ਪੰਜਾਬ

punjab

ਗਾਰਡੀਅਨਜ ਆਫ ਗਵਰਨੈਂਸ ਸੇਵਾਵਾਂ ਬੰਦ ਕਰਨ ਉੱਤੇ ਸਾਬਕਾ ਸੈਨਿਕਾਂ ਨੇ ਕਿਹਾ ਇਹ ਸਾਡਾ ਅਪਮਾਨ

By

Published : Sep 12, 2022, 9:39 AM IST

Updated : Sep 12, 2022, 10:18 AM IST

ਖਡੂਰ ਸਾਹਿਬ ਵਿਖੇ ਗਾਰਡੀਅਨਜ ਆਫ ਗਵਰਨੈਂਸ ਸਾਬਕਾ ਸੈਨਿਕਾਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਡਾ ਅਪਮਾਨ ਕੀਤਾ ਗਿਆ ਹੈ।

termination of GoG services
ਗਾਰਡੀਅਨਜ ਆਫ ਗਵਰਨੈਂਸ ਸੇਵਾਵਾਂ

ਤਰਨਤਾਰਨ: ਖਡੂਰ ਸਾਹਿਬ ਵਿਖੇ ਗਾਰਡੀਅਨਜ ਆਫ ਗਵਰਨੈਂਸ (Guardians of Governance) ਸਾਬਕਾ ਸੈਨਿਕਾਂ ਵੱਲੋ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ। ਉਨ੍ਹਾਂ ਕਿਹਾ ਕਿ ਗਾਰਡੀਅਨਜ ਆਫ ਗਵਰਨੈਂਸ ਦੀਆਂ ਸੇਵਾਵਾਂ ਖ਼ਤਮ ਕਰਕੇ ਸਰਕਾਰ ਸਾਡਾ ਅਪਮਾਨ ਕਰ ਰਹੀ ਹੈ।

ਕਾਂਗਰਸ ਸਰਕਾਰ ਵੇਲੇ ਭਰਤੀ ਕੀਤੇ ਸਾਬਕਾ ਸੈਨਿਕਾਂ (GoG ) ਦੀਆਂ ਸੇਵਾਵਾਂ ਨੂੰ ਖਤਮ ਕਰਨ ਦੇ ਐਲਾਨ ਮਗਰੋਂ ਪੰਜਾਬ ਸਰਕਾਰ ਖਿਲਾਫ਼ gog ਵੱਲੋ ਇਕੱਤਰ ਹੋ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਜੀਓਜੀ (GOG) ਦਾ ਕੰਮ ਪੰਜਾਬ 'ਤੇ ਸੈਂਟਰ ਸਰਕਾਰ ਦੀਆਂ ਚਲਾਈਆਂ ਜਾਣ ਵਾਲੀਆਂ 26 ਸਕੀਮਾਂ ਨੂੰ ਆਮ ਗਰੀਬ ਪਰਿਵਾਰਾਂ ਤੱਕ ਪਹੁੰਚਾਉਣਾ ਆਟਾ-ਦਾਲ ਸ਼ਗਨ ਸਕੀਮ ਆਂਗਣਵਾੜੀ ਸਕੀਮ ਅੰਗਹੀਣ ਵਿਅਕਤੀਆਂ ਨੂੰ ਮਿਲਣ ਵਾਲੀਆ ਸਹੂਲਤਾਂ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਨਵੀਂਆਂ ਪੈਨਸ਼ਨਾਂ ਲਗਵਾਉਣੀਆਂ ਬੰਦ ਹੋਈਆਂ ਚਾਲੂ ਕਰਵਾਉਣੀਆਂ ਆਦਿ ਦੇਖਣਾ ਸੀ।

ਗਾਰਡੀਅਨਜ ਆਫ ਗਵਰਨੈਂਸ ਸੇਵਾਵਾਂ

ਉਨ੍ਹਾਂ ਕਿਹਾ ਕਿ ਇਹ ਕੰਮ ਅਸੀ ਪੂਰੀ ਇਮਾਨਦਾਰੀ ਨਾਲ ਕੀਤਾ ਹੈ ਪਰ ਪੰਜਾਬ ਸਰਕਾਰ ਵੱਲੋਂ ਇਕਦਮ ਨਾਦਰਸ਼ਾਹੀ ਫ਼ਰਮਾਨ ਜਾਰੀ ਕਰਕੇ ਸਾਡੀਆਂ ਸੇਵਾਵਾਂ ਨੂੰ ਬੰਦ ਕਰਨ ਦਾ ਫੈਸਲਾ ਬਹੁਤ ਹੀ ਨਿੰਦਣਯੋਗ ਹੈ ਉਨ੍ਹਾ ਕਿਹਾ ਕਿ ਸਰਕਾਰ ਨੇ ਜੇਕਰ ਇਹ ਫੈਸਲਾ ਵਾਪਿਸ ਨਾ ਲਿਆ ਤਾਂ ਸਾਡੇ ਵੱਲੋ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋ ਜੀਉਜੀ (ਗਾਰਡੀਅਨਜ ਆਫ ਗਵਰਨੈਂਸ ) ਭੰਗ ਕਰਨ ਮਗਰੋ ਇਸ ਮਾਮਲੇ ਤੇ ਸਿਆਸੀ ਧਿਰਾਂ ਸਰਕਾਰ ਨੂੰ ਘੇਰਨ ਲੱਗੀਆ ਹਨ।

ਗਾਰਡੀਅਨਜ ਆਫ ਗਵਰਨੈਂਸ ਸੇਵਾਵਾਂ

ਖਡੂਰ ਸਾਹਿਬ ਤੋ ਐਮੀ ਜਸਬੀਰ ਸਿੰਘ ਡਿੰਪਾ ਨੇ ਵੀ ਇਸ ਫੈਸਲੇ ਨੂੰ ਗਲਤ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨੌਕਰੀਆਂ ਦੇਣੀਆ ਤਾਂ ਕਿ ਸੀ ਇਹ ਤਾਂ ਸੂਬੇ ਦੇ ਸਾਬਕਾ ਸੈਨਿਕਾ ਦੀਆ ਸੇਵਾਵਾਂ ਖ਼ਤਮ ਕਰਨ ਦੇ ਮਨਮਾਨੇ ਫੈਸਲੇ ਕਰ ਰਹੀ ਹੈ ਅਸੀਂ ਇਸ ਫੈਸਲੇ ਦਾ ਵਿਰੋਧ ਕਰਦੇ ਹਾਂ। ਸਾਬਕਾ ਫੌਜੀ ਭਰਾਵਾ ਤੇ ਸਾਨੂੰ ਮਾਨ ਹੋਣਾ ਚਾਹੀਦਾ।

ਇਹ ਵੀ ਪੜ੍ਹੋ:-ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸੰਦੀਪ ਕੇਕੜੇ ਦਾ ਭਰਾ ਵੀ ਗ੍ਰਿਫ਼ਤਾਰ

Last Updated : Sep 12, 2022, 10:18 AM IST

ABOUT THE AUTHOR

...view details