ਪੰਜਾਬ

punjab

ਗੈਂਗਸਟਰ ਲੰਡਾ ਨੇ ਲਈ ਤਰਨਤਾਰਨ 'ਚ ਹੋਏ ਵਪਾਰੀ ਦੇ ਮਰਡਰ ਦੀ ਜ਼ਿੰਮੇਵਾਰੀ

By

Published : Oct 12, 2022, 10:49 AM IST

Updated : Oct 12, 2022, 5:31 PM IST

ਬੀਤੇ ਦਿਨ ਤਰਨਤਾਰਨ ਵਿਖੇ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਲੰਡਾ ਵੱਲੋਂ ਲਈ ਗਈ ਹੈ। ਇਸ ਸਬੰਧੀ ਗੈਂਗਸਟਰ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕੀਤੀ ਗਈ ਸੀ।

Gangster Landa took responsibility
ਕਤਲ ਮਾਮਲੇ ਦੀ ਗੈਂਗਸਟਰ ਲੰਡਾ ਨੇ ਲਈ ਜ਼ਿੰਮੇਵਾਰੀ

ਚੰਡੀਗੜ੍ਹ:ਪੰਜਾਬ ਵਿੱਚ ਆਏ ਦਿਨ ਕਤਲ ਵਰਗੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਉੱਪਰ ਪਿੰਡ ਦੀਨਪੁਰ (young man shot dead in Village Dinpur) ਵਿਖੇ ਮੌਜੂਦ ਇਕ ਰੈਡੀਮੇਡ ਦੁਕਾਨ ਮਾਲਕ ਵਿਅਕਤੀ ਦੀ 2 ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਕਤਲ ਦੀ ਜਿੰਮੇਵਾਰੀ ਗੈਂਗਸਟਰ ਲੰਡਾ ਵੱਲੋਂ ਲਈ ਗਈ ਹੈ।

ਕਤਲ ਮਾਮਲੇ ਦੀ ਗੈਂਗਸਟਰ ਲੰਡਾ ਨੇ ਲਈ ਜ਼ਿੰਮੇਵਾਰੀ

ਸੋਸਲ ਮੀਡੀਆ ’ਤੇ ਲੰਡਾ ਹਰੀਕੇ ਨਾਂ ਦੀ ਪੋਸਟ ਉੱਤੇ ਲਿਖਿਆ ਹੋਇਆ ਹੈ ਕਿ ਤਰਨਤਾਰਨ ਵਿੱਚ ਗੁਰਜੰਟ ਦਲਾਲ ਦਾ ਕਤਲ ਹੋਇਆ। ਜੋ ਅਸੀ ਕੀਤਾ ਹੈ ਕਿਉਂਕਿ ਇਨ੍ਹਾਂ ਨੇ ਸਾਡੇ ਭਰਾ ਅਰਸ਼ਦੀਪ ਬੱਠੀ ਦੀ ਜਿੰਦਗੀ ਖਰਾਬ ਕੀਤੀ। ਸਿਰਫ ਇੱਕ ਪੰਜਾਬ ਪੁਲਿਸ ਦੇ ਕਹਿਣ ਉੱਤੇ ਇੱਕ ਉਹ ਸੱਟੇ ਨਸ਼ੇਰੇ ਦਾ ਯਾਰ ਦੋਸਤ ਸੀ। ਇਹਦੀ ਪੰਜਾਬ ਪੁਲਿਸ ਵਿੱਚ ਜੁਆਇਨਿੰਗ ਸੀ ਫਿਰੌਤੀ ਵੀ ਮੰਗ ਸੀ ਪਰ ਕਿਸੇ ਯਾਰ ਦੇ ਕਹਿਣ ਉੱਤੇ ਬਿਨਾਂ ਪੈਸਿਆਂ ਤੋਂ ਛੱਡਿਆ ਸੀ ਹੁਣ ਇਹ ਦਲਾਲ ਬਣ ਗਿਆ।

