ਪੰਜਾਬ

punjab

ਆਪਣੀ ਲਾਡਲੀ 'ਦੇਵੀ' ਨੂੰ ਦੁੱਧ ਪਿਲਾਉਂਦੀ ਨਜ਼ਰ ਆਈ ਬਿਪਾਸ਼ਾ, ਦੇਖੋ ਅਦਾਕਾਰਾ ਦੀ ਮੌਰਨਿੰਗ ਸੈਲਫੀ

By

Published : Jan 4, 2023, 1:02 PM IST

ਖੂਬਸੂਰਤ ਅਦਾਕਾਰਾ ਬਿਪਾਸ਼ਾ ਬਾਸੂ ਨੇ ਆਪਣੀ ਬੇਟੀ ਦੇਵੀ ਨੂੰ ਦੁੱਧ ਪਿਲਾਉਣ (Bipasha Basu breastfeeds daughter Devi) ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਥੇ ਦੇਖੋ ਬਿਪਾਸ਼ਾ ਬਾਸੂ ਦੀ ਲਾਡਲੀ ਦੀ ਝਲਕ...।

Bipasha Basu breastfeeds daughter Devi
Bipasha Basu breastfeeds daughter Devi

ਹੈਦਰਾਬਾਦ: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਬਿਪਾਸ਼ਾ ਬਾਸੂ ਨੇ 12 ਨਵੰਬਰ ਨੂੰ ਬੇਟੀ ਨੂੰ ਜਨਮ ਦਿੱਤਾ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆ ਕੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਅਤੇ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਸ ਦੇ ਪੈਰ ਨਜ਼ਰ ਆ ਰਹੇ ਸਨ।


ਹੁਣ ਬਿਪਾਸ਼ਾ ਨੇ ਆਪਣੀ ਬੇਟੀ ਦੇਵੀ ਨੂੰ ਦੁੱਧ ਪਿਲਾਉਣ ਦੀ ਇੱਕ ਤਸਵੀਰ (Bipasha Basu breastfeeds daughter Devi) ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਬਿਪਾਸ਼ਾ ਦੇ ਚਿਹਰੇ 'ਤੇ ਮਾਂ ਬਣਨ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ। ਅਦਾਕਾਰ ਨੇ ਸੈਲਫੀ ਸਾਂਝੀ ਕਰਦੇ ਹੋਏ ਲਿਖਿਆ ਹੈ 'ਸਵੇਰ ਮੇਰੀ ਦਿਲ ਦੇਵੀ ਨਾਲ'।



Bipasha Basu breastfeeds daughter Devi





ਦੱਸ ਦਈਏ ਕਿ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੇ ਘਰ ਵਿਆਹ ਦੇ 6 ਸਾਲ ਬਾਅਦ ਧੀ ਦੇਵੀ ਨੇ ਜਨਮ ਲਿਆ ਹੈ। ਜੋੜੇ ਨੇ ਸਾਲ 2016 ਵਿੱਚ ਵਿਆਹ ਕੀਤਾ ਸੀ।








ਮਾਂ ਬਣਨ ਤੋਂ ਬਾਅਦ ਬਿਪਾਸ਼ਾ ਦੀ ਪੋਸਟ:
ਇਸ ਤੋਂ ਪਹਿਲਾਂ ਬਿਪਾਸ਼ਾ ਬਾਸੂ ਨੇ ਆਪਣੀ ਗੁੱਡ ਨਿਊਜ਼ ਪੋਸਟ 'ਚ ਬੇਟੀ ਦੇ ਪੈਰਾਂ ਦੀ ਖੂਬਸੂਰਤ ਤਸਵੀਰ (Bipasha Basu daughter Devi pics ) ਸ਼ੇਅਰ ਕੀਤੀ ਸੀ ਅਤੇ ਲਿਖਿਆ ਸੀ '12.11.22, ਦੇਵੀ ਬਾਸੂ ਸਿੰਘ ਗਰੋਵਰ, ਸਾਡੇ ਪਿਆਰ ਅਤੇ ਮਾਂ ਦੀਆਂ ਅਸੀਸਾਂ ਦਾ ਫਲ ਇੱਥੇ ਹੈ ਅਤੇ ਉਹ ਬ੍ਰਹਮ ਹੈ'। ਬਿਪਾਸ਼ਾ-ਕਰਨ'। ਇਸ ਪੋਸਟ ਵਿੱਚ ਬੇਟੀ ਦੀ ਇੱਕ ਪਿਆਰੀ ਤਸਵੀਰ ਵੀ ਹੈ।











ਆਲੀਆ ਨੇ ਵੀ ਦਿੱਤਾ ਬੇਟੀ ਨੂੰ ਜਨਮ:
ਦੱਸ ਦਈਏ ਕਿ 6 ਨਵੰਬਰ ਨੂੰ ਰਣਬੀਰ ਕਪੂਰ ਅਤੇ ਆਲੀਆ ਭੱਟ ਵੀ ਇਕ ਬੇਟੀ ਦੇ ਮਾਤਾ-ਪਿਤਾ ਬਣੇ ਹਨ। ਬੇਟੀ ਦੇ ਆਉਣ ਨਾਲ ਕਪੂਰ ਪਰਿਵਾਰ 'ਚ ਵੀ ਖੁਸ਼ੀ ਦਾ ਮਾਹੌਲ ਹੈ। ਦੱਸ ਦੇਈਏ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਆਪਣੀ ਬੇਟੀ ਦਾ ਨਾਂ ਰਾਹਾ ਰੱਖਿਆ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜੋੜਿਆ ਨੇ ਪਿਛਲੇ (2022) ਸਾਲ ਮਾਤਾ ਪਿਤਾ ਬਣਨ ਦਾ ਸੁਖ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ:Pathaan Trailer Leaked: OMG!...ਲੀਕ ਹੋਇਆ ਸ਼ਾਹਰੁਖ ਦੀ ਫਿਲਮ 'ਪਠਾਨ' ਦਾ ਟ੍ਰਲੇਰ, ਦੇਖੋ

ABOUT THE AUTHOR

...view details