ਪੰਜਾਬ

punjab

ਲੰਪੀ ਸਕਿਨ ਬੀਮਾਰੀ ਨਾਲ ਮਰੀਆਂ ਗਾਵਾਂ ਨੂੰ ਘਰਾਂ ਨੇੜੇ ਸੁੱਟੀਆਂ, ਲੋਕਾਂ ਵਿੱਚ ਦਹਿਸ਼ਤ

By

Published : Aug 13, 2022, 8:41 AM IST

Updated : Aug 13, 2022, 10:53 AM IST

ਲੰਪੀ ਸਕਿਨ ਬੀਮਾਰੀ ਨਾਲ ਮਰੀਆਂ ਗਾਵਾਂ ਘਰਾਂ ਦੇ ਨਜ਼ਦੀਕ ਸੁੱਟਣ ਕਾਰਨ ਪਿੰਡ ਪੂਨੀਆ ਵਿੱਚ ਮਹਾਂਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਇਕੱਤਰ ਹੋ ਕੇ ਮੌਜੂਦਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ।

lumpy skin disease
ਲੰਪੀ ਸਕਿਨ ਬੀਮਾਰੀ ਨਾਲ ਮਰੀਆਂ ਗਾਵਾਂ ਘਰਾਂ ਨੇ ਨੇੜੇ ਸੁੱਟੀਆਂ

ਤਰਨ ਤਾਰਨ: ਪਿੰਡ ਪੂਨੀਆਂ ਵਿਖੇ ਲੰਪੀ ਸਕਿਨ ਬੀਮਾਰੀ ਨਾਲ ਮਰੀਆਂ ਗਾਵਾਂ ਨੂੰ ਘਰਾਂ ਦੇ ਬਿਲਕੁਲ ਨਜ਼ਦੀਕ ਹੱਡਾਰੋੜੀ ਵਿੱਚ ਸੁੱਟਣ ਕਾਰਨ ਭਾਰੀ ਪਿੰਡ ਵਿੱਚ ਮਹਾਂਮਾਰੀ ਫੈਲਣ ਦਾ ਖਤਰਾ ਵੱਡੇ ਪੱਧਰ ਤੇ ਬਣ ਚੁੱਕਾ ਹੈ। ਮਰੀਆਂ ਗਊਆਂ ਨਜ਼ਦੀਕ ਸੁੱਟੇ ਜਾਣ ਕਾਰਨ ਬਦਬੂ ਅਤੇ ਕੁੱਤਿਆਂ ਦੀ ਦਹਿਸ਼ਤ ਫੈਲੀ ਹੋਈ ਹੈ। ਇਸ ਕਾਰਨ ਕਈ ਪਰਿਵਾਰ ਬਿਮਾਰ ਵੀ ਹੋ ਰਹੇ ਹਨ। ਇਸ ਸਬੰਧੀ ਪ੍ਰੇਸ਼ਾਨੀ ਦਾ ਅਧਿਕਾਰੀਆਂ ਵੱਲੋਂ ਕੋਈ ਸਮਾਧਾਨ ਨਹੀਂ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ 'ਤੇ ਵੀ ਦੋਸ਼ ਲਗਾਏ ਹਨ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਸਾਡੇ ਘਰਾਂ ਦੇ ਬਿਲਕੁਲ ਅੱਧੇ ਕਿੱਲੇ ਦੀ ਦੂਰੀ 'ਤੇ ਇੱਕ ਹੱਡੋਂਰੋੜਾ ਬਣਿਆ ਹੋਇਆ ਹੈ। ਇਹ ਹੱਡੋਂ ਰੋੜਾ ਪਹਿਲਾਂ 3 ਕਨਾਲਾਂ ਦੇ ਵਿੱਚ ਸੀ ਅਤੇ ਕੁਝ ਲੋਕਾਂ ਵੱਲੋਂ ਇਸ 'ਤੇ ਕਬਜ਼ਾ ਕਰਕੇ ਇਸ ਨੂੰ ਸਿਰਫ਼ 3 ਮਰਲੇ ਦਾ ਹੀ ਰਹਿਣ ਦਿੱਤਾ ਹੈ। ਲੋਕ ਲੰਪੀ ਸਕਿਨ ਬੀਮਾਰੀ ਨਾਲ ਮਰੀਆਂ ਗਾਵਾਂ ਨੂੰ ਵੱਡੇ ਪੱਧਰ 'ਤੇ ਸੁੱਟ ਰਹੇ ਹਨ, ਜਿਸ ਕਾਰਨ ਭਾਰੀ ਬਦਬੂ ਘਰਾਂ ਵਿੱਚ ਹੇਲ ਫੈਲ ਰਹੀ ਹੈ। ਇਸ ਭਿਆਨਕ ਬੀਮਾਰੀ ਕਾਰਨ ਮਰੀਆਂ ਗਾਵਾਂ ਦੀ ਬਦਬੂ ਬਹੁਤ ਜਿਆਦਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਵੀ ਬਿਮਾਰ ਹੋ ਚੁੱਕੇ ਹਨ ਜੋ ਡਾਕਟਰਾਂ ਦੀਆਂ ਦੁਕਾਨਾਂ ਅਤੇ ਗੁਲੂਕੋਜ਼ ਦੀਆਂ ਬੋਤਲਾਂ ਲਵਾ ਰਹੇ ਹਨ।

