ਪੰਜਾਬ

punjab

Film Sky Force: ਅਕਸ਼ੈ ਕੁਮਾਰ ਦੀ ਫਿਲਮ 'ਸਕਾਈ ਫੋਰਸ' ਦਾ ਯੂ.ਪੀ. ’ਚ ਸੰਪੂਰਨ ਹੋਇਆ ਪਹਿਲਾਂ ਸ਼ਡਿਊਲ

By ETV Bharat Punjabi Team

Published : Sep 9, 2023, 1:06 PM IST

Akshay Kumar Film Sky Force: ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ਸਕਾਈ ਫੋਰਸ ਦਾ ਯੂਪੀ ਵਿਖੇ ਪਹਿਲਾਂ ਸ਼ਡਿਊਲ ਪੂਰਾ ਕਰ ਲਿਆ ਹੈ।

Film Sky Force
Film Sky Force

ਚੰਡੀਗੜ੍ਹ: ਬਾਲੀਵੁੱਡ ਦੇ ਉੱਚਕੋਟੀ ਅਤੇ ਚਰਚਿਤ ਸਟਾਰ ਅਕਸ਼ੈ ਕੁਮਾਰ ਵੱਲੋਂ ਆਪਣੀ ਨਵੀਂ ਹਿੰਦੀ ਫਿਲਮ ‘ਸਕਾਈ ਫੋਰਸ’ ਦਾ ਪਹਿਲਾਂ ਸ਼ਡਿਊਲ ਉੱਤਰ ਪ੍ਰਦੇਸ਼ ਵਿਖੇ ਮੁਕੰਮਲ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਅਤੇ ਸੰਬੰਧਤ ਫੋਰਸ ਅਧਿਕਾਰੀਆਂ ਪ੍ਰਤੀ ਰਸਮੀ (Akshay Kumar Film Sky Force) ਧੰਨਵਾਦ ਪ੍ਰਗਟਾਵਾ ਕਰਨ ਉਪਰੰਤ ਉਹ ਵਾਪਸ ਮੁੰਬਈ ਪਰਤ ਗਏ ਹਨ।

ਹਾਲ ਹੀ ਵਿਚ ਰਿਲੀਜ਼ ਹੋਈ ਆਪਣੀ ਫਿਲਮ ‘OMG 2‘ ਨੂੰ ਮਿਲੀ ਸਫ਼ਲਤਾ ਅਤੇ ਸਲਾਹੁਤਾ ਤੋਂ ਬਾਅਦ ਬਾਕਸ ਆਫ਼ਿਸ 'ਤੇ ਕੁਝ ਰਾਹਤ ਅਤੇ ਖੁਸ਼ੀ ਮਹਿਸੂਸ ਕਰ ਰਹੇ ਇਹ ਹਿੰਦੀ ਸਿਨੇਮਾ ਸਟਾਰ (Sky Force star cast) ਅਗਲੇ ਦਿਨ੍ਹੀਂ ਸਾਹਮਣੇ ਆਉਣ ਜਾ ਰਹੀ ਆਪਣੀ ਇਕ ਹੋਰ ਬਹੁ-ਚਰਚਿਤ ਫਿਲਮ ‘ਮਿਸ਼ਨ ਰਾਣੀਗੰਜ’ ਦੇ ਫਸਟ ਲੁੱਕ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਲੈ ਕੇ ਵੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਓਧਰ ਜੇਕਰ ਉਨਾਂ ਦੀ ਯੂ.ਪੀ. ਵਿਖੇ ਸ਼ੂਟ ਹੋਈ ਉਕਤ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਅਭਿਸ਼ੇਕ ਕਪੂਰ ਅਤੇ ਸੰਦੀਪ ਕੇਵਲਾਨੀ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫਿਲਮ ਦੀ ਸਟਾਰ ਕਾਸਟ ਵਿਚ ਸਾਰਾ ਅਲੀ ਖ਼ਾਨ, ਨਿਮਰਤ ਕੌਰ ਆਦਿ ਕਲਾਕਾਰ ਹਨ, ਜਿਸ ਤੋਂ ਇਲਾਵਾ ਇਸ ਵਿਚ ਯੂ.ਪੀ ਦੇ ਕਈ ਲੋਕਲ ਕਲਾਕਾਰਾਂ ਦੁਆਰਾ ਵੀ ਅਹਿਮ ਸਪੋਰਟਿੰਗ ਭੂਮਿਕਾਵਾਂ ਨਿਭਾਈਆਂ ਜਾ ਰਹੀਆਂ ਹਨ।

