ਪੰਜਾਬ

punjab

Akshay Kumar Reaction on Flop Films: ਲਗਾਤਾਰ ਫਲਾਪ ਹੋ ਰਹੀਆਂ ਫਿਲਮਾਂ 'ਤੇ ਬੋਲੇ ਅਕਸ਼ੈ, ਕਿਹਾ- 100 ਫੀਸਦੀ ਮੇਰੀ ਗਲਤੀ

By

Published : Feb 26, 2023, 1:33 PM IST

ਬਾਕਸ ਆਫਿਸ 'ਤੇ ਲਗਾਤਾਰ ਫਲਾਪ ਹੋ ਰਹੀਆਂ ਫਿਲਮਾਂ 'ਤੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦਾ ਰਿਐਕਸ਼ਨ ਸਾਹਮਣੇ ਆਇਆ। ਅਕਸ਼ੈ ਨੇ ਕਿਹਾ ਕਿ ਜੇ ਫਿਲਮਾਂ ਨਹੀਂ ਚਲ ਰਹੀਆਂ ਤਾਂ ਇਸ ਵਿੱਚ 100 ਫੀਸਦੀ ਮੇਰੀ ਗਲਤੀ ਹੈ।

Akshay Kumar Reaction on Flop Films
Akshay Kumar Reaction on Flop Films

ਮੁੰਬਈ: ਅਕਸ਼ੈ ਕੁਮਾਰ ਸਟਾਰਰ ਫਿਲਮ ਸੈਲਫੀ ਦੀ ਓਪਨਿੰਗ ਕਾਫੀ ਨਿਰਾਸ਼ਾਜਨਕ ਰਹੀ। ਇੱਕ ਦਹਾਕੇ ਵਿੱਚ ਅਕਸ਼ੈ ਕੁਮਾਰ ਦੀ ਇਹ ਪਹਿਲੀ ਫਿਲਮ ਹੈ, ਜਿਸਨੇ ਪਹਿਲੇ ਦਿਨ ਸਭ ਤੋਂ ਘੱਟ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ ਅਦਾਕਾਰ ਦੀ ਓਐਮਜੀ ਫਿਲਮ ਅਜਿਹੀ ਫਿਲਮ ਸੀ, ਜਿਸਨੇ ਆਪਣੀ ਆਪਨਿੰਗ 'ਤੇ ਸਭ ਤੋਂ ਘੱਟ ਕਮਾਈ ਕੀਤੀ ਸੀ। ਓਐਮਜੀ ਦੀ ਪਹਿਲੇ ਦਿਨ ਦੀ ਕਮਾਈ 4.25 ਕਰੋੜ ਰੁਪਏ ਸੀ। ਅਕਸ਼ੈ ਦੀ ਨਵੀਂ ਫਿਲਮ ਨੇ ਓਐਮਜੀ ਨੂੰ ਪਿੱਛੇ ਛੱਡਦੇ ਹੋਏ ਸਿਰਫ 2.55 ਕਰੋੜ ਰੁਪਏ ਹੀ ਕਮਾ ਪਾਈ। ਦੂਜੇ ਪਾਸੇ, ਅਕਸ਼ੈ ਕੁਮਾਰ ਨੇ ਆਪਣੀ ਫਿਲਮ ਦੀ ਅਸਫਲਤਾ ਦਾ ਦੋਸ਼ ਖੁਦ ਨੂੰ ਦਿੱਤਾ ਹੈ।