ਪੋਸਟ ਵਿੱਚ ਅੱਗੇ ਕਿਹਾ ਕਿ ਪੁਲਿਸ ਦਾ ਦਲਾਲ ਇੱਕ ਵੀ ਨਹੀਂ ਛੱਡਣਾ, ਜਿਹੜੇ ਸਾਡੇ ਭਰਾਵਾਂ ਨੇ ਕੰਮ ਕੀਤਾ ਉਨ੍ਹਾਂ ਨੇ ਸ਼ਰੇਆਮ ਕੀਤਾ। ਪੁਲਿਸ ਆਪਣੀ ਬਣਦੀ ਕਾਰਵਾਈ ਕਰੇ ਪਰ ਜੇਕਰ ਪਹਿਲਾਂ ਦੇ ਵਾਂਗ ਸਾਡੇ ਘਰਾਂ ਵਿੱਚ ਜਾ ਕੇ ਸਾਡੇ ਘਰਦਿਆਂ ਅਤੇ ਰਿਸ਼ਤੇਦਾਰਾਂ ਨੂੰ ਤੰਗ ਕੀਤਾ ਤਾਂ ਫਿਰ ਅਸੀਂ ਅਗਲੀ ਵਾਰ ਤੁਹਾਡੇ ਘਰਾਂ ਵਿੱਚ ਜਾਵਾਂਗੇ। 35 ਅਤੇ 40 ਮੁੰਡੇ ਆਪਣੇ ਦਲਾਲ ਦੇ ਕਹਿਣ ਉੱਤੇ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਜੋ ਕਿ ਬੇਕਸੂਰ ਸੀ। ਪੋਸਟ ਵਿੱਚ ਅੱਗੇ ਕਿਹਾ ਕਿ ਜੋ ਵੀ ਉਨ੍ਹਾਂ ਦੇ ਨਾਲ ਗੱਦਾਰੀ ਕਰੇਗਾ ਉਸਦੇ ਲਈ ਮੁਆਫੀ ਨਹੀਂ ਮੌਤ ਹੋਵੇਗੀ।

ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਆਣਿਆ ਨੇ ਸੱਚ ਕਿਹਾ ਸੀ ਕਿ ਜੇ ਗੰਗਲ ਅਤੇ ਰਾਜ ਕਰਨਾ ਹੈ ਤਾਂ ਜਾਨਵਾਰ ਨਾਲ ਜਾਨਵਰ ਬਣਨਾ ਪਵੇਗਾ। ਹੁਣ ਉਹ ਸਾਰੇ ਹੱਕ ਲੈ ਕੇ ਛੱਡਾਂਗੇ ਜਿਹੜੇ ਹੱਕਾਂ ਕਰਕੇ ਸਾਨੂੰ ਘਰ ਛੱਡਣੇ ਪਏ।

ਵਪਾਰੀ ਦਾ ਗੋਲੀਆਂ ਮਾਰ ਕੇ ਕਤਲ:ਕਾਬਿਲੇਗੌਰ ਹੈ ਕਿ ਬੀਤੇ ਦਿਨ ਗੁਰਜੰਟ ਸਿੰਘ ਉਰਫ ਜੰਟਾ ਨੇ ਕੁਝ ਸਮਾਂ ਪਹਿਲਾਂ ਨੈਸ਼ਨਲ ਹਾਈਵੇ ਅਧੀਨ ਆਉਂਦੇ ਪਿੰਡ ਦੀਨਪੁਰ ਵਿਖੇ ਰੈਡੀਮੇਡ ਕੱਪੜੇ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਮੰਗਲਵਾਰ ਸ਼ਾਮ ਜਦੋਂ ਗੁਰਜੰਟ ਸਿੰਘ ਦੁਕਾਨ ਵਿਚ ਮੌਜੂਦ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਦੁਕਾਨ ਅੰਦਰ ਦਾਖ਼ਲ ਹੁੰਦੇ ਹੋਏ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।

ਗੈਂਗਸਟਰ ਵੱਲੋਂ ਮੰਗੀ ਗਈ ਸੀ ਫਿਰੌਤੀ:ਉੱਧਰ ਹੀ ਇਸ ਕਤਲ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ 2 ਮਹੀਨੇ ਪਹਿਲਾ ਗੈਂਗਸਟਰ ਲੰਡਾ ਤੋਂ 20 ਲੱਖ ਦੇਣ ਦੀ ਧਮਕੀ ਮਿਲੀ ਸੀ। ਇਸ ਤੋਂ ਬਾਅਦ ਅਸੀ ਕਿਹਾ ਸੀ ਕਿ ਅਸੀ ਪੰਜਾਬ ਸਰਕਾਰ ਦਾ ਪਹਿਲਾਂ ਦੀ ਬਹੁਤ ਕਰਜ਼ ਦੇਣਾ ਹੈ। ਇਸ ਤੋਂ ਇਲਾਵਾ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਪੰਜਾਬ ਪੁਲਿਸ ਤੋਂ ਇਲਸਾਫ਼ ਦੀ ਕੋਈ ਉਮੀਦ ਨਹੀਂ ਹੈ।

ਇਹ ਵੀ ਪੜੋ:ਮੁੜ ਲੁਧਿਆਣਾ ਅਦਾਲਤ ਵਿੱਚ ਗੈਂਗਸਟਰ ਲਾਰੈਂਸ ਦੀ ਪੇਸ਼ੀ, ਇਹ ਹੈ ਮਾਮਲਾ

Last Updated :Oct 12, 2022, 5:31 PM IST

ABOUT THE AUTHOR

...view details