ਇਕ ਸੱਚੀ ਘਟਨਾਕ੍ਰਮ ਅਤੇ ਸਟੋਰੀ ਆਧਾਰਿਤ ਇਸ ਫਿਲਮ ਦਾ ਕਾਫ਼ੀ ਹਿੱਸਾ ਯੂ.ਪੀ ਦੇ ਸੀਤਾਪੁਰ ਅਤੇ ਪੀਏਸੀ ਫੋਰਸ ਏਰੀਆ ਕੈਂਪਸ ਆਦਿ ਵਿਚ ਸ਼ੂਟ ਕੀਤਾ ਗਿਆ ਹੈ, ਜਿਸ ਸੰਬੰਧੀ ਮਿਲੀ ਹੋਰ ਜਾਣਕਾਰੀ ਅਨੁਸਾਰ ਇਸ ਫਿਲਮ ਵਿਚ ਇਹ ਸਟਾਰ ਵਾਯੂਸੈਨਾ ਅਧਿਕਾਰੀ ਦੇ ਰੋਲ ਵਿਚ ਨਜ਼ਰ ਆਉਣਗੇ, ਜਿਸ ਸੰਬੰਧੀ ਆਪਣੇ ਕਿਰਦਾਰ ਨੂੰ ਅਸਲ ਸਾਂਚੇ ਵਿਚ ਢਾਲਣ ਲ਼ਈ ਉਨਾਂ ਵੱਲੋਂ ਕਾਫ਼ੀ ਵਰਕਸ਼ਾਪ ਸੰਬੰਧਤ ਅਧਿਕਾਰੀਆਂ ਨਾਲ ਲਗਾਈਆਂ ਗਈਆਂ ਹਨ।

ਮਾਇਆਨਗਰੀ ਮੁੰਬਈ ਦੇ ਜ਼ਹੀਨ, ਕਾਬਿਲ ਅਤੇ ਸਫ਼ਲ ਨਿਰਦੇਸ਼ਕਾਂ ਵਿਚ ਆਪਣਾ ਸ਼ੁਮਾਰ ਕਰਵਾਉਂਦੇ ਅਭਿਸ਼ੇਕ ਕਪੂਰ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫਿਲਮ ਦਾ ਕੁਝ ਸੰਬੰਧ ਪੰਜਾਬ ਦੀ ਪਿੱਠਭੂਮੀ ਆਧਾਰਿਤ ਵੀ ਰੱਖਿਆ ਗਿਆ ਹੈ, ਜਿਸ ਮੱਦੇਨਜ਼ਰ ਹੀ ਕਹਾਣੀ ਨੂੰ ਹੋਰ ਅਸਲੀ ਅਮਲੀਜਾਮਾ ਪਹਿਨਾਉਣ ਲਈ ਪੰਜਾਬ ਦੀ ਇਕ ਵਿਸ਼ੇਸ਼ ਅਤੇ ਨਿੱਜੀ ਸਕਿਊਰਟੀ ਟੀਮ ਦੀਆਂ ਵੀ ਸੇਵਾਵਾਂ ਲਈਆਂ ਗਈਆਂ ਹਨਂ, ਜਿਸ ਦੀ ਅਗਵਾਈ ਹਿੰਦੀ ਸਿਨੇਮਾਂ ਵਿਚ ਪੰਜਾਬੀਅਤ ਦਾ ਰੁਤਬਾ ਬੁਲੰਦ ਕਰ ਰਹੇ ਅਤੇ ਬਹੁਤ ਸਾਰੀਆਂ ਵੱਡੀਆਂ ਹਿੰਦੀ ਫਿਲਮਾਂ ਅਤੇ ਕਈ ਵੱਡੇ ਸਟਾਰਜ਼ ਲਈ ਸੁਰੱਖਿਆ ਮੁਹੱਈਆ ਕਰਵਾ ਚੁੱਕੇ ਤੇਜਿੰਦਰ ਸਿੰਘ ਤੇਜੀ ਵੱਲੋਂ ਕੀਤੀ ਗਈ ਹੈ।

ਸੁਰੱਖਿਆ ਦੇ ਕਰੜ੍ਹੇ ਇੰਤਾਜ਼ਾਮ ਅਧੀਨ ਮੁਕੰਮਲ ਕੀਤੀ ਗਈ ਉਕਤ ਫਿਲਮ ਦੇ ਫਿਲਮਾਏ ਗਏ ਇਸ ਸ਼ੂਟ ਦੌਰਾਨ ਖਤਰਨਾਕ ਐਕਸ਼ਨ ਦ੍ਰਿਸ਼ਾਂ ਦਾ ਵੀ ਫ਼ਿਲਮਾਂਕਣ ਕੀਤਾ ਗਿਆ ਹੈ, ਜਿਸ ਵਿਚ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਵੱਲੋਂ ਬਗੈਰ ਡੁਪਲੀਕੇਟ ਕਾਫ਼ੀ ਦ੍ਰਿਸ਼ਾਂ ਨੂੰ ਖੁਦ ਅੰਜ਼ਾਮ ਦਿੱਤਾ ਗਿਆ, ਜਿਸ ਦੌਰਾਨ ਉਨਾਂ ਦੀ ਸਰੁੱਖਿਆ ਨੂੰ ਲੈ ਕੇ ਵੀ ਕਾਫ਼ੀ ਉਮਦਾ ਇੰਤਾਜ਼ਾਮ ਅਮਲ ਵਿਚ ਲਿਆਂਦੇ ਗਏ।

ABOUT THE AUTHOR

...view details