ਪੰਜਾਬ

punjab

Akshay Kumar: ਅਕਸ਼ੈ ਕੁਮਾਰ ਨੇ ਇਸ ਅੰਦਾਜ਼ 'ਚ ਦਿੱਤੀਆਂ 'ਮਸਤਾਨੇ' ਦੀ ਟੀਮ ਨੂੰ ਸ਼ੁਭਕਾਮਨਾਵਾਂ, ਸਾਂਝੀ ਕੀਤੀ ਪੋਸਟ

By ETV Bharat Punjabi Team

Published : Aug 23, 2023, 4:19 PM IST

ਪੰਜਾਬੀ ਫਿਲਮ ਇੰਡਸਟਰੀ ਵਿੱਚ ਇੰਨੀਂ ਦਿਨੀਂ 'ਮਸਤਾਨੇ' ਫਿਲਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਰ ਕੋਈ ਫਿਲਮ ਨੂੰ ਸ਼ੁਭਕਾਮਨਾਵਾਂ ਦੇ ਰਿਹਾ ਹੈ। ਇਸੇ ਲਿਸਟ ਵਿੱਚ ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਵੀ ਸ਼ਾਮਿਲ ਹੋ ਗਏ ਹਨ, ਅਦਾਕਾਰ ਨੇ ਇੰਸਟਾਗ੍ਰਾਮ ਉਤੇ ਸਟੋਰੀ ਸਾਂਝੀ ਕਰਕੇ ਫਿਲਮ ਦੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

Akshay Kumar
Akshay Kumar

ਚੰਡੀਗੜ੍ਹ:ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਮਸਤਾਨੇ' ਨੂੰ ਰਿਲੀਜ਼ ਹੋਣ ਵਿੱਚ ਸਿਰਫ਼ ਦੋ ਦਿਨ ਰਹਿ ਗਏ ਹਨ, ਫਿਲਮ ਇੰਨੀਂ ਦਿਨੀਂ ਪੰਜਾਬੀ ਇੰਡਸਟਰੀ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੰਜਾਬੀ ਸਿਤਾਰਿਆਂ ਤੋਂ ਇਲਾਵਾ ਬਾਲੀਵੁੱਡ ਦੇ ਸਿਤਾਰੇ ਵੀ ਫਿਲਮ ਦੀ ਸਫ਼ਲਤਾ ਦੀ ਕਾਮਨਾ ਕਰ ਰਹੇ ਹਨ। ਇਸੇ ਲੜੀ ਵਿੱਚ ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਵੀ ਸ਼ਾਮਿਲ ਹੋ ਗਏ ਹਨ।


ਅਕਸ਼ੈ ਕੁਮਾਰ ਦੀ ਸਟੋਰੀ

ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ। ਅਕਸ਼ੈ ਕੁਮਾਰ ਨੇ ਫਿਲਮ ਦੇ ਪੋਸਟਰ ਦੇ ਨਾਲ ਕੈਪਸ਼ਨ ਲਿਖ ਕੇ ਫਿਲਮ ਦੀ ਪੂਰੀ ਟੀਮ ਨੂੰ ਸ਼ੁੱਭਕਾਮਨਾਵਾਂ ਭੇਜੀਆਂ ਹਨ। ਅਦਾਕਾਰ ਨੇ ਲਿਖਿਆ 'ਸਿੱਖਾਂ ਦੀ ਬਹਾਦਰੀ ਅਤੇ ਜਜ਼ਬੇ ਨੂੰ ਖੂਬਸੂਰਤੀ ਨਾਲ ਪੇਸ਼ ਕਰਦੇ ਹੋਏ, ਮਸਤਾਨੇ ਇਕ ਵੱਡੇ ਕੈਨਵਸ 'ਤੇ ਬਣੇ ਦਿਲਚਸਪ ਪੀਰੀਅਡ ਡਰਾਮੇ ਵਾਂਗ ਜਾਪਦੀ ਹੈ। ਮੇਰੇ ਦੋਸਤ ਗੁਰਪ੍ਰੀਤ ਘੁੱਗੀ ਅਤੇ ਪੂਰੀ ਟੀਮ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ ਭੇਜ ਰਿਹਾ ਹਾਂ। 25 ਅਗਸਤ ਨੂੰ ਸਿਨੇਮਾਘਰਾਂ 'ਚ ਜ਼ਰੂਰ ਦੇਖੋ। ਰੱਬ ਰਾਖਾ।'




ਫਿਲਮ 'ਮਸਤਾਨੇ' ਦੀ ਗੱਲ ਕਰੀਏ ਤਾਂ ਇਹ 1739 ਵਿੱਚ ਨਾਦਰ ਸ਼ਾਹ ਦੁਆਰਾ ਦਿੱਲੀ ਉੱਤੇ ਕੀਤੇ ਗਏ ਹਮਲੇ ਅਤੇ ਸਿੱਖ ਵਿਦਰੋਹਾਂ ਨਾਲ ਲੜਾਈਆਂ ਦੇ ਪਿਛੋਕੜ ਉਤੇ ਆਧਾਰਿਤ ਹੈ। ਫਿਲਮ ਸ਼ਰਨ ਆਰਟਸ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਸ ਵਿੱਚ ਤਰਸੇਮ ਜੱਸੜ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ, ਬਨਿੰਦਰ ਬੰਨੀ ਅਤੇ ਸਿੰਮੀ ਚਾਹਲ ਨੇ ਕੰਮ ਕੀਤਾ ਹੈ। ਇਹ ਫਿਲਮ 25 ਅਗਸਤ 2023 ਨੂੰ ਸਿਨੇਮਾਘਰਾਂ 'ਤੇ ਆਵੇਗੀ। ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ।

ABOUT THE AUTHOR

...view details