ਪੰਜਾਬ

punjab

Tarn Taran Overdose Death: ਨਸ਼ੇ ਕਾਰਨ ਨੌਜਵਾਨ ਦੀ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ

By

Published : Feb 13, 2023, 8:21 PM IST

ਨਸ਼ੇ ਕਾਰਨ ਨੌਜਵਾਨ ਦੀ  ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਨਸ਼ੇ ਕਾਰਨ ਨੌਜਵਾਨ ਦੀ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਨਸ਼ੇ ਦੇ ਵਪਾਰੀ ਲਗਾਤਾਰ ਆਪਣਾ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਅਜਿਹਾ ਹੀ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਕਸਬਾ ਫਤਿਆਬਾਦ 'ਚ 22 ਸਾਲ ਦੇ ਨੌਜਾਵਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ।

ਨਸ਼ੇ ਕਾਰਨ ਨੌਜਵਾਨ ਦੀ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਤਰਨਤਾਰਨ: ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਲਗਤਾਰ ਨਸ਼ੇ 'ਤੇ ਠੱਲ੍ਹ ਪਾਉਣ ਅਤੇ ਨਸ਼ੇ ਨੂੰ ਜੜ ਤੋਂ ਖ਼ਤਮ ਕਰਨ ਦੀਆਂ ਖ਼ਬਰਾਂ ਅਕਸਰ ਅਸੀਂ ਸੁਣ ਰਹੇ ਹਾਂ, ਪਰ ਫ਼ਿਰ ਵੀ ਨਸ਼ੇ ਦੇ ਵਪਾਰੀ ਲਗਾਤਾਰ ਆਪਣਾ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਉਨ੍ਹਾਂ ਦੇ ਚੰਦ ਪੈਸਿਆਂ ਦੀ ਖ਼ਤਾਰ ਆਏ ਦਿਨ ਮਾਂਵਾਂ ਦੀਆਂ ਕੁੱਖਾਂ ਸੁਨੀਆਂ ਹੋ ਰਹੀਆਂ ਹਨ। ਹੁਣ ਅਜਿਹਾ ਹੀ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਕਸਬਾ ਫਤਿਆਬਾਦ 'ਚ 22 ਸਾਲ ਦੇ ਨੌਜਾਵਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ।

ਪਰਿਵਾਰਕ ਮੈਂਬਰਾਂ ਦੇ ਬਿਆਨ: ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੀ ਚਾਚੀ ਅਤੇ ਭਰਾ ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਲਗਭਗ ਪਿਛਲੇ ਪੰਜ ਛੇ ਸਾਲਾਂ ਤੋਂ ਨਸ਼ਾਂ ਕਰਨ ਦਾ ਆਦੀ ਸੀ।ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੇ ਮੁਹੱਲੇ ਵਿੱਚ ਨਸ਼ਾ ਸ਼ਰੇਆਮ ਵਿਕ ਰਹੇ ਹੈ । ਇਸ ਨਸ਼ੇ ਦੇ ਕਾਰਨ ਹੀ ਅਨੇਕਾਂ ਘਰ ਹੁਣ ਤੱਕ ਬਰਬਾਦ ਹੋ ਗਏ ਹਨ। ਮੁੰਡੇ ਟੋਲੀਆਂ ਬਣਾ ਕੇ ਨਸ਼ਾ ਕਰ ਰਹੇ ਹਨ। ਸਰਕਾਰ ਵਾਅਦੇ ਅਤੇ ਦਾਅਵੇ ਤਾਂ ਕਰਦੀ ਹੈ ਪਰ ਉਨ੍ਹਾਂ ਦੀ ਜ਼ਮੀਨੀ ਹਕੀਕਤ ਕੋਹਾਂ ਦੂਰ ਹੈ।

ਸਰਕਾਰ ਤੋਂ ਮੰਗ:ਪੀੜਤਾਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਨਸ਼ੇ ਦੇ ਧੰਦੇ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਹੋਰ ਮਾਂਵਾਂ ਦੀਆਂ ਕੁੱਖਾਂ ਸੁਨੀਆਂ ਨਾ ਹੋਣ। ਕਿਸੇ ਹੋਰ ਦਾ ਘਰ ਨਾ ਉਜੜੇ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰਾਂ ਅਤੇ ਪ੍ਰਸਾਸ਼ਨ ਨਸ਼ੇ ਨਾਲ ਹੋ ਰਹੇ ਪੰਜਾਬ ਦੇ ਉਜਾੜੇ ਨੂੰ ਰੋਕੇ ਤਾਂ ਜੋ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ:Arrested Husband and wife with Heroin: ਸੀਆਈਏ ਸਟਾਫ ਨੇ ਹੈਰੋਇਨ ਸਮੇਤ ਕਾਬੂ ਕੀਤੇ ਪਤੀ-ਪਤਨੀ

ABOUT THE AUTHOR

...view details