ਪੰਜਾਬ

punjab

Alia Bhatt Birthday: ਆਲੀਆ ਨੇ ਆਪਣੇ ਪਤੀ ਨਾਲ ਇਸ ਆਲੀਸ਼ਾਨ ਰੈਸਟੋਰੈਂਟ ਵਿੱਚ ਮਨਾਇਆ ਜਨਮਦਿਨ, ਪਾਈ ਪਿਆਰ ਵਾਲੀ ਜੱਫ਼ੀ

By

Published : Mar 16, 2023, 1:49 PM IST

ਆਲੀਆ ਭੱਟ ਨੇ ਆਪਣੇ 30ਵੇਂ ਜਨਮਦਿਨ ਦਾ ਜਸ਼ਨ ਬੁੱਧਵਾਰ ਦੀ ਰਾਤ ਨੂੰ ਮਨਾਇਆ, ਹੁਣ ਉਸ ਨੇ ਰਣਬੀਰ ਕਪੂਰ ਅਤੇ ਪਰਿਵਾਰ ਨਾਲ ਆਪਣੇ ਜਨਮਦਿਨ ਦੇ ਜਸ਼ਨਾਂ ਦੀਆਂ ਫੋਟੋਆਂ ਪੋਸਟ ਕੀਤੀਆਂ ਹਨ।

Alia Bhatt Birthday
Alia Bhatt Birthday

ਹੈਦਰਾਬਾਦ: ਬਾਲੀਵੁੱਡ ਦੀ ਕਿਊਟ ਅਦਾਕਾਰਾ ਆਲੀਆ ਭੱਟ ਨੇ ਬੁੱਧਵਾਰ ਨੂੰ ਆਪਣਾ 30ਵਾਂ ਜਨਮਦਿਨ ਮਨਾਇਆ ਅਤੇ ਉਸਨੇ ਆਪਣਾ ਖਾਸ ਦਿਨ ਆਪਣੇ ਪਰਿਵਾਰ ਨਾਲ ਆਪਣੇ ਨਾਲ ਮਨਾਇਆ। ਹੁਣ ਅਦਾਕਾਰਾ ਨੇ ਵੀਰਵਾਰ ਨੂੰ ਆਪਣੇ ਪਤੀ ਰਣਬੀਰ ਕਪੂਰ, ਮੰਮੀ ਸੋਨੀ ਰਾਜ਼ਦਾਨ, ਭੈਣ ਸ਼ਾਹੀਨ ਭੱਟ ਅਤੇ ਉਸਦੀ ਬੀਐਫਐਫ ਤਾਨਿਆ ਸਾਹਾ ਗੁਪਤਾ ਨਾਲ ਆਪਣੇ ਜਨਮਦਿਨ ਦੇ ਜਸ਼ਨਾਂ ਦੀਆਂ ਫੋਟੋਆਂ ਸਾਂਝੀਆਂ ਕਰਨ ਲਈ ਇੰਸਟਾਗ੍ਰਾਮ ਦਾ ਸਹਾਰਾ ਲਿਆ।

ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਅਦਾਕਾਰਾ ਨੇ ਆਪਣੇ ਜਨਮਦਿਨ ਉਤੇ ਕੇਕ ਦੀ ਝਲਕ ਸਾਂਝੀ ਕੀਤੀ। ਉਸਨੇ ਮੋਮਬੱਤੀਆਂ ਫੂਕਣ ਤੋਂ ਪਹਿਲਾਂ ਆਪਣੇ ਆਪ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਫੋਟੋਆਂ ਵੀ ਪੋਸਟ ਕੀਤੀਆਂ। "T H I R T Y" ਉਸਨੇ ਪੋਸਟ ਦਾ ਕੈਪਸ਼ਨ ਦਿੱਤਾ ਅਤੇ ਇੱਕ ਸੂਰਜ ਇਮੋਟਿਕਨ ਜੋੜਿਆ। ਹੁਣ ਪ੍ਰਸ਼ੰਸਕਾਂ ਦੇ ਨਾਲ ਨਾਲ ਅਦਾਕਾਰਾ ਨੂੰ ਬਹੁਤ ਸਾਰੇ ਸਿਤਾਰੇ ਵੀ ਵਧਾਈ ਸੰਦੇਸ਼ ਭੇਜ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਆਲੀਆ ਦੀ ਇਸ ਪੋਸਟ ਨੂੰ ਕੁੱਝ ਸਮੇਂ ਵਿੱਚ ਅਨੇਕਾਂ ਲਾਈਕਸ ਆ ਗਏ।




