੇ ਲੈ ਗਏ। ਜਦੋਂ ਕਿ ਨੇੜੇ ਹੋਰ ਵੀ ਕਾਫੀ ਸਮਾਨ ਪਿਆ ਸੀ। ਇਸ ਕਰਕੇ ਹੁਣ ਸਾਡੀ ਮਜ਼ਬੂਰੀ ਆ ਕਿ ਅਸੀਂ ਫਿਲਮ ਨੂੰ 22 ਸਤੰਬਰ ਨੂੰ ਰਿਲੀਜ਼ ਨਹੀਂ ਕਰ ਸਕਦੇ। ਪਹਿਲਾਂ ਸਾਨੂੰ ਇਹ ਸੀਨ ਦੁਬਾਰਾ ਸ਼ੂਟ ਕਰਨੇ ਪੈਣਗੇ। ਤੁਹਾਡਾ ਪਿਆਰ ਸਤਿਕਾਰ ਬਣਾ ਕੇ ਰੱਖਿਓ। ਨਵੀਂ ਰਿਲੀਜ਼ ਡੇਟ ਜਲਦੀ ਦੱਸਾਂਗੇ।'

ਤੁਹਾਨੂੰ ਦੱਸ ਦਈਏ ਕਿ ਬਲੈਕੀਆ 2 (Blackia 2) ਵਿੱਚ ਦੇਵ ਖਰੌੜ ਦੇ ਨਾਲ ਜਪਜੀ ਖਹਿਰਾ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਫਿਲਮ ਦਾ ਨਿਰਦੇਸ਼ਨ ਨਵਨੀਤ ਸਿੰਘ ਦੁਆਰਾ ਕੀਤਾ ਗਿਆ ਹੈ, ਜਿਸਦਾ ਆਖਰੀ ਨਿਰਦੇਸ਼ਨ 'ਸ਼ਰੀਕ 2' ਸੀ ਜਿਸ ਵਿੱਚ ਦੇਵ ਖਰੌੜ ਅਤੇ ਜਿੰਮੀ ਸ਼ੇਰਗਿੱਲ ਸਨ।

ABOUT THE AUTHOR

...view details