ਸੰਗਰੂਰ: ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ 'ਤੇ ਕੇਂਦਰ ਸਰਕਾਰ ਵੱਲੋਂ 'ਹਰ ਘਰ ਤਿਰੰਗਾ' ਮੁੰਹਿਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੇ ਮਾਲੇਰਕੋਟਲਾ ਕਾਰੋਬਾਰ ਨੂੰ ਵੀ ਹੁਲਾਰਾ ਦਿੱਤਾ ਹੈ। ਮਲੇਰਕੋਲਾ ਮੁਸਲਿਮ ਬਹੁ-ਗਿਣਤੀ ਵਾਲਾ ਸ਼ਹਿਰ ਹੈ ਅਤੇ ਝੰਡੇ ਅਤੇ ਬੈਜ ਬਣਾਉਣ ਦੇ ਲਈ ਜਾਣਿਆ ਜਾਂਦਾ ਹੈ। ਇਸ ਤੋਂ ਵੀ ਜਿਆਦਾ ਦਿਲਚਸਪ ਗੱਲ ਹੈ ਕਿ ਇਹ ਕਾਰੀਗਰ ਝੰਡੇ ਬਣਾਉਣ ਵੇਲੇ ਤਿਰੰਗੇ ਦੇ ਆਦਰ ਦਾ ਪੂਰਾ ਖਿਆਲ ਰੱਖ ਰਹੇ ਹਨ। ਉਹ ਝੰਡੇ ਬਣਾਉਣ ਵਾਲੀ ਥਾਂ 'ਤੇ ਚੱਪਲਾਂ ਜਾ ਜੁੱਤੀ ਨਹੀਂ ਲੈ ਕੇ ਰਹੇ। ਇਨ੍ਹਾਂ ਦਾ ਮੰਨਣਾ ਹੈ ਕਿ ਉਹ ਦੇਸ਼ ਦੇ ਝੰਡੇ ਕੋਲ ਚੱਪਲਾਂ ਨਹੀਂ ਲਿਜਾਣੀਆਂ ਚਾਹੀ ਦੀਆਂ। ਝੰਡੇ ਬਣਾਉਣ ਵਾਲੇ ਪਹਿਲਾਂ ਹੀ ਲਖਾਂ ਝੰਡੇ ਤਿਆਰ ਕਰਕੇ ਦੇਸ਼ ਦੇ ਵੱਖ-ਵੱਖ ਸੂੂੂਬਿਆਂ ਵਿੱਚ ਭੇਜ ਚੁੱਕੇ ਹਨ ਅਤੇ ਹੋਰ ਝੰਡੇ ਬਣਾਉਣ ਲਈ ਵੀ ਸਖ਼ਤ ਮਿਹਨਤ ਕਰ ਰਹੇ ਹਨ। ਇੱਥੇ ਕੰਮ ਕਰ ਰਹੇ ਕਾਰੀਗਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਮਾਨ ਵਾਲੀ ਗੱਲ ਹੈ ਕਿ ਉਹ ਦੇਸ਼ ਦੇ ਝੰਡੇ ਬਣਾ ਰਹੇ ਹਨ।
'ਸਾਡੇ ਲਈ ਮਾਣ ਵਾਲੀ ਗੱਲ':ਮਲੇਰਕੋਟਲੇ ਦੀ ਕਾਰੀਗਰ ਸੁਕਰੀਆ ਦਾ ਕਹਿਣਾ ਹੈ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਹਰ ਘਰ 'ਤੇ ਲਹਿਰਾਉਣ ਵਾਲਾ ਤਿੰਰਗਾ ਅਸੀਂ ਬਣਾ ਰਹੇ ਹਾਂ। ਤਿਰੰਗਾ ਬਣਾਉਣ ਵੇਲੇ ਅਸੀਂ ਇਸ ਦੇ ਸਨਮਾਨ ਦੀ ਧਿਆਨ ਰੱਖ ਰਹੇ ਹਾਂ। ਅਸੀਂ ਜਿਸ ਕਮਰੇ ਵਿੱਚ ਤਿਰੰਗਾ ਬਣਾ ਰਹੇ ਹਾਂ ਉਸ ਕਮਰੇ ਵਿੱਚ ਕੋਈ ਚੱਪਲਾਂ ਨਹੀਂ ਲੈ ਕੇ ਆ ਰਿਹਾ। ਸਾਡੇ ਜਵਾਕਾਂ ਨੂੰ ਵੀ ਅਸੀਂ ਚੱਪਲਾਂ ਬਾਹਰ ਰੱਖ ਕੇ ਆਉਣ ਲਈ ਕਹੇ ਰਹੇ ਹਾਂ ਅਤੇ ਉਹ ਸਾਡੇ ਗੱਲ ਨੂੰ ਮੰਨ ਰਹੇ ਹਨ। ਇਸ ਤੋਂ ਇਲਾਵਾ ਸੁਨਾਮੀ ਗੇਟ ਇਲਾਕੇ ਦੀ ਨੌਜਵਾਨ ਕਢਾਈ ਕਲਾਕਾਰ ਰੇਸ਼ਮਾ ਜੋ ਕਰੀਬ 8 ਸਾਲਾਂ ਤੋਂ ਇਹ ਕੰਮ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਝੰਡੇ ਬਣਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ ਕਿਉਂਕਿ ਅਸੀਂ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਲਹਿਰਾਏ ਜਾਣ ਵਾਲੇ ਝੰਡੇ ਬਣਾ ਰਹੇ ਹਾਂ। ਅਸੀਂ ਆਜ਼ਾਦੀ ਦਿਵਸ 'ਤੇ ਤਿਰੰਗਾ ਲਹਿਰਾਉਣ ਦੀ ਯੋਜਨਾ ਵੀ ਬਣਾ ਰਹੇ ਹਾਂ ਕਿਉਂਕਿ ਸਾਡਾ ਰਾਸ਼ਟਰੀ ਝੰਡੇ ਨਾਲ ਭਾਵਨਾਤਮਕ ਅਤੇ ਨਿੱਜੀ ਸਬੰਧ ਹੈ।
ਕੀ ਕਹੀ ਰਹੇ ਹਨ ਝੰਡਾ ਬਣਾਉਣ ਵਾਲੇ ਕਾਰੀਗਰ: ਝੰਡਾ ਅਤੇ ਬੈਜ ਬਣਾਉਣ ਵਾਲਿਆਂ ਨੇ ਕਿਹਾ ਕਿ ਆਮ ਤੌਰ 'ਤੇ ਅਸੀਂ ਜੋ ਬੈਜ ਬਣਾਉਂਦੇ ਹਾਂ ਉਹ ਫੌਜੀਆਂ ਅਤੇ ਹੋਰ ਸੁਰੱਖਿਆ ਬਲਾਂ ਵੱਲੋਂ ਵਰਦੀ 'ਤੇ ਪਹਿਨੇ ਜਾਂਦੇ ਹਨ, ਪਰ 'ਹਰ ਘਰ ਤਿਰੰਗਾ' ਮੁਹਿੰਮ ਤੋਂ ਬਾਅਦ ਅਸੀਂ ਜ਼ਿਆਦਾਤਰ ਤਿਰੰਗੇ ਝੰਡੇ ਹੀ ਬਣਾਏ ਜਾ ਰਹੇ ਹਨ। ਸਾਥਾ ਬਾਜ਼ਾਰ ਦੇ ਕਾਰੋਬਾਰੀ ਇਵਾਦ ਆਲੀ ਰਾਣਾ (40) ਨੇ ਦੱਸਿਆ ਕਿ ਇਸ ਮੁਹਿੰਮ ਵਿੱਚ 2 ਤਰ੍ਹਾਂ ਦੇ ਰਾਸ਼ਟਰੀ ਝੰਡਿਆਂ ਦੀ ਵਰਤੋਂ ਕੀਤੀ ਜਾਵੇਗੀ, ਜਿਸ ਵਿੱਚ ਕਢਾਈ ਵਾਲੇ ਅਤੇ ਪ੍ਰਿੰਟ ਵਾਲੇ ਝੰਡੇ ਹੋਣਗੇ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਕਢਾਈ ਵਾਲੇ ਝੰਡੇ ਬਣਾਉਂਦੇ ਹਨ ਅਤੇ ਦਿਨ 'ਚ ਅਜਿਹੇ 15-20 ਝੰਡੇ ਬਣਾ ਲੈਂਦੇ ਹਨ ਜਿਸ ਦੀ ਕੀਮਤ 400 ਤੋਂ 700 ਰੁਪਏ ਤੱਕ ਦੀ ਹੁੰਦੀ ਹੈ।