ਇਸ ਜਸ਼ਨਾਂ ਲਈ ਆਲੀਆ ਨੇ ਚਮਕਦਾਰ ਗੁਲਾਬੀ ਡਿਜ਼ਾਈਨਰ ਸਵੈਟਰ ਦੀ ਚੋਣ ਕੀਤੀ। ਅਦਾਕਾਰਾ ਦੇ ਪਤੀ ਰਣਬੀਰ ਕਪੂਰ ਨੇ ਇੱਕ ਆਲੀਸ਼ਾਨ ਰੈਸਟੋਰੈਂਟ ਵਿੱਚ ਆਪਣੀ ਡਿਨਰ ਪਾਰਟੀ ਲਈ ਕਾਲੇ ਰੰਗ ਦੇ ਕੱਪੜੇ ਦੀ ਚੋਣ ਕੀਤੀ।

ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਅਦਾਕਾਰਾ ਨੂੰ ਜਨਮਦਿਨ ਲਈਲ ਢੇਰ ਸਾਰੀਆਂ ਸ਼ੁਭਕਾਮਨਾਵਾਂ ਆਈਆਂ। ਸੱਸ ਨੀਤੂ ਕਪੂਰ ਤੋਂ ਲੈ ਕੇ ਉਸ ਦੇ ਬੀ-ਟਾਊਨ ਦੋਸਤਾਂ ਜਿਵੇਂ ਕਰੀਨਾ ਕਪੂਰ ਖਾਨ, ਪ੍ਰਿਅੰਕਾ ਚੋਪੜਾ, ਅਨੁਸ਼ਕਾ ਸ਼ਰਮਾ, ਕੈਟਰੀਨਾ ਕੈਫ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਆਪਣੇ ਪਿਆਰ ਦੇ ਨੋਟ ਭੇਜਣ ਲਈ ਸੋਸ਼ਲ ਮੀਡੀਆ 'ਤੇ ਪਹੁੰਚ ਕੀਤੀ।

ਹੁਣ ਇਥੇ ਜੇਕਰ ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਕਰਨ ਜੌਹਰ ਦੀ ਆਉਣ ਵਾਲੀ ਰੋਮਾਂਟਿਕ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵਿੱਚ ਰਣਵੀਰ ਸਿੰਘ, ਧਰਮਿੰਦਰ, ਜਯਾ ਬੱਚਨ ਅਤੇ ਸ਼ਬਾਨਾ ਆਜ਼ਮੀ ਦੇ ਨਾਲ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਹ ਫਿਲਮ 28 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਉਹ ਆਪਣੀ ਹਾਲੀਵੁੱਡ ਡੈਬਿਊ ਫਿਲਮ 'ਹਾਰਟ ਆਫ ਸਟੋਨ' ਦੀ ਰਿਲੀਜ਼ ਲਈ ਵੀ ਤਿਆਰੀ ਕਰ ਰਹੀ ਹੈ, ਜਿਸ ਵਿੱਚ ਗੈਲ ਗਾਡੋਟ ਅਤੇ ਜੈਮੀ ਡੋਰਨਨ ਦੇ ਨਾਲ ਉਸਦੀ ਸਕ੍ਰੀਨ ਸਪੇਸ ਸ਼ੇਅਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਸ ਕੋਲ ਨਿਰਦੇਸ਼ਕ ਫਰਹਾਨ ਅਖ਼ਤਰ ਦੀ ਅਗਲੀ ਫਿਲਮ 'ਜੀ ਲੇ ਜ਼ਾਰਾ' ਵੀ ਹੈ, ਜਿਸ ਵਿੱਚ ਕੈਟਰੀਨਾ ਕੈਫ ਅਤੇ ਪ੍ਰਿਅੰਕਾ ਚੋਪੜਾ ਦੇ ਉਸ ਨਾਲ ਨਜ਼ਰ ਆਉਣ ਵਾਲੀਆ ਹਨ।

ਇਹ ਵੀ ਪੜ੍ਹੋ:Hera Pheri 3: ਲਓ ਜੀ...'ਹੇਰਾ ਫੇਰੀ 3' 'ਚ ਸੰਜੇ ਦੱਤ ਦੀ ਐਂਟਰੀ, ਲਾਉਣਗੇ ਆਪਣੀ ਕਾਮੇਡੀ ਦਾ ਤੜਕਾ

ABOUT THE AUTHOR

...view details