ਲੰਪੀ ਸਕਿਨ ਬੀਮਾਰੀ ਨਾਲ ਮਰੀਆਂ ਗਾਵਾਂ ਘਰਾਂ ਨੇ ਨੇੜੇ ਸੁੱਟੀਆਂ

ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਬੀਮਾਰੀ ਕਾਰਨ ਉਨ੍ਹਾਂ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋ ਚੁੱਕਾ ਹੈ। ਉਹ ਬੱਚਿਆਂ ਨੂੰ ਸਕੂਲ ਭੇਜ ਨਹੀਂ ਪਾ ਰਹੇ ਹਨ, ਕਿਉਂਕਿ ਇਸ ਹੱਡਾਰੋੜੀ ਵਿੱਚ ਆ ਰਹੇ ਆਵਾਰਾ ਕੁੱਤੇ ਵੀ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਜਦ ਵੀ ਉਹ ਘਰੋਂ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ।



ਉਧਰ ਇਸ ਸਬੰਧੀ ਮੌਕੇ ਤੇ ਪਹੁੰਚੇ ਪੰਚਾਇਤ ਸੈਕਟਰੀ ਸ਼ਗਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਹੈ। ਉੱਚ ਅਧਿਕਾਰੀਆਂ ਦੇ ਹੁਕਮ ਨਾਲ ਪੰਚਾਇਤੀ ਜ਼ਮੀਨ ਵਿੱਚ ਇਹ ਗਾਵਾਂ ਦੱਬੀਆਂ ਜਾਣਗੀਆਂ ਅਤੇ ਹੱਡਾਰੋੜੀ ਦੀ ਸਮੱਸਿਆ ਨੂੰ ਵੀ ਜਲਦੀ ਹੱਲ ਕਰਦੇ ਹੋਏ ਇਸ ਨੂੰ ਪਿੰਡ ਤੋਂ ਬਾਹਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਨੇ ਹੱਡਾਰੋੜੀ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕੀਤਾ ਹੈ ਉਸ 'ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



ਇਹ ਵੀ ਪੜ੍ਹੋ:ਪਾਣੀ ਦੀ ਵਾਰੀ ਨੂੰ ਲੈ ਕੇ ਚੱਲੀਆਂ ਗੋਲੀਆਂ, ਛੇ ਵਿਅਕਤੀ ਹੋਏ ਜਖਮੀ

Last Updated : Aug 13, 2022, 10:53 AM IST

ABOUT THE AUTHOR

...view details