ਪੰਜਾਬ

punjab

ਨਹਿਰ ਵਿੱਚ ਪਾੜ ਪੈਣ ਕਾਰਨ ਹਜ਼ਾਰਾਂ ਏਕੜ ਫਸਲ ਬਰਬਾਦ

By

Published : Jun 19, 2022, 7:51 AM IST

ਤਰਨਤਾਰਨ ਨੇ ਪਿੰਡ ਜੋੜਾਂ ਵਿਖੇ ਨਹਿਰ ਵਿੱਚ ਪਾੜ ਪੈਣ ਨਾਲ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋ ਗਈ ਹੈ। ਇਸ ਪਾੜ ਕਾਰਨ ਚਾਰ ਪਿੰਡਾਂ ਵਿੱਚ ਪਾਣੀ ਦੇ ਮਾਰ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਨਹਿਰ ਵਿੱਚ ਪਾੜ ਪੈਣ ਕਾਰਨ ਹਜ਼ਾਰਾਂ ਏਕੜ ਫਸਲ ਬਰਬਾਦ
ਨਹਿਰ ਵਿੱਚ ਪਾੜ ਪੈਣ ਕਾਰਨ ਹਜ਼ਾਰਾਂ ਏਕੜ ਫਸਲ ਬਰਬਾਦ

ਤਰਨ ਤਾਰਨ:ਜ਼ਿਲ੍ਹੇ ਦੇ ਨਜ਼ਦੀਕ ਪਿੰਡ ਜੋੜਾਂ ਵਿਖੇ ਨਹਿਰ ਵਿੱਚ 20 ਫੁੱਟ ਪਾੜ ਪੈਣ ਨਾਲ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਇਹ ਪਾੜ ਕਾਰਨ ਮੱਕੀ ਦੀ ਫ਼ਸਲ ਅਤੇ ਝੋਨੇ ਦੀ ਪਨੀਰੀ ਵੀ ਪੂਰੀ ਤਰ੍ਹਾਂ ਬਰਬਾਦ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਇਹ ਵੀ ਪੜੋ:ਪੁਲਿਸ ਨੇ ਔਰਤ ਤੋਂ 7.5 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ

ਪਿੰਡ ਵਾਸੀਆਂ ਨੇ ਦੱਸਿਆ ਕਿ ਦੇਰ ਰਾਤ ਨੂੰ ਇਸ ਨਹਿਰ ਵਿਚ ਪਾੜ ਪੈ ਗਿਆ ਅਤੇ ਇਸ ਨਾਲ ਨਾਲ ਲਗਦੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ। ਉਹਨਾਂ ਕਿਹਾ ਕਿ ਪਿਛਲੇ 5 ਸਾਲਾਂ ਤੋਂ ਨਹਿਰ ਦੀ ਸਫ਼ਾਈ ਨਹੀਂ ਕੀਤੀ ਗਈ ਅਤੇ ਨਾ ਹੀ ਵਿਭਾਗ ਵੱਲੋਂ ਪਾਣੀ ਛੱਡਣ ਤੋਂ ਪਹਿਲਾਂ ਕੱਚੇ ਪਾਸਿਆਂ ਵੱਲ ਧਿਆਨ ਦਿੱਤਾ ਗਿਆ, ਜਿਸ ਕਾਰਨ ਇਹ ਪਾੜ ਪਿਆ ਹੈ। ਕਿਸਾਨਾਂ ਨੇ ਕਿਹਾ ਕਿ ਨਹਿਰ ਵਿਭਾਗ ਦੀ ਨਲਾਇਕਿਆ ਕਾਰਨ ਉਹਨਾਂ ਦੀ ਫਸਲ ਡੁੱਬ ਗਈ ਹੈ ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਨਹਿਰ ਵਿੱਚ ਪਾੜ ਪੈਣ ਕਾਰਨ ਹਜ਼ਾਰਾਂ ਏਕੜ ਫਸਲ ਬਰਬਾਦ

ਉਧਰ ਕਾਫ਼ੀ ਚਿਰ ਬਾਅਦ ਪੁੱਜੇ ਨਹਿਰੀ ਵਿਭਾਗ ਦੇ ਐੱਸ ਡੀ ਓ ਨੇ ਆਪਣੀ ਨਲਾਇਕੀ ਲਕੋਦੇ ਹੋਏ ਕਿਹਾ ਕਿ ਨਹਿਰ ਦੇ ਬੰਨੇ ਕੱਚੇ ਹਨ ਅਤੇ ਚੂਹੇ ਅਤੇ ਹੋਰ ਜਾਨਵਰਾਂ ਕਾਰਨ ਇਥੇ ਖੋਲ੍ਹ ਬਣਾ ਗਏ ਸਨ, ਜਿਸ ਕਾਰਨ ਇਹ ਪਾੜ ਪਿਆ ਹੈ। ਉਹਨਾਂ ਨੇ ਕਿਹਾ ਕਿ ਜਲਦ ਹੀ ਇਸ ਪਾੜ ਨੂੰ ਪੂਰਾ ਕਰਕੇ ਪਾਣੀ ਦਾ ਨਿਕਾਸ ਸਹੀ ਢੰਗ ਨਾਲ ਸ਼ੁਰੂ ਕਰ ਦਿੱਤਾ ਜਾਏਗਾ।

ਇਹ ਵੀ ਪੜੋ:Weather Report: ਮੀਂਹ ਤੋਂ ਬਾਅਦ ਮੌਸਮ ਹੋਇਆ ਸਾਫ਼, ਜਾਣੋ ਆਪਣੇ ਸ਼ਹਿਰ ਦਾ ਤਾਪਮਾਨ

ABOUT THE AUTHOR

...view details