ਅਕਸ਼ੈ ਕੁਮਾਰ ਨੇ ਬਾਕਸ ਆਫਿਸ 'ਤੇ ਆਪਣੀ ਫਿਲਮਾਂ ਦੀ ਅਸਫਲਤਾਂ ਦੀ ਜਿੰਮੇਵਾਰੀ ਲਈ:ਇੱਕ ਇੰਟਰਵਿਓ ਵਿੱਚ ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਨੇ ਦੱਸਿਆ, ਜਦ ਉਨ੍ਹਾਂ ਦੀਆ ਇੱਕ ਤੋਂ ਬਾਅਦ ਇੱਕ ਫਿਲਮਾਂ ਨਹੀਂ ਚਲਦੀਆ ਹਨ ਤਾਂ ਇਹ ਸਮਾਂ ਹੁੰਦਾ ਹੈ ਕਿ ਉਹ ਬੈਠ ਕੇ ਸੋਚਣ ਅਤੇ ਖੁੱਦ ਨੂੰ ਬਦਲਣ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਲਈ ਕੋਈ ਨਵਾਂ ਦੌਰ ਨਹੀ ਹੈ। ਉਨ੍ਹਾਂ ਨੇ ਬਾਕਸ ਆਫਿਸ 'ਤੇ ਆਪਣੀ ਫਿਲਮਾਂ ਦੀ ਅਸਫਲਤਾਂ ਦੀ ਜਿੰਮੇਵਾਰੀ ਖੁਦ ਲਈ ਹੈ।

ਲਗਾਤਾਰ 16 ਫਿਲਮਾਂ ਹੋਈਆ ਫਲਾਪ- ਅਕਸ਼ੈ ਕੁਮਾਰ: ਅਕਸ਼ੈ ਕੁਮਾਰ ਨੇ ਕਿਹਾ ਲਗਾਤਾਰ 3-4 ਫਲਾਪ ਫਿਲਮਾਂ ਦੇ ਚੁੱਕੇ। ਅਜਿਹਾ ਮੇਰੇ ਨਾਲ ਪਹਿਲੀ ਵਾਰ ਨਹੀ ਹੋ ਰਿਹਾ। ਮੈਂ ਆਪਣੇ ਫਿਲਮੀ ਕਰੀਅਰ ਵਿੱਚ ਇੱਕ ਵਾਰ ਵਿੱਚ 16 ਅਜਿਹੀਆ ਫਿਲਮਾਂ ਦਿੱਤੀਆ ਹਨ, ਜੋ ਬਾਕਸ ਆਫਿਸ 'ਤੇ ਫਲਾਪ ਰਹੀਆ। ਇੱਕ ਸਮੇਂ ਸੀ ਜਦ ਮੈਂ ਲਗਾਤਾਰ 8 ਫਿਲਮਾਂ ਕੀਤੀਆ, ਪਰ ਉਹ ਵੀ ਨਹੀ ਚਲੀਆ। ਇੱਕ ਵਾਰ ਮੇਰੀਆ ਅਜਿਹੀਆ ਹੋਰ ਲਗਾਤਾਰ 3-4 ਫਿਲਮਾਂ ਹਨ, ਜੋ ਨਹੀ ਚਲੀਆ। ਫਿਲਮਾਂ ਦਾ ਨਾ ਚਲਣਾ ਸਾਡੀ ਆਪਣੀ ਗਲਤੀ ਨਾਲ ਹੁੰਦਾ। ਦਰਸ਼ਕ ਬਦਲ ਗਏ ਹਨ। ਸਾਨੂੰ ਬਦਲਣ ਦੀ ਜ਼ਰੂਰਤ ਹੈ।

ਫਿਲਮ ਨਹੀ ਚਲ ਰਹੀ ਤਾਂ ਗਲਤੀ ਤੁਹਾਡੀ ਹੈ: ਅਕਸ਼ੈ ਨੇ ਕਿਹਾ, ਇਹ ਇੱਕ ਵੱਡੀ ਚਿਤਾਵਨੀ ਹੈ, ਤੁਹਾਡੀ ਫਿਲਮ ਨਹੀ ਚਲ ਰਹੀ ਤਾਂ ਗਲਤੀ ਤੁਹਾਡੀ ਹੈ। ਤੁਹਾਡੇ ਬਦਲਣ ਦਾ ਸਮਾਂ ਹੈ। ਮੈਂ ਕੋਸ਼ਿਸ਼ ਕਰ ਰਿਹਾ ਹਾਂ ਅਤੇ ਕੋਸ਼ਿਸ਼ ਹੀ ਕਰ ਸਕਦਾ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਸਾਰਿਆ ਨੂੰ ਦੱਸਣਾ ਚਾਹੁੰਦੇ ਹਨ ਕਿ ਜਦ ਫਿਲਮਾਂ ਨਹੀ ਚਲਦੀਆ ਤਾਂ ਦਰਸ਼ਕ ਜਾ ਕਿਸੇ ਹੋਰ ਨੂੰ ਦੋਸ਼ ਨਹੀ ਦੇਣਾ ਚਾਹੀਦਾ। ਉਨ੍ਹਾਂ ਨੇ ਕਿਹਾ, 100 ਫੀਸਦੀ ਇਹ ਮੇਰੀ ਗਲਤੀ ਹੈ। ਤੁਹਾਡੀ ਫਿਲਮ ਨਾ ਚਲਣਾ ਦਰਸ਼ਕਾਂ ਦੇ ਕਰਕੇ ਨਹੀ ਹੈ ਸਗੋਂ ਕਾਰਨ ਇਹ ਹੈ ਕਿ ਤੁਸੀਂ ਕੀ ਸਲੈਕਟ ਕੀਤਾ ਹੈ। ਹੋ ਸਕਦਾ ਹੈ ਕਿ ਤੁਸੀਂ ਫਿਲਮ ਵਿੱਚ ਪੂਰਾ ਯੋਗਦਾਨ ਨਾ ਦਿੱਤਾ ਹੋ।

ਅਕਸ਼ੈ ਕੁਮਾਰ ਦੀ ਆਖਿਰੀ ਹਿੱਟ ਫਿਲਮ:ਅਕਸ਼ੈ ਕੁਮਾਰ ਦੀ ਆਖਿਰੀ ਫਿਲਮ ਜੋ ਬਾਕਸ ਆਫਿਸ 'ਤੇ ਹਿੱਟ ਹੋਈ ਸੀ, ਉਹ ਸੀ ਰੋਹਿਤ ਸ਼ੈਂਟੀ ਦੀ ਫਿਲਮ ਸੂਰਯਵੰਸ਼ੀ। ਇਹ ਫਿਲਮ ਮਹਾਂਮਾਰੀ ਤੋਂ ਬਾਅਦ 2021 ਵਿੱਚ ਰਿਲੀਜ਼ ਹੋਈ ਸੀ। 2022 ਦੀ ਗੱਲ ਕਰੀਏ ਤਾਂ ਪਿਛਲੇ ਸਾਲ ਸਿਨੇਮਾਘਰਾਂ 'ਚ ਰਿਲੀਜ਼ ਹੋਈਆਂ ਉਨ੍ਹਾਂ ਦੀਆਂ ਲਗਭਗ ਸਾਰੀਆਂ ਫਿਲਮਾਂ ਅਸਫਲ ਰਹੀਆਂ ਹਨ। ਪਿਛਲੇ ਸਾਲ 'ਰਕਸ਼ਾ ਬੰਧਨ' ਅਤੇ 'ਸਮਰਾਟ ਪ੍ਰਿਥਵੀਰਾਜ' ਬਾਕਸ ਆਫਿਸ 'ਤੇ ਅਸਫਲ ਰਹੀਆਂ ਸਨ। ਇਸ ਦੇ ਨਾਲ ਹੀ ਅਕਸ਼ੇ ਦੀ 2023 ਦੀ ਡੈਬਿਊ ਫਿਲਮ 'ਸੈਲਫੀ' ਵੀ ਕਾਫੀ ਨਿਰਾਸ਼ਾਜਨਕ ਰਹੀ। ਇਹ ਫਿਲਮ 24 ਫਰਵਰੀ ਨੂੰ ਰਿਲੀਜ਼ ਹੋਈ ਸੀ।

ਇਹ ਵੀ ਪੜ੍ਹੋ :-Selfiee Box Office Collection Day 2: ਸੈਲਫੀ ਨੂੰ ਮਿਲੀ ਰਾਹਤ, ਜਾਣੋ ਦੂਸਰੇ ਦਿਨ ਕਿੰਨੀ ਹੋਈ ਫਿਲਮ ਦੀ ਕਮਾਈ

ABOUT THE AUTHOR

...view details